ਗੁਰੂਗ੍ਰਾਮ ਪੁਲਿਸ ਵਲੋਂ ਲਾਰੈਂਸ ਗੈਂਗ ਦੇ 10 ਸ਼ਾਰਪ ਸ਼ੂਟਰ ਪੁਲਿਸ ਦੀ ਵਰਦੀ 'ਚ ਗ੍ਰਿਫ਼ਤਾਰ

By : GAGANDEEP

Published : Jun 1, 2023, 4:54 pm IST
Updated : Jun 1, 2023, 4:54 pm IST
SHARE ARTICLE
photo
photo

ਗੋਲਡੀ ਬਰਾੜ ਦੇ ਸੰਪਰਕ 'ਚ ਸਨ ਸਾਰੇ ਮੁਲਜ਼ਮ

 

ਗੁਰੂਗ੍ਰਾਮ: ਗੁਰੂਗ੍ਰਾਮ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਇਥੇ ਪੁਲਿਸ ਨੇ ਭੋਂਡਸੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਮਹਿੰਦਰਵਾੜਾ 'ਚ ਪੁਲਿਸ ਦੀ ਵਰਦੀ 'ਚ ਡਕੈਤੀ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਦੋ ਮੁਲਜ਼ਮ ਪੰਜਾਬ, ਇਕ ਰਾਜਸਥਾਨ, ਇਕ ਭਿਵਾਨੀ ਅਤੇ ਇਕ ਹਿਸਾਰ ਤੋਂ ਹੈ।

ਇਹ ਵੀ ਪੜ੍ਹੋ: 'ਵਰਕ ਫਰਾਮ ਹੋਮ' ਦੇ ਨਿਯਮਾਂ ਦੀ ਕਰ ਰਿਹਾ ਸੀ ਉਲੰਘਣਾ, ਕੰਪਨੀ ਨੇ ਲਗਾਤਾਰ 12 ਦਿਨ ਦਫ਼ਤਰ ਆਉਣ ਦੇ ਦਿਤੇ ਹੁਕਮ

ਜਾਣਕਾਰੀ ਮੁਤਾਬਕ ਇਹ ਸਾਰੇ ਮੁਲਜ਼ਮ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਸ਼ਾਰਪ ਸ਼ੂਟਰ ਹਨ। ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਚ ਸੱਤ ਲਾਰੈਂਸ ਬਿਸ਼ਨੋਈ ਅਤੇ ਤਿੰਨ ਗੋਲਡੀ ਬਰਾੜ ਗੈਂਗ ਦੇ ਹਨ। ਭੌਂਡਸੀ ਪੁਲਿਸ ਨੇ ਸਾਰਿਆਂ ਕੋਲੋਂ ਨਾਜਾਇਜ਼ ਅਸਲਾ ਬਰਾਮਦ ਕੀਤਾ ਹੈ।

 ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਘਰ-ਘਰ ਨਹੀਂ ਆਵੇਗਾ ਈ-ਚਲਾਨ, ਮੋਬਾਈਲ 'ਤੇ ਹੀ ਮਿਲੇਗੀ ਕਾਪੀ, ਆਵੇਗਾ ਚਲਾਨ ਦਾ ਮੈਸੇਜ  

 ਮੁਲਜ਼ਮਾਂ ਕੋਲੋਂ 4 ਪਿਸਤੌਲ, 28 ਜ਼ਿੰਦਾ ਕਾਰਤੂਸ, 02 ਗੱਡੀਆਂ, 7 ਪੁਲਿਸ ਵਰਦੀਆਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮਾਂ ਦੀ ਪਛਾਣ ਜੋਗਿੰਦਰ ਉਰਫ ਜੋਗਾ, ਹਰਜੋਤ ਉਰਫ ਲੀਲਾ, ਅਜੈ ਈਸ਼ਰਵਾਲੀਆ ਉਰਫ ਪੰਜਾਬੀ, ਪ੍ਰਿੰਸ ਉਰਫ ਗੋਲੂ, ਸੰਦੀਪ ਉਰਫ ਦੀਪੂ ਅਤੇ ਬਿੱਟੂ ਵਜੋਂ ਹੋਈ ਹੈ।

ਪੁਲਿਸ ਇਨ੍ਹਾਂ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਇਨ੍ਹਾਂ ਤੋਂ ਪੁੱਛਗਿੱਛ ਕਰਨ 'ਤੇ ਕਈ ਘਟਨਾਵਾਂ ਦਾ ਪਰਦਾਫਾਸ਼ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਗਿਰੋਹ ਕਦੋਂ ਤੋਂ ਸਰਗਰਮ ਸੀ ਅਤੇ ਇਸ ਗਿਰੋਹ ਨੇ ਕਿੱਥੇ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ। ਪੁੱਛਗਿੱਛ 'ਚ ਗਿਰੋਹ ਦੇ ਹੋਰ ਸਾਥੀਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।

Location: India, Haryana, Gurgaon

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement