ਚੋਣਾਂ 'ਚ ਜਿੱਤ ਦਾ ਰਾਹ ਪੱਧਰਾ ਕਰਨ ਲਈ ਜਗਮੀਤ ਨੂੰ ਮਿਲੇਗਾ ਅਪਣਿਆਂ ਦਾ ਸਾਥ
Published : Mar 12, 2018, 5:20 pm IST
Updated : Mar 12, 2018, 11:50 am IST
SHARE ARTICLE

ਬਰੈਂਪਟਨ : ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦੇ ਛੋਟੇ ਭਰਾ ਗੁਰ ਰਤਨ ਸਿੰਘ ਜਗਮੀਤ ਦੀ ਚੋਣ ਮੁਹਿੰਮ ਨੂੰ ਸਹਾਰਾ ਦੇਣ ਦੇ ਨਾਲ-ਨਾਲ ਖ਼ੁਦ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਭਰਾ ਦੀ ਪਾਰਟੀ ਵਲੋਂ ਪੂਰਬੀ ਬਰੈਂਪਟਨ ਦੀ ਸੀਟ 'ਤੇ ਲੜਨ ਦੇ ਇਛੁਕ ਹਨ। ਹਾਲਾਂਕਿ ਇਸ ਦੀ ਅਜੇ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਜੇਕਰ ਗੁਰ ਰਤਨ ਚੋਣ ਮੈਦਾਨ 'ਚ ਉਤਰਦੇ ਹਨ ਤਾਂ ਜਗਮੀਤ ਲਈ ਜਿੱਤ ਦਾ ਰਾਹ ਪੱਧਰਾ ਹੋ ਸਕਦਾ ਹੈ। ਗੁਰਰਤਨ ਸਿੰਘ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੇ ਵੱਡੇ ਭਰਾ ਜਗਮੀਤ ਸਿੰਘ ਦੇ ਸਲਾਹਕਾਰ ਵਜੋਂ ਵਿਚਰ ਰਹੇ ਹਨ।



ਦਸ ਦੇਈਏ ਕਿ ਪੂਰਬੀ ਬਰੈਂਪਟਨ ਜਗਮੀਤ ਸਿੰਘ ਦਾ ਅਪਣਾ ਇਲਾਕਾ ਹੈ, ਜਿਸ ਕਰਕੇ ਗੁਰ ਰਤਨ ਖ਼ੁਦ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਦੇਖ ਰਹੇ ਹਨ। ਉਨ੍ਹਾਂ ਨੇ ਭਾਵੇਂ ਇਸ ਤੋਂ ਪਹਿਲਾਂ ਚੋਣ ਲੜ ਕੇ ਜਿੱਤ ਪ੍ਰਾਪਤ ਨਹੀਂ ਕੀਤੀ। ਉਹ ਬਰੈਂਪਟਨ ਪੀਲ ਰਿਜਨ ਕੌਂਸਲ ਸੀਟ 'ਤੇ 2014 'ਚ ਚੋਣ ਲੜੇ ਸਨ ਪਰ ਅਸਫ਼ਲ ਰਹੇ ਸਨ। 



ਗੁਰਰਤਨ ਸਿੰਘ ਨੇ ਕਿਹਾ ਕਿ ਜਿਸ ਹਲਕੇ ਤੋਂ ਉਹ ਚੋਣ ਲੜਨ ਜਾ ਰਹੇ ਹਨ, ਉਸ ਇਲਾਕੇ ਦੇ ਲੋਕਾਂ ਨਾਲ ਉਹ ਨੇੜੇ ਤੋਂ ਜੁੜੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦਾ ਸੱਤਾਧਾਰੀ ਲਿਬਰਲ ਪਾਰਟੀ ਤੋਂ ਵਿਸ਼ਵਾਸ ਉਠ ਚੁਕਿਆ ਹੈ, ਇਸ ਲਈ ਉਨ੍ਹਾਂ ਨੂੰ ਆਸ ਹੈ ਕਿ ਇਸ ਦਾ ਲਾਭ ਐੱਨਡੀਪੀ ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ 33 ਸਾਲਾ ਗੁਰ ਰਤਨ ਸਿੰਘ ਕਿੱਤੇ ਵਜੋਂ ਕੈਨੇਡਾ 'ਚ ਫ਼ੌਜਦਾਰੀ ਮਾਮਲਿਆਂ ਦੇ ਵਕੀਲ ਹਨ। ਉਨ੍ਹਾਂ ਨੇ ਲਾਅ ਦੀ ਪੜ੍ਹਾਈ 2014 ਵਿਚ ਕੀਤੀ ਸੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement