ਇਜ਼ਰਾਇਲੀ ਮਹਿਲਾ ਫੌਜੀਆਂ ਦਾ ਖੁਲਾਸਾ, ਬੰਦੂਕ ਚਲਾਉਣ ਤੋਂ ਜ਼ਿਆਦਾ ਹੁੰਦਾ ਹੈ ਬਲਾਤਕਾਰ
Published : Dec 11, 2017, 12:07 pm IST
Updated : Dec 11, 2017, 6:37 am IST
SHARE ARTICLE

ਇਜ਼ਰਾਇਲ ਦੀ ਫੌਜ 'ਚ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਇਜ਼ਰਾਇਲੀ ਮਹਿਲੀ ਫੌਜੀਆਂ ਦਾ ਕਹਿਣਾ ਹੈ ਕਿ ਫੌਜ 'ਚ ਔਰਤਾਂ ਦੀ ਹਾਲਤ ਠੀਕ ਨਹੀਂ ਹੈ। ਮਹਿਲਾ ਫੌਜੀਆਂ ਨੇ ਸਾਥੀ ਫੌਜੀਆਂ ਵਲੋਂ ਰੇਪ ਕੀਤੇ ਜਾਣ ਦੇ ਦੋਸ਼ ਲਗਾਏ ਹਨ।

ਹਾਲ ਹੀ 'ਚ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਇਜ਼ਰਾਇਲ ਦੀ ਫੌਜ 'ਚ 10 'ਚੋਂ 6 ਔਰਤਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। 'ਦ ਯੇਰੂਸ਼ਲਮ' ਦੇ ਮੁਤਾਬਕ ਇਜ਼ਰਾਇਲ ਦੀਆਂ ਮਹਿਲਾ ਫੌਜੀਆਂ ਨੇ ਬੀਤੇ ਦਿਨੀਂ ਆਪਣੇ ਇਕ ਬ੍ਰਿਗੇਡੀਅਰ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਸ਼ਿਕਾਇਤ 'ਚ ਮਹਿਲਾ ਫੌਜੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਡਿਊਟੀ 'ਤੇ ਬੰਦੂਕ ਚਲਾਉਣ ਤੋਂ ਜ਼ਿਆਦਾ ਸੈਕਸ ਕਰਨਾ ਪੈਂਦਾ ਹੈ। ਡਿਊਟੀ 'ਤੇ ਉਨ੍ਹਾਂ ਦੇ ਸੀਨੀਅਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦੇ ਹਨ।

ਮਹਿਲਾ ਫੌਜੀਆਂ ਨੇ ਬ੍ਰਿਗੇਡੀਅਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬ੍ਰਿਗੇਡੀਅਰ ਬਿਨਾਂ ਪੁੱਛੇ ਹੀ ਉਨ੍ਹਾਂ ਦੇ ਬੰਕਰ 'ਚ ਦਾਖਲ ਹੋ ਜਾਂਦੇ ਹਨ ਤੇ ਫਿਰ ਉਨ੍ਹਾਂ ਨਾਲ ਰੇਪ ਕਰਦੇ ਹਨ। ਰੇਪ ਕਰਨ ਤੋਂ ਬਾਅਦ ਮਹਿਲਾ ਫੌਜੀਆਂ ਨੂੰ ਪ੍ਰਮੋਸ਼ਨ ਦਾ ਲਾਲਚ ਵੀ ਦਿੱਤਾ ਜਾਂਦਾ ਹੈ।

ਦੱਸਣਯੋਗ ਹੈ ਕਿ ਇਜ਼ਰਾਇਲੀ ਨਿਊਜ਼ ਏਜੰਸੀ ਦੇ ਮੁਤਾਬਕ ਪਿਛਲੇ ਸਾਲ 24 ਪੁਰਸ਼ ਫੌਜੀ ਮਹਿਲਾ ਫੌਜੀਆਂ ਨਾਲ ਰੇਪ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਹਨ। ਜਿਨ੍ਹਾਂ ਨੂੰ ਮਿਲਟਰੀ ਪੁਲਸ ਦੀ ਕਸਟਡੀ 'ਚ ਰੱਖਿਆ ਗਿਆ ਹੈ।


SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement