ਯੂ.ਐਨ. ਟੀਮ ਕਰੇਗੀ ਪਾਕਿਸਤਾਨ ਦਾ ਦੌਰਾ
Published : Jan 22, 2018, 4:45 pm IST
Updated : Jan 22, 2018, 11:15 am IST
SHARE ARTICLE

ਇਸਲਾਮਾਬਾਦ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਟੀਮ ਅਗਲੇ ਹਫ਼ਤੇ ਪਾਕਿਸਤਾਨ ਦਾ ਦੌਰਾ ਕਰੇਗੀ। ਇਹ ਟੀਮ ਅਤਿਵਾਦੀ ਹਾਫ਼ਿਜ਼ ਸਈਦ 'ਤੇ ਅਮਰੀਕਾ ਅਤੇ ਭਾਰਤ ਦੇ ਵਿਰੋਧ ਮਗਰੋਂ ਇਸਲਾਮਾਬਾਦ ਦਾ ਦੌਰਾ ਕਰ ਕੇ ਇਹ ਜਾਨਣ ਦੀ ਕੋਸ਼ਿਸ਼ ਕਰੇਗੀ ਕਿ ਪਾਕਿਸਤਾਨ ਨੇ ਹਾਫ਼ਿਜ਼ ਸਈਦ ਅਤੇ ਉਸ ਨਾਲ ਸਬੰਧਤ ਸੰਗਠਨਾਂ ਵਿਰੁਧ ਹੁਣ ਤਕ ਕੀ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਅਤਿਵਾਦੀ ਸੰਗਠਨਾਂ ਵਿਰੁਧ ਸਖ਼ਤ ਕਾਰਵਾਈ ਲਈ ਵੀ ਇਹ ਟੀਮ ਪਾਕਿਸਤਾਨ 'ਤੇ ਦਬਾਅ ਬਣਾਏਗੀ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਟੀਮ ਦਾ ਇਹ ਦੋ ਦਿਨੀਂ ਦੌਰਾ 25 ਜਨਵਰੀ ਤੋਂ ਸ਼ੁਰੂ ਹੋਵੇਗਾ। 'ਡਾਨ' ਮੁਤਾਬਕ ਇਕ ਸੀਨੀਅਰ ਪਾਕਿ ਅਤਿਵਾਦੀ ਨੇ ਕਿਹਾ, ''ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਨਿਗਰਾਨੀ ਟੀਮ 25 ਅਤੇ 26 ਜਨਵਰੀ ਨੂੰ ਇਥੇ ਹੋਵੇਗੀ।'' ਹਾਲਾਂਕਿ ਪਾਕਿ ਅਤਿਵਾਦੀਆਂ ਨੇ ਯੂ.ਐਨ. ਟੀਮ ਦੇ ਇਸ ਦੌਰੇ ਨੂੰ ਆਮ ਦੌਰਾ ਕਰਾਰ ਦਿਤਾ ਹੈ।



ਇਸ ਟੀਮ ਦਾ ਪਾਕਿ ਦੌਰਾ ਇਸ ਲਈ ਵੀ ਖਾਸ ਹੈ, ਕਿਉਂਕਿ ਪਿਛਲੇ ਹਫ਼ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਨੇ ਕਿਹਾ ਸੀ ਕਿ ਪਾਕਿਸਤਾਨ 'ਚ ਹਾਫ਼ਿਜ਼ ਸਈਦ ਵਿਰੁਧ ਕੋਈ ਮਾਮਲਾ ਦਰਾ ਨਹੀਂ ਹੈ। ਇਸ ਲਈ ਉਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤ ਨੇ ਪਾਕਿਸਤਾਨ ਨੂੰ ਝਾੜ ਲਗਾਉਂਦਿਆਂ ਕਿਹਾ ਸੀ ਕਿ ਇਸਲਾਮਾਬਾਦ ਅਪਣੀ ਸੋਚ ਬਦਲੇ ਅਤੇ ਚੰਗੇ ਤੇ ਬੁਰੇ ਅਤਿਵਾਦੀਆਂ 'ਚ ਫ਼ਰਕ ਕਰਨਾ ਬੰਦ ਕਰੇ। ਯੂ.ਐਨ. 'ਚ ਇਹ ਬੈਠਕ ਅਫ਼ਗ਼ਾਨਿਸਤਾਨ ਦੇ ਮਾਮਲੇ 'ਤੇ ਆਯੋਜਿਤ ਕੀਤੀ ਗਈ ਸੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement