ਗੈਸ ਕੀਮਤਾਂ : ਹੋਟਲ, ਰੇਸਤਰਾਂ ਨੂੰ ਰਾਹਤ, ਘਰੇਲੂ ਖਪਤਕਾਰ ਨਜ਼ਰਅੰਦਾਜ਼

By : BIKRAM

Published : Jun 1, 2023, 2:50 pm IST
Updated : Jun 1, 2023, 2:56 pm IST
SHARE ARTICLE
Commercial LPG Gas Cylinders
Commercial LPG Gas Cylinders

ਲਗਾਤਾਰ ਤੀਜੇ ਮਹੀਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਘਟੀਆਂ

ਨਵੀਂ ਦਿੱਲੀ, 1 ਜੂਨ: ਵਪਾਰਕ ਕੰਮਾਂ ’ਚ ਪ੍ਰਯੋਗ ਕੀਤੇ ਜਾਣ ਵਾਲੇ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ’ਚ 83.5 ਰੁਪਏ ਕਟੌਤੀ ਕੀਤੀ ਗਈ ਹੈ।

ਅੰਤਰਰਾਸ਼ਟਰੀ ਕੀਮਤਾਂ ’ਚ ਆਈ ਕਟੌਤੀ ਤੇ ਮੱਦੇਨਜ਼ਰ ਸਰਕਾਰ ਨੇ ਹੋਟਲਾਂ ਅਤੇ ਰੇਸਤਰਾਂ ਵੱਲੋਂ ਪ੍ਰਯੋਗ ਕੀਤੇ ਜਾਣ ਵਾਲੇ 19 ਕਿੱਲੋ ਦੇ ਗੈਸ ਸਿਲੰਡਰ ਦੀ ਕੀਮਤ 1856.5 ਰੁਪਏ ਤੋਂ ਘਟਾ ਕੇ 1773 ਰੁਪਏ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਗੈਸ ਦੀਆਂ ਕੀਮਤਾਂ ’ਚ ਇਹ ਲਗਾਤਾਰ ਤੀਜੇ ਮਹੀਨੇ ਕੀਤਾ ਗਿਆ ਘਾਟਾ ਹੈ। 

ਘਰਾਂ ’ਚ ਪ੍ਰਯੋਗ ਹੋਣ ਵਾਲੇ 14.2 ਕਿੱਲੋ ਦੇ ਸਿਲੰਡਰ ਦੀ ਕੀਮਤ ਨੂੰ 1103 ਰੁਪਏ ’ਤੇ ਕਾਇਮ ਰਖਿਆ ਗਿਆ ਹੈ। ਇਸ ਤੋਂ ਪਹਿਲਾਂ ਘਰੇਲੂ ਐਲ.ਪੀ.ਜੀ. ਦੀ ਕੀਮਤ 1 ਮਾਰਚ ਨੂੰ 50 ਰੁਪਏ ਵਧਾਈ ਗਈ ਸੀ। 

ਦੂਜੇ ਪਾਸੇ ਹਵਾਈ ਜਹਾਜ਼ਾਂ ’ਚ ਵਰਤਿਆ ਜਾਣ ਵਾਲਾ ਜੈੱਟ ਫ਼ਿਊਲ (ਏ.ਟੀ.ਐਫ.) ਵੀ 7 ਫ਼ੀ ਸਦੀ ਸਸਤਾ ਕਰ ਦਿਤਾ ਗਿਆ ਹੈ। ਦਿੱਲੀ ’ਚ ਹੁਣ ਜੈੱਟ ਬਾਲਣ ਦੀ ਕੀਮਤ 6632.25 ਰੁਪਏ ਪ੍ਰਤੀ ਕਿਲੋਲੀਟਰ ਘੱਟ ਹੋ ਕੇ 89,303.09 ਰੁਪਏ ਪ੍ਰਤੀ ਕਿੱਲੋਲੀਟਰ ਹੋ ਗਈ ਹੈ। ਜਹਾਜ਼ ਦੇ ਬਾਲਣ ਦੀਆਂ ਕੀਮਤਾਂ ’ਚ ਇਹ ਲਗਾਤਾਰ ਚੌਥੀ ਮਹੀਨਾਵਾਰ ਕਟੌਤੀ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement