ਯਮਨ ਦੀ ਰਾਜਧਾਨੀ 'ਚ ਹਵਾਈ ਹਮਲੇ ਦੌਰਾਨ 7 ਮੌਤਾਂ
Published : Aug 30, 2017, 5:57 pm IST
Updated : Aug 30, 2017, 12:27 pm IST
SHARE ARTICLE

ਦੁਬਈ: ਯਮਨ ਦੀ ਰਾਜਧਾਨੀ ਸਨਾ 'ਚ ਬੁੱਧਵਾਰ ਨੂੰ ਇੱਕ ਜਾਂਚ ਚੌਕੀ ਕੋਲ ਹਵਾਈ ਹਮਲੇ ਵਿਚ 2 ਸੈਨਿਕਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਸਨਾ ਤੋਂ 10 ਕਿਲੋਮੀਟਰ ਦੂਰ ਪੱਛਮੀ ਮਾਸਾਜੇਦ ਜਿਲੇ ਵਿਚ ਲੜਾਕੂ ਜਹਾਜ਼ਾਂ ਨੇ ਗੈਸ ਸਟੇਸ਼ਨ ਨੇੜੇ ਬੰਬ ਸੁੱਟੇ, ਜਿਸ ਦੀ ਲਪੇਟ ਵਿਚ ਇਕ ਕਾਰ ਦੇ ਆ ਜਾਣ ਨਾਲ ਉਸ ਵਿਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ ਅਜੇ ਤੱਕ ਇਸ ਹਮਲੇ ਦੇ ਸਬੰਧ ਵਿਚ ਕੋਈ ਵੀ ਟਿੱਪਣੀ ਨਹੀਂ ਕੀਤੀ।

  ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ ਹਥਿਆਰਬੰਦ ਹਉਤੀ ਵਿਦਰੋਹੀਆਂ ਨੂੰ ਸਨਾ ਅਤੇ ਯਮਨ ਦੇ ਉੱਤਰੀ ਭਾਗ ਤੋਂ ਹਟਾਉਣ ਲਈ ਕਈ ਵਾਰ ਹਵਾਈ ਹਮਲੇ ਕੀਤੇ ਹਨ। ਗਠਜੋੜ ਫੌਜ ਨੇ ਮਾਰਚ 2015 ਤੋਂ ਹੀ ਇੱਥੇ ਗ੍ਰਹਿ ਯੁੱਧ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਸੀ। ਗ੍ਰਹਿ ਯੁੱਧ ਸ਼ੁਰੂ ਹੋਣ ਅਤੇ ਗਠਜੋੜ ਫੌਜ ਦੇ ਇੱਥੇ ਦਖਲਅੰਦਾਜ਼ੀ ਕਰਨ ਤੋਂ ਬਾਅਦ ਹੁਣ ਤੱਕ ਘੱਟ ਤੋਂ ਘੱਟ 10,000 ਲੋਕ ਮਾਰੇ ਗਏ ਹਨ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement