ਪ੍ਰਿੰਸ ਹੈਰੀ ਨੂੰ ਇੰਟਰਵਿਊ ਦੇ ਓਬਾਮਾ ਨੇ ਨਿਭਾਇਆ ਆਪਣਾ ਵਾਅਦਾ
Published : Dec 28, 2017, 11:23 am IST
Updated : Dec 28, 2017, 5:53 am IST
SHARE ARTICLE

ਵਾਸ਼ਿੰਗਟਨ: ਬਰਾਕ ਓਬਾਮਾ (ਬੈਰੀ) ਨੇ ਸੋਸ਼ਲ ਮੀਡੀਆ ਦੇ ਇਸਤੇਮਾਲ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਬ੍ਰਿਟਿਸ਼ ਰਾਜਕੁਮਾਰ ਨਾਲ ਗੱਲਬਾਤ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਇੰਟਰਨੈੱਟ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ। ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਹੈਰੀ ਨੂੰ ਦਿੱਤੇ ਇੰਟਰਵਿਊ 'ਚ ਬਰਾਕ ਓਬਾਮਾ ਨੇ ਕਿਹਾ, ''ਇੰਟਰਨੈੱਟ ਦਾ ਇਕ ਖਤਰਾ ਇਹ ਹੈ ਕਿ ਲੋਕ ਬਿਲਕੁਲ ਅਲਗ ਹਕੀਕਤ 'ਚ ਜਿਊਣ ਲੱਗਦੇ ਹਨ। ਉਹ ਆਪਣੀ ਮੌਜੂਦਾ ਸੋਚ ਨਾਲ ਮੇਲ ਖਾਣ ਵਾਲੀ ਜਾਣਕਾਰੀਆਂ 'ਚ ਹੀ ਕੈਦ ਹੋ ਸਕਦੇ ਹਨ।'' 


ਸਾਬਕਾ ਰਾਸ਼ਟਰਪਤੀ ਮੁਤਾਬਕ ਦੁਨੀਆ 'ਚ ਕਈ ਚੀਜ਼ਾਂ ਕਾਫੀ ਗੁਝਲਦਾਰ ਹੁੰਦੀਆਂ ਹਨ ਜਿਨ੍ਹਾਂ ਨੂੰ ਸਮਝਣ ਲਈ ਸਮੇਂ ਦੇ ਨਾਲ-ਨਾਲ ਵੱਖਰੀਆਂ ਜਾਣਕਾਰੀਆਂ ਦੀ ਜ਼ਰੂਰਤ ਪੈਂਦੀ ਹੈ। ਹੈਰੀ ਨੂੰ ਦਿੱਤਾ ਗਿਆ ਇਹ ਇੰਟਰਵਿਊ ਇਕ ਰੇਡੀਓ ਚੈਨਲ 'ਤੇ ਪ੍ਰਸਾਰਤ ਕੀਤਾ ਗਿਆ। ਪਰ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਚਲਦੇ ਲੋਕਾਂ ਨੂੰ ਉਹੀ ਜਾਣਕਾਰੀ ਮਿਲੀ ਜਿਹੜੀ ਉਨ੍ਹਾਂ ਨੂੰ ਪਸੰਦ ਆਉਂਦੀ ਹੈ। ਓਬਾਮਾ ਮੁਤਾਬਕ ਇਸ ਦੇ ਚਲਦੇ ਲੋਕਾਂ ਨੂੰ ਦੂਜੇ ਪੱਖ ਜਾਂ ਹੋਰਨਾਂ ਕਾਰਨਾਂ ਦਾ ਪਤਾ ਨਹੀਂ ਚੱਲ ਪਾ ਰਿਹਾ, ''ਚੀਜ਼ਾਂ ਇੰਨੀਆਂ ਸੁਖਾਲੀਆਂ ਨਹੀਂ ਹੁੰਦੀਆਂ ਜਿੰਨੀਆਂ ਕਿ ਉਹ ਚੈਟਰੂਮ 'ਚ ਦਿਖਾਈਆਂ ਜਾਂਦੀਆਂ ਹਨ।'' ਓਬਾਮਾ ਖੁਦ ਸੋਸ਼ਲ ਮੀਡੀਆ ਦੇ ਵੱਡੇ ਸਟਾਰ ਹਨ। ਟਵਿੱਟਰ ਅਤੇ ਫੇਸਬੁੱਕ 'ਤੇ ਉਨ੍ਹਾਂ ਦੇ ਕਰੋੜਾਂ ਫੋਲੋਅਰਜ਼ ਹਨ। ਉਹ ਸਭ ਤੋਂ ਜ਼ਿਆਦਾ ਰੀ-ਟਵੀਟ ਪਾਉਣ ਵਾਲੀ ਹਸਤੀਆਂ 'ਚ ਸ਼ਾਮਲ ਹਨ। 


ਪਰ ਓਬਾਮਾ ਨੂੰ ਲੱਗ ਰਿਹਾ ਹੈ ਕਿ ਸੋਸ਼ਲ ਮੀਡੀਆ, ''ਨਾਗਰਿਕ ਬਹਿਸ ਨੂੰ ਵਿਗਾੜ ਰਿਹਾ ਹੈ, 'ਸਵਾਲ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਕਿਵੇਂ ਇਸ ਤਕਨੀਕ ਦਾ ਬਿਹਤਰ ਇਸਤੇਮਾਲ ਕਰੇ ਕਿ ਵੱਖ-ਵੱਖ ਆਵਾਜ਼ਾਂ ਨੂੰ ਥਾਂ ਮਿਲੇ, ਵਿਚਾਰਾਂ 'ਚ ਡਾਇਵਰਸਿਟੀ ਹੋਵੇ, ਇਸ ਸਮਾਜ ਨੂੰ ਛੋਟੋ-ਛੋਟੇ ਟੁਕੜਿਆਂ 'ਚ ਨਾ ਵੰਡੋ ਬਲਕਿ ਇਕ ਸਾਂਝੀ ਵਿਕਸਤ ਕਰਨ ਦਾ ਮੌਕਾ ਦੇਣ। ''ਰਾਸ਼ਟਰਪਤੀ ਦਫਤਰ ਛੱਡਣ ਤੋਂ ਬਾਅਦ ਓਬਾਮਾ ਦੀ ਜ਼ਿੰਦਗੀ ਕਿਹੋ ਜਿਹੀ ਹੈ? ਉਹ ਪੂਰੇ ਦਿਨ ਕੀ ਕਰਦੇ ਹਨ? ਹੈਰੀ ਦੇ ਇਸ ਸਵਾਲ 'ਤੇ ਓਬਾਮਾ ਨੇ ਹੱਸਦੇ ਹੋਏ ਕਿਹਾ, 'ਮੈਂ ਦੇਰ ਨਾਲ ਉਠਦਾ ਹਾਂ, ਇਹ ਬਹੁਤ ਚੰਗਾ ਹੈ ਕਿ ਤੁਸੀਂ ਆਪ ਆਪਣੇ ਦਿਨ ਨੂੰ ਕੰਟਰੋਲ ਕਰ ਪਾਉਂਦੇ ਹੋ।'' ਰਾਸ਼ਟਰਪਤੀ ਦਾ ਅਹੁੱਦਾ ਛੱਡਣ ਤੋਂ ਬਾਅਦ ਓਬਾਮਾ ਨੇ ਸਭ ਤੋਂ ਪਹਿਲਾਂ ਪ੍ਰਿੰਸ ਹੈਰੀ ਨੂੰ ਹੀ ਇੰਟਰਵਿਊ ਦੇਣ ਦਾ ਵਾਅਦਾ ਕੀਤਾ ਸੀ। ਇੰਟਰਵਿਊ ਦੇ ਦੌਰਾਨ ਓਬਾਮਾ ਨੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਂ ਬਿਲਕੁਲ ਨਹੀਂ ਲਿਆ। 


ਹੈਰੀ 19 ਮਈ ਨੂੰ ਆਪਣੀ ਪ੍ਰੇਮਿਕਾ ਅਤੇ ਅਮਰੀਕੀ ਅਭਿਨੇਤਰੀ ਮੇਗਨ ਮਾਰਕਲ ਨਾਲ ਵਿਆਹ ਕਰਨ ਜਾ ਰਹੇ ਹਨ। ਬ੍ਰਿਟਿਸ਼ ਪ੍ਰੈਸ ਮੁਤਾਬਕ ਵਿਆਹ 'ਚ ਓਬਾਮਾ ਵੀ ਸ਼ਰੀਕ ਹੋਣਗੇ। ਬ੍ਰਿਟਿਸ਼ ਸਰਕਾਰ ਦੇ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਓਬਾਮਾ ਦੇ ਮਹਿਮਾਨ ਬਣਨ ਨਾਲ ਬ੍ਰਿਟੇਨ ਅਤੇ ਟਰੰਪ ਵਿਚਾਲੇ ਜਾਰੀ ਮਤਭੇਦ ਹੋਰ ਵਧ ਸਕਦੇ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement