ਪਾਕਿਸਤਾਨ 1971 ਦੀ ਜੰਗ ਸਰਕਾਰ ਕਾਰਨ ਨਹੀਂ, ਫੌਜ ਕਾਰਨ ਹਾਰਿਆ - ਬਿਲਾਵਲ ਭੁੱਟੋ
Published : Dec 1, 2022, 8:27 pm IST
Updated : Dec 1, 2022, 8:27 pm IST
SHARE ARTICLE
Bilawal Bhutto Zardari
Bilawal Bhutto Zardari

ਬਿਲਾਵਲ ਨੇ ਆਪਣੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ 55ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਆਯੋਜਿਤ ਨਿਸ਼ਤਰ ਪਾਰਕ ਰੈਲੀ 'ਚ ਇਹ ਟਿੱਪਣੀ ਕੀਤੀ। 

 

ਕਰਾਚੀ - ਗੁਆਂਢੀ ਮੁਲਕ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦਾ ਤਾਜ਼ਾ ਬਿਆਨ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਿ ਪਾਕਿਸਤਾਨ ਦੀ ਸਰਕਾਰ ਕਿਸ ਤਰ੍ਹਾਂ ਆਪਣੀ ਫ਼ੌਜ ਦਾ ਅਪਮਾਨ ਕਰਦੀ ਹੈ। ਬਿਲਾਵਲ ਨੇ 1971 'ਚ ਪੂਰਬੀ ਪਾਕਿਸਤਾਨ ਦੀ ਹਾਰ ਨੂੰ 'ਫੌਜੀ ਅਸਫ਼ਲਤਾ' ਕਰਾਰ ਦਿੱਤਾ ਹੈ। ਬਿਲਾਵਲ ਨੇ ਆਪਣੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ 55ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਆਯੋਜਿਤ ਨਿਸ਼ਤਰ ਪਾਰਕ ਰੈਲੀ 'ਚ ਇਹ ਟਿੱਪਣੀ ਕੀਤੀ। 

ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਆਪਣੀ ਪਾਰਟੀ ਦਾ ਇਤਿਹਾਸ ਸੁਣਾਉਂਦੇ ਹੋਏ ਕਿਹਾ ਕਿ ਇਸ ਦੇ ਸੰਸਥਾਪਕ ਅਤੇ ਉਨ੍ਹਾਂ ਦੇ ਦਾਦਾ ਜ਼ੁਲਫਿਕਾਰ ਅਲੀ ਭੁੱਟੋ ਦੀਆਂ ਪ੍ਰਾਪਤੀਆਂ ਨੇ ਪਾਕਿਸਤਾਨ ਨੂੰ ਬਹੁਤ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਜ਼ੁਲਫ਼ਕਾਰ ਅਲੀ ਭੁੱਟੋ ਨੇ ਸਰਕਾਰ ਸੰਭਾਲੀ ਸੀ ਤਾਂ ਲੋਕ ਟੁੱਟ ਗਏ ਸਨ ਅਤੇ ਸਾਰੀਆਂ ਉਮੀਦਾਂ ਗੁਆ ਚੁੱਕੇ ਸਨ, ਪਰ ਉਨ੍ਹਾਂ ਨੇ ਦੇਸ਼ ਦਾ ਮੁੜ ਨਿਰਮਾਣ ਕੀਤਾ, ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ। 

ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ 1971 ਦੀ ਜੰਗ ਵਿਚ ਸਾਡੇ 90,000 ਸੈਨਿਕਾਂ ਨੂੰ ਘਰ ਵਾਪਸ ਲਿਆਉਣ ਦਾ ਸਿਹਰਾ ਸਾਡੀ ਰਾਜਨੀਤੀ ਨੂੰ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਫੌਜੀ ਅਸਫਲਤਾ’ ਕਾਰਨ ਸਾਰੇ ਫੌਜੀਆਂ ਨੂੰ ਜੰਗੀ ਕੈਦੀ ਬਣਾ ਲਿਆ ਗਿਆ। ਉਨ੍ਹਾਂ 90,000 ਸੈਨਿਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਦਾ ਕੰਮ ਉਮੀਦ ਦੀ ਰਾਜਨੀਤੀ, ਏਕਤਾ ਅਤੇ ਸ਼ਮੂਲੀਅਤ ਦੀ ਰਾਜਨੀਤੀ ਕਾਰਨ ਸੰਭਵ ਹੋਇਆ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਇਹ ਪ੍ਰਤੀਕਿਰਿਆ ਜਨਰਲ ਬਾਜਵਾ ਦੇ ਬਿਆਨ 'ਤੇ ਆਈ ਹੈ। 29 ਨਵੰਬਰ ਨੂੰ ਆਪਣੀ ਸੇਵਾਮੁਕਤੀ ਤੋਂ ਪਹਿਲਾਂ, ਜਨਰਲ ਬਾਜਵਾ ਨੇ ਪੂਰਬੀ ਪਾਕਿਸਤਾਨ ਦੀ ਹਾਰ ਨੂੰ ਸਿਆਸੀ ਅਸਫ਼ਲਤਾ ਕਰਾਰ ਦਿੱਤਾ। ਇਹ ਵੀ ਸ਼ਿਕਾਇਤ ਕੀਤੀ ਕਿ ਫ਼ੌਜੀਆਂ ਦੀ ਕੁਰਬਾਨੀ ਨੂੰ ਕਦੇ ਵੀ ਸਹੀ ਢੰਗ ਨਾਲ ਸਵੀਕਾਰ ਨਹੀਂ ਕੀਤਾ ਗਿਆ। 

ਪਿਛਲੇ ਹਫ਼ਤੇ ਰਾਵਲਪਿੰਡੀ ਸਥਿਤ ਜਨਰਲ ਹੈੱਡਕੁਆਰਟਰ 'ਚ ਰੱਖਿਆ ਅਤੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਸੀ, ਮੈਂ ਰਿਕਾਰਡ ਨੂੰ ਸਿੱਧਾ ਕਰਨਾ ਚਾਹੁੰਦਾ ਹਾਂ।' ਪਹਿਲੀ ਗੱਲ, ਪੂਰਬੀ ਪਾਕਿਸਤਾਨ ਦਾ ਢਹਿਣਾ ਫੌਜੀ ਨਹੀਂ ਸਗੋਂ ਸਿਆਸੀ ਅਸਫ਼ਲਤਾ ਸੀ। ਆਤਮ ਸਮਰਪਣ ਕਰਨ ਵਾਲੇ ਸਿਪਾਹੀਆਂ ਦੀ ਗਿਣਤੀ 92,000 ਨਹੀਂ ਸੀ, ਸਗੋਂ ਉਹ ਸਿਰਫ਼ 34,000 ਸੀ, ਬਾਕੀ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement