DELHI AQI: ਦਿੱਲੀ 'ਚ ਲਗਾਤਾਰ ਚੌਥੇ ਦਿਨ AQI 'ਬਹੁਤ ਖਰਾਬ' ਸ਼੍ਰੇਣੀ 'ਚ, ਹਵਾ ਦੀ ਗੁਣਵੱਤਾ 'ਚ ਨਹੀਂ ਸੁਧਾਰ
Published : Nov 1, 2023, 1:31 pm IST
Updated : Nov 1, 2023, 1:31 pm IST
SHARE ARTICLE
File Photo
File Photo

ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਹਰ ਗੁਜ਼ਰਦੇ ਦਿਨ ਨਾਲ ਵੱਧ ਰਿਹਾ ਹੈ

Delhi Air Quality News: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਬੁੱਧਵਾਰ ਸਵੇਰੇ 336 ਦਰਜ ਕੀਤਾ ਗਿਆ। ਜਿਸ ਕਾਰਨ ਲਗਾਤਾਰ ਚੌਥੇ ਦਿਨ ਅਤੇ ਇਸ ਹਫਤੇ ਲਗਾਤਾਰ ਤੀਜੇ ਦਿਨ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਆ ਗਈ। ਰਾਸ਼ਟਰੀ ਰਾਜਧਾਨੀ ਵਿਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਬੁੱਧਵਾਰ ਸਵੇਰੇ 336 ਦਰਜ ਕੀਤਾ ਗਿਆ। ਜਿਸ ਕਾਰਨ ਲਗਾਤਾਰ ਚੌਥੇ ਦਿਨ ਅਤੇ ਇਸ ਹਫਤੇ ਲਗਾਤਾਰ ਤੀਜੇ ਦਿਨ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਆ ਗਈ। ਦੱਸ ਦੇਈਏ ਕਿ ਸ਼ਹਿਰ ਦਾ AQI ਐਤਵਾਰ (309) ਤੋਂ 'ਬਹੁਤ ਖਰਾਬ' ਸ਼੍ਰੇਣੀ ਵਿਚ ਹੈ।

ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ (SAFAR)-ਇੰਡੀਆ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਅਨੁਸਾਰ, AQI ਸੋਮਵਾਰ ਨੂੰ 322 ਅਤੇ ਮੰਗਲਵਾਰ ਨੂੰ 327 ਦਰਜ ਕੀਤਾ ਗਿਆ ਸੀ।

ਦਿੱਲੀ ਭਰ ਵਿਚ ਵੱਖ-ਵੱਖ ਸਥਾਨਾਂ 'ਤੇ ਹਵਾ ਦੀ ਗੁਣਵੱਤਾ ਦੀ ਸੂਚੀ: ਦਿੱਲੀ ਯੂਨੀਵਰਸਿਟੀ ਜ਼ੋਨ - 391 (ਬਹੁਤ ਮਾੜਾ), ਪੂਸਾ - 311 (ਬਹੁਤ ਮਾੜਾ), IIT ਦਿੱਲੀ - 329 (ਬਹੁਤ ਮਾੜਾ), ਹਵਾਈ ਅੱਡਾ (T3) - 339 (ਬਹੁਤ ਖ਼ਰਾਬ), ਮਥੁਰਾ ਰੋਡ - 362 (ਬਹੁਤ ਖ਼ਰਾਬ), ਨੋਇਡਾ - 391 (ਬਹੁਤ ਬੁਮਾੜਾ), ਗੁਰੂਗ੍ਰਾਮ 323 (ਬਹੁਤ ਮਾੜਾ)। 

ਜਿਵੇਂ ਕਿ ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਹਰ ਗੁਜ਼ਰਦੇ ਦਿਨ ਨਾਲ ਵੱਧ ਰਿਹਾ ਹੈ। ਦਿੱਲੀ ਸਰਕਾਰ ਨੇ ਵੀ 'ਰੈੱਡ ਲਾਈਟ ਆਨ, ਗੱਡੀ ਬੰਦ' ਮੁਹਿੰਮ ਸ਼ੁਰੂ ਕੀਤੀ ਹੈ। ਅੰਕੜੇ ਦੱਸਦੇ ਹਨ ਕਿ AQI ਵਿਚ ਕਣ ਪਦਾਰਥ (PM) 10 ਦਾ ਪੱਧਰ ਘਟ ਰਿਹਾ ਹੈ ਅਤੇ PM2.5 ਦਾ ਪੱਧਰ ਵੱਧ ਰਿਹਾ ਹੈ। ਇਸ ਦਾ ਮਤਲਬ ਹੈ ਕਿ ਵਾਹਨਾਂ ਅਤੇ ਬਾਇਓਮਾਸ ਨੂੰ ਸਾੜਨ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ। ਇਸ ਦੇ ਲਈ ‘ਰੈੱਡ ਲਾਈਟ ਆਨ, ਵਹੀਕਲ ਬੰਦ’ ਮੁਹਿੰਮ ਸ਼ੁਰੂ ਕੀਤੀ ਗਈ ਹੈ।

AQI ਸਕੇਲ ਦੀ ਜਾਂਚ:
0 ਅਤੇ 50 ਨੂੰ "ਚੰਗਾ" ਮੰਨਿਆ ਜਾਂਦਾ ਹੈ,
51 ਅਤੇ 100 "ਤਸੱਲੀਬਖਸ਼" ਹਨ,
101 ਅਤੇ 200 "ਮੱਧਮ" ਹਨ,
201 ਅਤੇ 300 "ਬੁਰੇ" ਹਨ,
301 ਅਤੇ 400 "ਬਹੁਤ ਮਾੜੇ" ਹਨ,
401 ਅਤੇ 450 "ਗੰਭੀਰ" ਹਨ
450 ਨੂੰ "ਗੰਭੀਰ" ਮੰਨਿਆ ਗਿਆ

(For more news apart from Air pollution in Delhi, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement