Railway unions Strike: 1 ਮਈ ਤੋਂ ਹੜਤਾਲ ’ਤੇ ਜਾਣਗੇ ਰੇਲਵੇ ਕਰਮਚਾਰੀ; ਸੇਵਾਵਾਂ ਦਾ ਸੰਚਾਲਨ ਬੰਦ ਕਰਨ ਦੀ ਦਿਤੀ ਧਮਕੀ
Published : Mar 1, 2024, 1:45 pm IST
Updated : Mar 1, 2024, 1:45 pm IST
SHARE ARTICLE
Railway unions threaten to stop all trains from May 1
Railway unions threaten to stop all trains from May 1

ਪੁਰਾਣੀ ਪੈਨਸ਼ਨ ਯੋਜਨਾ ਲਾਗੂ ਨਾ ਹੋਣ ’ਤੇ ਕੀਤਾ ਐਲਾਨ

Railway unions Strike: ਜੁਆਇੰਟ ਫੋਰਮ ਫਾਰ ਰੀਸਟੋਰੇਸ਼ਨ ਆਫ਼ ਓਲਡ ਪੈਨਸ਼ਨ ਸਕੀਮ (ਜੇਐਫਆਰਓਪੀਐਸ) ਦੇ ਤਹਿਤ ਇੱਕਜੁੱਟ ਹੋਏ ਰੇਲਵੇ ਕਰਮਚਾਰੀਆਂ ਅਤੇ ਮੁਲਾਜ਼ਮਾਂ ਦੀਆਂ ਕਈ ਯੂਨੀਅਨਾਂ ਨੇ ਧਮਕੀ ਦਿਤੀ ਹੈ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ 1 ਮਈ ਤੋਂ ਦੇਸ਼ ਭਰ ਵਿਚ ਸਾਰੀਆਂ ਰੇਲ ਸੇਵਾਵਾਂ ਬੰਦ ਕਰ ਦੇਣਗੇ।

ਜੇਐਫਆਰਓਪੀਐਸ ਦੇ ਕਨਵੀਨਰ ਸ਼ਿਵ ਗੋਪਾਲ ਮਿਸ਼ਰਾ ਨੇ ਕਿਹਾ, “ਸਰਕਾਰ ‘ਨਵੀਂ ਪੈਨਸ਼ਨ ਯੋਜਨਾ’ ਦੀ ਥਾਂ ‘ਪਰਿਭਾਸ਼ਿਤ ਗਰੰਟੀਸ਼ੁਦਾ ਪੁਰਾਣੀ ਪੈਨਸ਼ਨ ਸਕੀਮ’ ਨੂੰ ਬਹਾਲ ਕਰਨ ਦੀ ਸਾਡੀ ਮੰਗ ਲਈ ਪੂਰੀ ਤਰ੍ਹਾਂ ਵਚਨਬੱਧ ਨਹੀਂ ਹੈ। ਹੁਣ ਸਿੱਧੀ ਕਾਰਵਾਈ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਮਿਸ਼ਰਾ ਨੇ ਕਿਹਾ, “ਜੇਐਫਆਰਓਪੀਐਸ ਅਧੀਨ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸਾਂਝੇ ਤੌਰ 'ਤੇ ਸਹਿਮਤੀ ਦਿਤੀ ਹੈ ਕਿ ਅਸੀਂ ਰੇਲ ਮੰਤਰਾਲੇ ਨੂੰ 19 ਮਾਰਚ ਨੂੰ ਅਧਿਕਾਰਤ ਤੌਰ 'ਤੇ ਇਕ ਨੋਟਿਸ ਦੇਵਾਂਗੇ, ਜਿਸ ਵਿਚ 1 ਮਈ, 2024 ਨੂੰ, ਭਾਵ ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਪ੍ਰਸਤਾਵਿਤ ਦੇਸ਼ ਵਿਆਪੀ ਹੜਤਾਲ ਅਤੇ ਸਾਰੀਆਂ ਰੇਲ ਸੇਵਾਵਾਂ ਦੇ ਸੰਚਾਲਨ ਨੂੰ ਰੋਕਣ ਬਾਰੇ ਸੂਚਿਤ ਕੀਤਾ ਜਾਵੇਗਾ”।

ਮਿਸ਼ਰਾ ਅਨੁਸਾਰ ਜੇਐਫਆਰਓਪੀਐਸ ਵਿਚ ਸ਼ਾਮਲ ਹੋਰ ਸਰਕਾਰੀ ਮੁਲਾਜ਼ਮਾਂ ਦੀਆਂ ਕਈ ਯੂਨੀਅਨਾਂ ਵੀ ਰੇਲ ਮੁਲਾਜ਼ਮਾਂ ਦੇ ਨਾਲ ਹੜਤਾਲ ’ਤੇ ਜਾਣਗੀਆਂ।

(For more Punjabi news apart from Railway unions threaten to stop all trains from May 1, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement