ਦੁਬਈ 'ਚ ਦਿਲ ਦਾ ਦੌਰਾ ਪੈਣ ਨਾਲ ਸ੍ਰੀਦੇਵੀ ਦੀ ਮੌਤ, ਬਾਲੀਵੁੱਡ 'ਚ ਸੋਗ ਦੀ ਲਹਿਰ
Published : Feb 25, 2018, 10:47 am IST
Updated : Feb 25, 2018, 5:17 am IST
SHARE ARTICLE

ਮੁੰਬਈ: ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸ੍ਰੀਦੇਵੀ ਦੀ ਬੀਤੀ ਰਾਤ ਦੁਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 54 ਸਾਲ ਦੇ ਸਨ। ਉਹ ਦੁਬਈ ਵਿਚ ਵਿਆਹ ਸਮਾਗਮ 'ਚ ਹਿੱਸਾ ਲੈਣ ਲਈ ਗਈ ਸੀ। ਉਨ੍ਹਾਂ ਦੀ ਇਸ ਬੇਵਕਤੀ ਮੌਤ ਨਾਲ ਬਾਲੀਵੁੱਡ ਸਮੇਤ ਦੇਸ਼ ਭਰ 'ਚ ਸਦਮਾ ਪਾਇਆ ਜਾ ਰਿਹਾ ਹੈ। 


54 ਸਾਲਾਂ ਸ੍ਰੀਦੇਵੀ ਦਾ ਦਿਹਾਂਤ ਨਾ ਸਿਰਫ ਬਾਲੀਵੁੱਡ ਬਲਕਿ ਸਾਰਿਆਂ ਲਈ ਦੁਖਦ ਤੇ ਹੈਰਾਨ ਕਰਨ ਵਾਲਾ ਹੈ। ਆਪਣੇ ਭਤੀਜੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਦੁਬਈ ਗਈ ਸ੍ਰੀਦੇਵੀ ਹੁਣ ਇਸ ਦੁਨੀਆ ਵਿਚ ਨਹੀਂ ਰਹੀ। ਸ੍ਰੀਦੇਵੀ ਮੌਤ ਤੋਂ ਕੁੱਝ ਘੰਟੇ ਪਹਿਲਾਂ ਤੱਕ ਸਰਗਰਮ ਜੀਵਨ ਜੀਅ ਰਹੀ ਸੀ। 


ਆਪਣੇ ਪਤੀ ਬੋਨੀ ਕਪੂਰ ਤੇ ਛੋਟੀ ਬੇਟੀ ਖ਼ੁਸ਼ੀ ਕਪੂਰ ਦੇ ਨਾਲ ਪਰਿਵਾਰਕ ਵਿਆਹ ਸਮਾਰੋਹ ਵਿਚ ਹਿੱਸਾ ਲੈ ਰਹੀ ਸੀ ਪਰ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਬਾਲੀਵੁੱਡ ਦੀ ਉੱਘੀ ਅਭਿਨੇਤਰੀ ਸ੍ਰੀਦੇਵੀ ਦੇ ਹੋਏ ਦਿਹਾਂਤ 'ਤੇ ਦੇਸ਼ ਭਰ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਅਦਾਕਾਰ, ਰਾਜਨੇਤਾ, ਕ੍ਰਿਕਟਰ ਤੇ ਹੋਰ ਖੇਤਰਾਂ ਦੀਆਂ ਦਿਗਜ਼ ਹਸਤੀਆਂ ਨੇ ਉਨ੍ਹਾਂ ਦੀ ਮੌਤ 'ਤੇ ਅਫ਼ਸੋਸ ਜ਼ਾਹਿਰ ਕੀਤਾ। 


ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਲਿਖਿਆ ਕਿ ਪ੍ਰਸਿੱਧ ਅਭਿਨੇਤਰੀ ਸ੍ਰੀਦੇਵੀ ਦੇ ਬੇਵਕਤੀ ਤੇ ਅਚਾਨਕ ਦਿਹਾਂਤ ਤੋਂ ਉਨ੍ਹਾਂ ਨੂੰ ਦੁੱਖ ਪਹੁੰਚਿਆਂ ਹੈ। ਲੰਬੇ ਫ਼ਿਲਮੀ ਸਫਰ 'ਚ ਉਨ੍ਹਾਂ ਨੇ ਵੱਖ ਵੱਖ ਤਰ੍ਹਾਂ ਦੇ ਯਾਦਗਾਰ ਰੋਲ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਹ ਉਨ੍ਹਾਂ ਦੇ ਪਰਿਵਾਰ ਨਾਲ ਖੜੇ ਹਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement