ਸਾਊਦੀ ਸਰਕਾਰ ਨੇ ਕਾਨੂੰਨ 'ਚ ਕੀਤਾ ਵੱਡਾ ਬਦਲਾਵ
Published : Feb 20, 2018, 1:38 am IST
Updated : Feb 19, 2018, 8:08 pm IST
SHARE ARTICLE

ਮਰਦਾਂ ਦੀ ਮਨਜ਼ੂਰੀ ਬਿਨਾਂ ਬਿਜਨੈਸ ਸ਼ੁਰੂ ਕਰ ਸਕਣਗੀਆਂ ਔਰਤਾਂ
ਰਿਆਦ, 19 ਫ਼ਰਵਰੀ : ਸਾਊਦੀ ਅਰਬ 'ਚ ਹੁਣ ਔਰਤਾਂ ਨੂੰ ਅਪਣਾ ਬਿਜਨੈਸ ਸ਼ੁਰੂ ਕਰਨ ਲਈ ਅਪਣੇ ਪਤੀ ਜਾਂ ਦੂਜੇ ਮਰਦ ਰਿਸ਼ਤੇਦਾਰਾਂ ਦੀ ਮਨਜ਼ੂਰੀ ਦੀ ਲੋੜ ਨਹੀਂ ਪਵੇਗੀ। ਦਸਿਆ ਜਾ ਰਿਹਾ ਹੈ ਕਿ ਇਹ ਫ਼ੈਸਲਾ ਦੇਸ਼ 'ਚ ਪ੍ਰਾਈਵੇਟ ਸੈਕਟਰ ਨੂੰ ਉਤਸਾਹਤ ਕਰਨ ਲਈ ਲਿਆ ਗਿਆ ਹੈ। ਮਿਨੀਸਟਰੀ ਆਫ਼ ਕਾਮਰਸ ਐਂਡ ਇਨਵੈਸਟਮੈਂਟ ਨੇ ਵੈਬਸਾਈਟ 'ਚ ਐਲਾਨ ਕੀਤਾ, ''ਸਰਕਾਰ ਦੀ ਈ-ਸਰਵਿਸ ਨਾਲ ਔਰਤਾਂ ਹੁਣ ਅਪਣਾ ਖੁਦ ਦਾ ਬਿਜਨੈਸ ਸ਼ੁਰੂ ਕਰ ਸਕਦੀਆਂ ਹਨ। ਇਸ ਲਈ ਉਨ੍ਹਾਂ ਨੇ ਅਪਣੇ ਮਾਪਿਆਂ ਦੀ ਮਨਜੂਰੀ ਦੀ ਲੋੜ ਨਹੀਂ ਪਵੇਗੀ।'' ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸਾਊਦੀ ਅਰਬ ਨੇ ਔਰਤਾਂ ਨੂੰ ਸਾਲਾਂ ਤੋਂ ਚਲ ਰਹੇ ਸਖ਼ਤ ਨਿਯਮਾਂ 'ਚ ਛੋਟ ਦੇਣੀ ਸ਼ੁਰੂ ਕੀਤੀ ਹੈ। ਪਿਛਲੇ ਇਕ ਸਾਲ 'ਚ ਔਰਤਾਂ 'ਤੇ ਲੱਗੇ ਡਰਾਈਵਿੰਗ ਅਤੇ ਫ਼ੁਟਬਾਲ ਮੈਚ ਵੇਖਣ ਜਿਹੀ ਪਾਬੰਦੀਆਂ ਹਟਾਈਆਂ ਗਈਆਂ ਹਨ।


ਸਾਊਦੀ ਅਰਬ ਦੇ ਗਾਰਜਿਅਨ ਸਿਸਟਮ ਤਹਿਤ ਔਰਤਾਂ ਨੂੰ ਕਿਸੇ ਵੀ ਸਰਕਾਰੀ ਕੰਮ, ਸ਼ਹਿਰ ਦੇ ਬਾਹਰ ਜਾਣ ਅਤੇ ਪੜ੍ਹਾਈ ਲਈ ਕਿਸੇ ਮਰਦ (ਪਤੀ, ਭਰਾ ਜਾਂ ਪਿਤਾ) ਦੀ ਮਨਜ਼ੂਰੀ ਲੈਣੀ ਪੈਂਦੀ ਸੀ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੱਤਾ 'ਚ ਆਉਣ ਤੋਂ ਬਾਅਦ ਇਥੇ ਔਰਤਾਂ ਨੂੰ ਕਈ ਅਧਿਕਾਰ ਮਿਲੇ ਹਨ। ਸਾਊਦੀ ਅਰਬ 'ਚ ਪਿਛਲੇ ਮਹੀਨੇ ਹੀ ਔਰਤਾਂ ਨੂੰ ਫ਼ੁਟਬਾਲ ਸਟੇਡੀਅਮ 'ਚ ਬੈਠ ਕੇ ਮੈਚ ਵੇਖਣ ਦੀ ਮਨਜ਼ੂਰੀ ਮਿਲੀ ਹੈ। ਇਸ ਫ਼ੈਸਲੇ ਦੇ ਚਾਰ ਮਹੀਨੇ ਪਹਿਲਾਂ ਹੀ ਇਥੇ ਔਰਤਾਂ ਨੂੰ ਗੱਡੀ ਚਲਾਉਣ ਦੀ ਇਜ਼ਾਜਤ ਵੀ ਮਿਲੀ ਸੀ। ਔਰਤਾਂ ਦੇ ਡਰਾਈਵਿੰਗ ਕਰਨ 'ਤੇ ਇਥੇ ਲੰਮੇ ਸਮੇਂ ਤੋਂ ਰੋਕ ਲੱਗੀ ਹੋਈ ਸੀ।ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੀ ਗਿਣਤੀ ਦੁਨੀਆਂ ਦੇ ਸੱਭ ਤੋਂ ਕੱਟੜਪੰਥੀ ਦੇਸ਼ ਵਜੋਂ ਹੁੰਦੀ ਹੈ, ਜਿਥੇ ਔਰਤਾਂ ਲਈ ਪਾਬੰਦੀਆਂ ਬਹੁਤ ਜ਼ਿਆਦਾ ਅਤੇ ਸਖ਼ਤ ਹਨ। ਕ੍ਰਾਊਨ ਪਿੰ੍ਰਸ ਨੇ ਸਾਊਦੀ ਅਰਬ ਲਈ 'ਵਿਜ਼ਨ 2030' ਤਿਆਰ ਕੀਤਾ ਹੈ। ਇਸ 'ਚ ਉਹ ਔਰਤਾਂ ਦੀ ਹਿੱਸੇਦਾਰੀ ਨੂੰ 22 ਫ਼ੀ ਸਦੀ ਤੋਂ ਇਕ ਤਿਹਾਈ ਕਰਨਾ ਚਾਹੁੰਦੇ ਹਨ। (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement