ਕੇਜਰੀਵਾਲ ਨੇ ਕਿਹਾ-'ਹਿੰਦੂ' ਦੀ ਹਤਿਆ ਹੋਈ, ਭਾਜਪਾ ਔਖੀ
Published : Oct 1, 2018, 8:23 am IST
Updated : Oct 1, 2018, 8:23 am IST
SHARE ARTICLE
Arvind Kejriwal
Arvind Kejriwal

ਯੂਪੀ ਦੀ ਰਾਜਧਾਨੀ ਲਖਨਊ ਵਿਚ ਸ਼ੁਕਰਵਾਰ ਦੇਰ ਰਾਤ ਪੁਲਿਸ ਸਿਪਾਹੀ ਦੀ ਗੋਲੀ ਨਾਲ ਐਪਲ ਦੇ ਏਰੀਆ ਸੇਲਜ਼ ਮੈਨੇਜਰ ਵਿਵੇਕ ਤਿਵਾੜੀ ਦੀ ਮੌਤ 'ਤੇ ਸਵਾਲ ਉਠ ਰਹੇ ਹਨ...........

ਦਿੱਲੀ : ਯੂਪੀ ਦੀ ਰਾਜਧਾਨੀ ਲਖਨਊ ਵਿਚ ਸ਼ੁਕਰਵਾਰ ਦੇਰ ਰਾਤ ਪੁਲਿਸ ਸਿਪਾਹੀ ਦੀ ਗੋਲੀ ਨਾਲ ਐਪਲ ਦੇ ਏਰੀਆ ਸੇਲਜ਼ ਮੈਨੇਜਰ ਵਿਵੇਕ ਤਿਵਾੜੀ ਦੀ ਮੌਤ 'ਤੇ ਸਵਾਲ ਉਠ ਰਹੇ ਹਨ। ਉਧਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਨੂੰ ਫ਼ਿਰਕੂ ਰੰਗ ਦੇ ਦਿਤਾ ਹੈ। ਉਨ੍ਹਾਂ ਇਸ ਹਤਿਆ ਕਾਂਡ ਨੂੰ 'ਹਿੰਦੂ ਦੀ ਹਤਿਆ' ਕਰਾਰ ਦਿਤਾ। ਕੇਜਰੀਵਾਲ ਦੇ ਇਸ ਬਿਆਨ ਕਾਰਨ ਲੋਕ ਟਵਿਟਰ 'ਤੇ ਉਨ੍ਹਾਂ ਪਿੱਛੇ ਪੈ ਗਏ ਹਨ। ਕੇਜਰੀਵਾਲ ਨੇ ਐਤਵਾਰ ਨੂੰ ਟਵਿਟਰ 'ਤੇ ਸਵਾਲ ਕੀਤਾ ਕਿ ਵਿਵੇਕ ਤਿਵਾੜੀ ਹਿੰਦੂ ਸੀ ਤਾਂ ਫਿਰ ਉਸ ਨੂੰ ਕਿਉਂ ਮਾਰ ਦਿਤਾ ਗਿਆ?

ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਹਿੰਦੂ ਦੇ ਹਿਤਾਂ ਦੀ ਰਾਖੀ ਨਹੀਂ ਕੀਤੀ। ਇਸ ਤੋਂ ਬਾਅਦ ਕੇਜਰੀਵਾਲ ਨੇ ਮ੍ਰਿਤਕ ਵਿਵੇਕ ਤਿਵਾੜੀ ਦੀ ਪਤਨੀ ਕਲਪਨਾ ਤਿਵਾੜੀ ਨਾਲ ਫ਼ੋਨ 'ਤੇ ਗੱਲ ਵੀ ਕੀਤੀ। ਉਧਰ, ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੇ ਟਵਿਟਰ 'ਤੇ ਕਿਹਾ, 'ਕੇਜਰੀਵਾਲ ਘਟੀਆ ਰਾਜਨੀਤੀ ਨਾ ਕਰੇ।' ਦਿੱਲੀ ਭਾਜਪਾ ਦੇ ਮੁਖੀ ਮਨੋਜ ਤਿਵਾੜੀ ਨੇ ਵੀ ਕੇਜਰੀਵਾਲ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਤਿਵਾੜੀ ਦੀ ਹਤਿਆ ਹੋਈ ਹੈ ਅਤੇ ਕਸੂਰਵਾਰ ਨੂੰ ਸਜ਼ਾ ਮਿਲੇਗੀ।

ਉਨ੍ਹਾਂ ਕਿਹਾ, 'ਕੇਜਰੀਵਾਲ ਜੀ ਜੇ ਤੁਸੀ ਅਪਣੀ ਗਟਰ ਪੱਧਰ ਦੀ ਰਾਜਨੀਤੀ ਵਿਚੋਂ ਬਾਹਰ ਨਾ ਨਿਕਲੇ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਦੋਸ਼ੀਆਂ ਨੂੰ ਮੁਅੱਤਲ ਕਰ ਕੇ 24 ਘੰਟਿਆਂ ਅੰਦਰ ਜੇਲ ਵਿਚ ਸੁੱਟ ਦਿਤਾ ਜਾਵੇਗਾ। ਐਸਆਈਟੀ ਬਣਾ ਦਿਤੀ ਗਈ ਹੈ।' ਉਨ੍ਹਾਂ ਇਸ ਕਾਂਡ ਦੀ ਤੁਲਨਾ ਸੰਤੋਸ਼ ਕੋਹਲੀ ਨਾਲ ਕਰ ਦਿਤੀ ਜਿਸ ਦੀ ਮਾਂ 'ਕਸੂਰਵਾਰ' ਕੇਜਰੀਵਾਲ ਨੂੰ ਸਜ਼ਾ ਦਿਵਾਉਣ ਲਈ ਲੜ ਰਹੀ ਹੈ। ਟਵਿਟਰ 'ਤੇ ਲੋਕਾਂ ਨੇ ਕੇਜਰੀਵਾਲ ਦਾ ਮਜ਼ਾਕ ਉਡਾਇਆ ਅਤੇ ਤਿੱਖੇ ਹਮਲੇ ਵੀ ਕੀਤੇ। ਕੁੱਝ ਲੋਕਾਂ ਨੇ ਉਨ੍ਹਾਂ ਦੇ ਬਿਆਨ ਦਾ ਸਮਰਥਨ ਵੀ ਕੀਤਾ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement