Mandi Accident News: ਹਿਮਾਚਲ ਦੇ ਮੰਡੀ ਵਿਚ ਦਰਦਨਾਕ ਹਾਦਸਾ, ਪੰਜਾਬ ਦੇ 5 ਲੋਕਾਂ ਦੀ ਮੌਤ ਤੇ 1 ਜ਼ਖ਼ਮੀ
Published : Jun 1, 2025, 1:23 pm IST
Updated : Jun 1, 2025, 1:52 pm IST
SHARE ARTICLE
 Mandi Accident Himachal News in punjabi
Mandi Accident Himachal News in punjabi

ਪਿਕਅੱਪ ਗੱਡੀ ਦੇ ਪੁਲ ਦੀ ਰੇਲਿੰਗ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ

 Mandi Accident Himachal News in punjabi : ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਕਮੰਡ ਵਿਖੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇੱਕ ਮਹਿੰਦਰਾ ਪਿਕਅੱਪ ਗੱਡੀ ਪੁਲ ਦੀ ਰੇਲਿੰਗ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਇਹ ਹਾਦਸਾ ਕਟੂਲਾ ਇਲਾਕੇ ਦੇ ਨੇੜੇ ਆਈਆਈਟੀ ਕਮੰਡ ਪੁਲ ਨੇੜੇ ਵਾਪਰਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

 ਮੁੱਢਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਨੰਬਰ ਪੀਬੀ 02 ਈਜੀ 4543 ਵਾਲੀ ਗੱਡੀ ਮੰਡੀ ਵੱਲ ਜਾ ਰਹੀ ਸੀ। ਇਸ ਵਿੱਚ 6 ਲੋਕ ਸਵਾਰ ਸਨ। ਗੱਡੀ ਉੱਥੇ ਬਣੇ ਨਵੇਂ ਪੁਲ 'ਤੇ ਹਾਦਸਾਗ੍ਰਸਤ ਹੋਈ ਜਿਸ ਦਾ ਅਜੇ ਉਦਘਾਟਨ ਵੀ ਨਹੀਂ ਹੋਇਆ ਸੀ। ਢਲਾਣ ਤੋਂ ਉਤਰਾਈ ਦੌਰਾਨ ਪੁਲ ਵੱਲ ਮੋੜਦੇ ਸਮੇਂ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਤੇ ਇਹ ਰੇਲਿੰਗ 'ਤੇ ਚੜ੍ਹ ਗਈ। ਵਾਹਨ 'ਚ ਸਵਾਰ ਪੰਜ ਲੋਕ ਸੜਕ 'ਤੇ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਜ਼ਖ਼ਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਗੱਡੀ ਦੇ ਡਰਾਈਵਰ ਦੀ ਪਛਾਣ ਗੁਰਚਰਨ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ ਜੋ ਮਜ਼ਦੂਰਾਂ ਦੇ ਨਾਲ ਪੰਜਾਬ ਤੋਂ ਟੈਂਟ ਦਾ ਸਾਮਾਨ ਲੈ ਕੇ ਆਈਆਈਟੀ ਮੰਡੀ ਜਾ ਰਿਹਾ ਸੀ। ਬਾਕੀ ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਲਾਸ਼ਾਂ ਨੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਜਾ ਰਿਹਾ। 

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement