ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਮੋਦੀ ਨੇ ਕਿਹਾ- ਤੁਸੀਂ ਲੋਕਾਂ ਦੇ ਦਿਲ ਜਿੱਤਦੇ ਹੋ
Published : Jan 2, 2025, 7:39 am IST
Updated : Jan 2, 2025, 8:55 am IST
SHARE ARTICLE
Punjabi singer Diljit Dosanjh met PM narendra Modi
Punjabi singer Diljit Dosanjh met PM narendra Modi

ਦੋਸਾਂਝ ਨੇ ਪੀਐਮ ਲਈ ਗਾਇਆ ਗੀਤ

Punjabi singer Diljit Dosanjh met PM narendra Modi: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦਿਲ ਲੁਮਿਨਾਟੀ ਟੂਰ 31 ਦਸੰਬਰ ਦੀ ਰਾਤ ਨੂੰ ਸਮਾਪਤ ਹੋ ਗਿਆ। ਲੁਧਿਆਣਾ ਸ਼ੋਅ ਤੋਂ ਬਾਅਦ ਦਿਲਜੀਤ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਗਏ। ਦੋਸਾਂਝ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਸ ਤੋਂ ਬਾਅਦ ਦਿਲਜੀਤ ਦੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਤਾਰੀਫ ਕੀਤੀ ਗਈ।

Punjabi singer Diljit Dosanjh met PM narendra Modi
Punjabi singer Diljit Dosanjh met PM narendra Modi

 

ਦਿਲਜੀਤ ਨੇ X 'ਤੇ ਲਿਖਿਆ – 2025 ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਬਹੁਤ ਯਾਦਗਾਰ ਰਹੇਗੀ। ਅਸੀਂ ਸੰਗੀਤ ਸਮੇਤ ਕਈ ਚੀਜ਼ਾਂ ਬਾਰੇ ਗੱਲ ਕੀਤੀ। ਦੱਸ ਦੇਈਏ ਕਿ ਦਿਲਜੀਤ ਹੱਥਾਂ ਵਿੱਚ ਗੁਲਦਸਤਾ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਪਹੁੰਚੇ ਸਨ।

Punjabi singer Diljit Dosanjh met PM narendra Modi
Punjabi singer Diljit Dosanjh met PM narendra Modi

ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਗਾ ਲੱਗਦਾ ਹੈ ਜਦੋਂ ਭਾਰਤ ਦੇ ਇੱਕ ਪਿੰਡ ਦਾ ਮੁੰਡਾ ਦੁਨੀਆ ਵਿੱਚ ਆਪਣਾ ਨਾਮ ਮਸ਼ਹੂਰ ਕਰਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਹੈ, ਇਸ ਲਈ ਤੁਸੀਂ ਲੋਕਾਂ ਦਾ ਦਿਲ ਜਿੱਤਦੇ ਰਹਿੰਦੇ ਹੋ। 



Punjabi singer Diljit Dosanjh met PM narendra Modi
Punjabi singer Diljit Dosanjh met PM narendra Modi

ਦਿਲਜੀਤ ਦੋਸਾਂਝ ਨੇ ਗੱਲਬਾਤ ਕਰਦਿਆਂ ਕਿਹਾ, 'ਮੈਂ ਪੜ੍ਹਦਾ ਸੀ ਕਿ ਮੇਰਾ ਭਾਰਤ ਮਹਾਨ, ਪਰ ਜਦੋਂ ਹੁਣ ਮੈ ਪੂਰਾ ਭਾਰਤ ਘੁੰਮਿਆ ਤਾਂ, ਸਮਝ ਆਇਆ ਕਿ ਆਖਿਰ ਭਾਰਤ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ, 'ਭਾਰਤ ਵਿੱਚ ਜੋ ਜਾਦੂ ਹੈ, ਉਹ ਯੋਗਾ ਹੈ।' ਇਸ ਉੱਤੇ ਪੀਐਮ ਮੋਦੀ ਨੇ ਕਿਹਾ ਕਿ, 'ਸੱਚਮੁਚ ਭਾਰਤ ਦੀ ਵਿਸ਼ਾਲਤਾ ਇੱਕ ਸ਼ਕਤੀ ਹੈ। ਯੋਗ ਦਾ ਅਨੁਭਵ ਜਿਸ ਨੇ ਕੀਤਾ ਹੈ, ਉਹ ਇਸ ਦੀ ਤਾਕਤ ਸਮਝਦਾ ਹੈ।'

ਇਸ ਦੌਰਾਨ ਦਿਲਜੀਤ ਦੋਸਾਂਝ ਨੇ ਪੀਐਮ ਮੋਦੀ ਨਾਲ ਕੁੱਝ ਸਮਾਂ ਬਿਤਾਇਆ ਤੇ ਗੱਲਬਾਤ ਕੀਤੀ। ਇਸ ਦੀ ਵੀਡੀਓ ਤੇ ਫੋਟੋਆਂ ਪੀਐਮ ਮੋਦੀ ਅਤੇ ਦਿਲਜੀਤ ਦੋਸਾਂਝ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਗਈਆਂ ਅਤੇ ਇਸ ਮੁਲਾਕਾਤ ਨੂੰ 'ਨਵੇਂ ਸਾਲ ਦੀ ਬੇਹਦ ਖਾਸ ਸ਼ੁਰੂਆਤ' ਵਿੱਚ ਹੋਈ ਮੁਲਾਕਾਤ ਦੱਸਿਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement