ਪਨੀਰ ਦੇ ਭਾਅ ਤੋਂ ਵੀ ਵਧਿਆ ਇੱਥੋਂ ਦੇ ਟਮਾਟਰ ਦਾ ਮੁੱਲ
Published : Oct 5, 2017, 1:32 pm IST
Updated : Oct 5, 2017, 8:02 am IST
SHARE ARTICLE

ਗੁਆਂਢੀ ਮੁਲਕ ਪਾਕਿਸਤਾਨ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਟਮਾਟਰ 300 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। ਟਮਾਟਰ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਨਾਲ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।ਸੋਮਵਾਰ ਨੂੰ ਪਾਕਿਸਤਾਨ ਵਿੱਚ ਟਮਾਟਰ ਦੀ ਕੀਮਤ 210 ਤੋਂ 300 ਰੁਪਏ ਕਿੱਲੋ ਤੱਕ ਸੀ। ਪਾਕਿਸਤਾਨ ਦੇ ਖਾਣੇ ਵਿੱਚ ਟਮਾਟਰ ਦਾ ਚੰਗਾ ਇਸਤੇਮਾਲ ਹੁੰਦਾ ਹੈ। ਇਸ ਲਈ ਘਰੇਲੂ ਬਜਟ ਵੀ ਵਿਗੜ ਗਿਆ ਹੈ।

ਪਾਕਿਸਤਾਨ ਦੇ ਫੂਡ ਤੇ ਵੈਜੀਟੇਬਲ ਬਾਜ਼ਾਰ ਦੇ ਪ੍ਰਧਾਨ ਮਲਿਕ ਸੋਨੀ ਨੇ ਦੱਸਿਆ ਕਿ ਟਮਾਟਰ ਪਾਕਿਸਤਾਨ ਵਿੱਚ ਸਭ ਤੋਂ ਵੱਧ ਇਸਤੇਮਾਲ ਕਰਨ ਵਾਲੀਆਂ ਸਬਜ਼ੀਆਂ ਵਿੱਚੋਂ ਇੱਕ ਹੈ। ਮੁਲਕ ਵਿੱਚ ਪ੍ਰਤੀ ਦਿਨ 2 ਹਜ਼ਾਰ ਟਨ ਟਮਾਟਰ ਦੀ ਖਪਤ ਹੁੰਦੀ ਹੈ। ਸੋਨੀ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਸਿੰਧ ਸੂਬੇ ਦੇ ਜ਼ਿਲ੍ਹਾ ਠੱਟਾ ਤੇ ਖ਼ੈਬਰ ਪਖਤੂਨਖਵਾ ਦੇ ਦਰਗਈ ਵਿੱਚ ਟਮਾਟਰ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ ਸੀ।


ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹਰ ਸਾਲ ਅਗਸਤ ਤੋਂ ਅਕਤੂਬਰ ਤੱਕ ਟਮਾਟਰ ਦੀ ਜ਼ਰੂਰਤ ਅਫ਼ਗ਼ਾਨਿਸਤਾਨ ਤੋਂ ਪੂਰੀ ਹੋ ਜਾਂਦੀ ਸੀ ਪਰ ਇਸ ਸਾਲ ਸੀਮਾ ਉੱਤੇ ਤਣਾਅਪੂਰਨ ਮਾਹੌਲ ਕਾਰਨ ਕਈ ਵਾਰ ਸਰਹੱਦ ਬੰਦ ਹੋਣ ਕਾਰਨ ਪੂਰਤੀ ਪ੍ਰਭਾਵਿਤ ਹੋਈ ਹੈ। ਮਲਿਕ ਨੇ ਕਿਹਾ ਕਿ ਦੇਸ਼ ਨੂੰ 40 ਟਨ ਦੇ 50 ਟਰੱਕਾਂ ਦੀ ਜ਼ਰੂਰਤ ਹੈ ਪਰ ਸੋਮਵਾਰ ਨੂੰ ਅਫ਼ਗ਼ਾਨਿਸਤਾਨ ਤੋਂ ਸਿਰਫ਼ 10 ਟਰੱਕ ਪਹੁੰਚ ਰਹੇ ਹਨ। 

ਇਹੀ ਕਾਰਨ ਹੈ ਕਿ 12 ਕਿੱਲੋ ਟਮਾਟਰ ਦੀ ਇੱਕ ਪੇਟੀ ਦੀ ਕੀਮਤ 1300 ਰੁਪਏ ਤੋਂ 1600 ਰੁਪਏ ਕਿੱਲੋ ਤੱਕ ਪਹੁੰਚ ਗਈ ਹੈ।
ਇੱਕ ਸਬਜ਼ੀ ਦੇ ਕਾਰੋਬਾਰੀ ਮੀਆਂ ਵੱਕਾਰ ਨੇ ਕਿਹਾ ਕਿ ਸਵਾਤ ਵਿੱਚ ਵੱਡੇ ਪੈਮਾਨੇ ਉੱਤੇ ਟਮਾਟਰ ਦੀ ਮੰਗ ਨੂੰ ਪੂਰਾ ਕਰਦਾ ਹੈ ਪਰ ਇਸ ਸਾਲ ਟਮਾਟਰ ਦਾ ਸੀਜ਼ਨ ਲੇਟ ਹੋ ਗਿਆ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement