ਬੇਬੀ ਮੋਸ਼ੇ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਿਲਿਆ ਖਾਸ ਤੋਹਫਾ
Published : Sep 1, 2017, 1:17 pm IST
Updated : Sep 1, 2017, 7:47 am IST
SHARE ARTICLE

ਯੇਰੁਸ਼ਲਮ: ਮੁੰਬਈ ਅੱਤਵਾਦੀ ਹਮਲੇ 'ਚ ਬਚੇ ਇਜ਼ਰਾਇਲ ਦੇ 11 ਸਾਲਾ ਬੇਬੀ ਮੋਸ਼ੇ ਹੋਲਤਜਬਰਗ ਅਤੇ ਉਸ ਦੇ ਦਾਦਾ-ਦਾਦੀ ਲਈ ਭਾਰਤ ਨੇ ਵੀਰਵਾਰ ਨੂੰ 10 ਸਾਲ ਦਾ ਵੀਜਾ ਜਾਰੀ ਕੀਤਾ ਹੈ। ਇਸ ਨਾਲ ਉਹ ਆਸਾਨੀ ਨਾਲ ਭਾਰਤ ਦੀ ਯਾਤਰਾ ਕਰ ਸਕਣਗੇ। 

ਮੋਸ਼ੇ ਹੁਣ 11 ਸਾਲ ਦਾ ਹੋ ਚੁੱਕਾ ਹੈ। ਉਸ ਨੇ ਪਿਛਲੀ 5 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯੇਰੁਸ਼ਲਮ ਵਿਚ ਹੋਈ ਭਾਵੁਕ ਮੁਲਾਕਾਤ ਵਿਚ ਮੁੰਬਈ ਆਉਣ ਦੀ ਇੱਛਾ ਜਤਾਈ ਸੀ। ਇਸ ਉੱਤੇ ਮੋਦੀ ਨੇ ਮੋਸ਼ੇ ਨੂੰ ਪਰਿਵਾਰ ਸਮੇਤ ਭਾਰਤ ਸੱਦਿਆ ਗਿਆ ਸੀ। ਮੋਸ਼ੇ ਨੇ ਭਾਰਤੀ ਦੂਤਘਰ ਦੇ ਅਧਿਕਾਰੀ ਤੋਂ ਵੀਜ਼ਾ ਮਿਲਣ ਤੋਂ ਬਾਅਦ ਕਿਹਾ, ਮੈਂ ਪ੍ਰਧਾਨ ਮੰਤਰੀ ਮੋਦੀ ਤੋਂ ਇਹ ਬਿਹਤਰੀਨ ਤੋਹਫਾ ਪਾ ਕੇ ਬੇਹੱਦ ਉਤਸ਼ਾਹਿਤ ਹਾਂ। ਮੈਨੂੰ ਉਮੀਦ ਹੈ ਕਿ ਮੈਂ ਮੁੰਬਈ ਦੀ ਯਾਤਰਾ ਕਰਾਂਗਾ ਅਤੇ ਵੱਡਾ ਹੋਣ ਉੱਤੇ ਉੱਥੇ ਰਹਾਂਗਾ। ਇਸ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਉਹ ਮੁੰਬਈ ਦੇ ਨਰੀਮਨ ਹਾਊਸ ਵਿਚ ਆਪਣੇ ਪਿਤਾ ਦੀ ਤਰ੍ਹਾਂ ਕੰਮ ਕਰਨਾ ਚਾਹੁੰਦਾ ਹੈ। 

ਜਿਕਰੇਯੋਗ ਹੈ ਕਿ 26 ਨਵੰਬਰ 2008 ਨੂੰ ਨਰੀਮਨ ਹਾਊਸ ਉੱਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ। ਇਸ ਵਿਚ ਮੋਸ਼ੇ ਦੇ ਮਾਤਾ-ਪਿਤਾ ਰੱਬੀ ਗਵੇਰੀਅਲ ਅਤੇ ਰਿਵਕਾ ਹੋਲਟਜਬਰਗ ਨਾਲ 6 ਹੋਰ ਲੋਕ ਵੀ ਮਾਰੇ ਗਏ ਸਨ। ਉਸ ਸਮੇਂ ਮੋਸ਼ੇ ਦੀ ਉਮਰ 2 ਸਾਲ ਸੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement