ਕਾਬੁਲ 'ਚ ਜਬਰਦਸ‍ਤ ਬੰਬ ਧਮਾਕਾ, 40 ਲੋਕਾਂ ਦੀ ਮੌਤ
Published : Jan 27, 2018, 4:44 pm IST
Updated : Jan 27, 2018, 11:14 am IST
SHARE ARTICLE

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸ਼ਨੀਵਾਰ ਨੂੰ ਇਕ ਜਬਰਦਸਤ ਬੰਬ ਬਲਾਸਟ ਨਾਲ ਦਹਿਲ ਉੱਠੀ। ਜਬਰਦਸਤ ਵਿਸਫੋਟ ਵਿਚ ਘੱਟ ਤੋਂ ਘੱਟ 40 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਦੋਂ ਕਿ 140 ਤੋਂ ਜ‍ਿਆਦਾ ਲੋਕ ਜਖ਼ਮੀ ਹੋਏ ਹਨ ਜਿਨ੍ਹਾਂ ਵਿਚ ਕਈਆਂ ਦੀ ਹਾਲਤ ਗੰਭੀਰ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਕਾਬੁਲ ਵਿਚ ਵਿਦੇਸ਼ੀ ਦੂਤਾਵਾਸ ਅਤੇ ਸਰਕਾਰੀ ਇਮਾਰਤਾਂ ਦੇ ਕੋਲ ਇਕ ਐਂਬੁਲੈਂਸ ਵਿਚ ਬੰਬ ਛੁਪਾਇਆ ਗਿਆ ਸੀ, ਉਥੋਂ ਹੀ ਇਹ ਭਿਆਨਕ ਵਿਸਫੋਟ ਹੋਇਆ। 



ਮੀਡੀਆ ਰਿਪੋਰਟਸ ਦੇ ਮੁਤਾਬਕ, ਵਿਸਫੋਟ ਜਮਹੂਰੀਅਤ ਹਸਪਤਾਲ ਦੇ ਸਾਹਮਣੇ ਦੁਪਹਿਰ ਲਗਭਗ 12 . 50 ਵਜੇ ਹੋਇਆ, ਜਿੱਥੇ ਕਈ ਸਰਕਾਰੀ ਦਫ਼ਤਰ ਅਤੇ ਵਿਦੇਸੀ ਦੂਤਾਵਾਸ ਸਥਿਤ ਹਨ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ਵਿਚ ਭਿਆਨਕ ਵਿਸਫੋਟ ਸੁਣਾਈ ਦਿੱਤਾ, ਜੋ ਸਿਧਾਰਥ ਸਕੇਅਰ ਤੋਂ ਕੁਝ ਮੀਟਰ ਦੂਰ ਹੈ। ਫਿਲਹਾਲ, ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। 



ਚਸ਼ਮਦੀਦਾਂ ਦੇ ਅਨੁਸਾਰ ਹਸ‍ਪਤਾਲ ਦੀ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ। ਕਥਿੱਤ ਰੂਪ ਨਾਲ ਇਸ ਵਿਸਫੋਟ ਦੀ ਜੋ ਆਨਲਾਇਨ ਤਸਵੀਰ ਪਾਈ ਗਈ ਹੈ ਉਸ ਵਿੱਚ ਧੂੰਏ ਦਾ ਗੁਬਾਰ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵਿਸਫੋਟ ਦੀ ਜ਼ਿੰਮੇਦਾਰੀ ਤਾਲੀਬਾਨ ਨੇ ਲਈ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਕਾਬੁਲ ਵਿਚ ਇੰਟਰਕਾਂਟਿਨੈਂਟਲ ਹੋਟਲ ਉਤੇ ਹਮਲੇ ਦੀ ਜ਼ਿੰਮੇਦਾਰੀ ਵੀ ਤਾਲੀਬਾਨ ਨੇ ਹੀ ਲਈ ਸੀ, ਜਿਸ ਵਿਚ 20 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement