ਡੋਨਾਲਡ ਟਰੰਪ ਨੇ ਇੰਝ ਮਨਾਈ ਭਾਰਤੀਆਂ ਨਾਲ ਦੀਵਾਲੀ
Published : Oct 18, 2017, 11:01 am IST
Updated : Oct 18, 2017, 5:32 am IST
SHARE ARTICLE

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿੱਕੀ ਹੈਲੀ, ਸੀਮਾ ਵਰਮਾ ਸਮੇਤ ਪ੍ਰਸ਼ਾਸਨ ਦੇ ਸੀਨੀਅਰ ਭਾਰਤੀ-ਅਮਰੀਕੀ ਮੈਂਬਰਾਂ ਅਤੇ ਭਾਈਚਾਰੇ ਦੇ ਨੇਤਾਵਾਂ ਨਾਲ ਵ੍ਹਾਈਟ ਹਾਊਸ ਵਿਚ ਦੀਵਾਲੀ ਮਨਾਈ। ਹੈਲੀ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਹੈ। ਸੀਮਾ ਵਰਮਾ 'ਸੈਂਟਰਸ ਫੌਰ ਮੈਡੀਕੇਅਰ ਐਂਡ ਮੈਡੀਕੈਡ ਸਰਵੀਸਿਜ' ਦੀ ਪ੍ਰਸ਼ਾਸਕ ਹੈ। 


ਅਜੀਤ ਪਈ 'ਯੂ. ਐੱਸ. ਫੈਡਰਲ ਸੰਚਾਰ ਕਮੀਸ਼ਨ' ਦੇ ਪ੍ਰਧਾਨ ਹਨ। ਰਾਜ ਸ਼ਾਹ ਮੁੱਖ ਉਪ ਪ੍ਰੈੱਸ ਸਕੱਤਰ ਹਨ। ਦੀਵਾਲੀ ਸਮਾਰੋਹ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਸ਼ਾਮਲ ਲੋਕਾਂ ਵਿਚ ਹੈਲੀ, ਸੀਮਾ, ਪਈ, ਸ਼ਾਹ ਆਦਿ ਹਸਤੀਆਂ ਸ਼ਾਮਿਲ ਸਨ। ਇਸ ਆਯੋਜਨ ਵਿਚ ਟਰੰਪ ਦੀ ਬੇਟੀ ਇਵਾਂਕਾ ਟਰੰਪ ਨੇ ਵੀ ਹਿੱਸਾ ਲਿਆ। ਬੀਤੇ ਸਾਲ ਇਵਾਂਕਾ ਦੀਵਾਲੀ 'ਤੇ ਵਰਜ਼ੀਨੀਆ ਅਤੇ ਫਲੋਰੀਡਾ ਸਥਿਤ ਮੰਦਰਾਂ ਵਿਚ ਗਈ ਸੀ। 


ਬੀਤੇ ਸਾਲ ਟਰੰਪ ਰਾਸ਼ਟਰਪਤੀ ਅਹੁਦੇ ਲਈ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਸਨ ਅਤੇ ਉਨ੍ਹਾਂ ਨੇ ਨਿਊਜਰਸੀ ਵਿਚ ਰਵਾਇਤੀ ਤਰੀਕੇ ਨਾਲ ਦੀਵੇ ਜਗਾਏ ਸਨ ਅਤੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਿਤ ਕੀਤਾ ਸੀ। ਦੀਵਾਲੀ ਸਮਾਰੋਹ ਦੇ ਆਯੋਜਨ ਦੀ ਪਰੰਪਰਾ ਵਾਈਟ ਹਾਊਸ ਵਿਚ ਸਾਬਕਾ ਰਾਸ਼ਟਰਪਤੀ ਜੌਰਜ ਬੁਸ਼ ਨੇ ਸ਼ੁਰੂ ਕੀਤੀ ਸੀ। 


ਬੁਸ਼ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਟੀਮ ਦੀਵਾਲੀ ਸਮਾਰੋਹਾਂ ਦਾ ਆਯੋਜਨ ਅਕਸਰ ਵਾਈਟ ਹਾਊਸ ਕੰਪਲੈਕਸ ਵਿਚ 'ਇੰਡੀਆ ਟ੍ਰੀਟੀ ਰੂਮ' ਵਿਚ ਕਰਦੀ ਸੀ। ਫਿਲਹਾਲ ਬੁਸ਼ ਨੇ ਕਦੇ ਵੀ ਵਾਈਟ ਹਾਊਸ ਵਿਚ ਦੀਵਾਲੀ ਸਮਾਰੋਹ ਵਿਚ ਹਿੱਸਾ ਨਹੀਂ ਲਿਆ। 

ਉਨ੍ਹਾਂ ਦੇ ਉਤਰਾਧਿਕਾਰੀ ਬਰਾਕ ਓਬਾਮਾ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿਚ ਦੀਵਾਲੀ ਦੇ ਮੌਕੇ 'ਤੇ ਵਾਈਟ ਹਾਊਸ ਦੇ 'ਈਸਟ ਰੂਮ' ਵਿਚ ਰਵਾਇਤੀ ਦੀਵੇ ਜਗਾਏ ਸਨ। ਇਸ ਮਗਰੋਂ ਉਨ੍ਹਾਂ ਨੇ ਆਉਣ ਵਾਲੇ ਸਾਲਾਂ ਵਿਚ ਇਹ ਸਿਲਸਿਲਾ ਬਰਕਰਾਰ ਰੱਖਿਆ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement