ਮੇਘਾਲਿਆ ਵਿਚ ਕਾਂਗਰਸ ਬਣੀ ਸੱਭ ਤੋਂ ਵੱਡੀ ਪਾਰਟੀ
Published : Jun 1, 2018, 12:10 am IST
Updated : Jun 1, 2018, 12:10 am IST
SHARE ARTICLE
Miani Di Shira
Miani Di Shira

ਕਾਂਗਰਸੀ ਉਮੀਦਵਾਰ ਮਿਆਨੀ ਡੀ ਸ਼ਿਰਾ ਨੇ ਮੇਘਾਲਿਆ ਦੀ ਅੰਪਾਤੀ ਵਿਧਾਨ ਸਭਾ ਜ਼ਿਮਨੀ ਚੋਣ ਜਿੱਤ ਲਈ ਹੈ ਤੇ ਹੁਣ ਕਾਂਗਰਸ ਰਾਜ ਦੀ ਸੱਭ ਤੋਂ ਵੱਡੀ ਪਾਰਟੀ ਬਣ...

ਸ਼ਿਲਾਂਗ, ਕਾਂਗਰਸੀ ਉਮੀਦਵਾਰ ਮਿਆਨੀ ਡੀ ਸ਼ਿਰਾ ਨੇ ਮੇਘਾਲਿਆ ਦੀ ਅੰਪਾਤੀ ਵਿਧਾਨ ਸਭਾ ਜ਼ਿਮਨੀ ਚੋਣ ਜਿੱਤ ਲਈ ਹੈ ਤੇ ਹੁਣ ਕਾਂਗਰਸ ਰਾਜ ਦੀ ਸੱਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇਹ ਸੀਟ ਮਿਆਨੀ ਦੇ ਪਿਤਾ ਮੁਕੁਲ ਸੰਗਮਾ ਦੇ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਈ ਸੀ। ਮੁਕੁਲ ਸੰਗਮਾ ਦੋ ਸੀਟਾਂ ਉਪਰ ਚੋਣ ਜਿੱਤੇ ਸਨ ਅਤੇ ਉਨ੍ਹਾਂ ਨੂੰ ਦੂਜੀ ਸੀਟ ਖ਼ਾਲੀ ਕਰਨੀ ਪੈਣੀ ਸੀ। 

ਮੇਘਾਲਿਆ ਵਿਧਾਨ ਸਭਾ ਦੀਆਂ 60 ਸੀਟਾਂ ਵਿਚ ਕਾਂਗਰਸ ਦੇ 21 ਵਿਧਾਇਕ ਹੋ ਗਏ ਹਨ ਜੋ ਐਨਪੀਪੀ ਨਾਲੋਂ ਇਕ ਵਿਧਾਇਕ ਜ਼ਿਆਦਾ ਹੈ। ਇਸ ਵੇਲੇ ਰਾਜ ਵਿਚ ਐਨਪੀਪੀ ਖੇਤਰੀ ਦਲਾਂ ਤੇ ਭਾਜਪਾ ਦੇ ਸਹਿਯੋਗ ਨਾਲ ਗਠਜੋੜ ਸਰਕਾਰ ਚਲਾ ਰਹੀ ਹੈ। ਮੁੱਖ ਚੋਣ ਅਧਿਕਾਰੀ ਐਫ਼ ਆਰ ਖਰਕੋਂਗੋਰ ਨੇ ਦਸਿਆ ਕਿ ਮਿਆਨੀ ਨੇ 3191 ਵੋਟਾਂ ਨਾਲ ਚੋਣ ਜਿੱਤੀ ਹੈ। ਉੁਨ੍ਹਾਂ ਨੂੰ 14259 ਵੋਟਾਂ ਪਈਆਂ। ਐਨਪੀਪੀ ਦੇ ਉਮੀਦਵਾਰ ਕਲੇਮੈਂਟ ਜੀ ਮੋਮਿਨ ਨੂੰ 11069 ਵੋਟਾਂ ਪਈਆਂ।  (ਏਜੰਸੀ)

Location: India, Meghalaya, Shillong

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement