ਅਮਰੀਕੀ ਸ਼ਹਿਰ ਦਾ ਪਹਿਲਾ ਸਿੱਖ ਮੇਅਰ ਬਣਿਆ ਰਵਿੰਦਰ ਭੱਲਾ
Published : Nov 8, 2017, 11:02 pm IST
Updated : Nov 8, 2017, 5:32 pm IST
SHARE ARTICLE

ਨਿਊ ਯਾਰਕ, 8 ਨਵੰਬਰ: ਰਵਿੰਦਰ ਭਲਾ ਨੂੰ ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦਾ ਪਹਿਲਾ ਸਿੱਖ ਮੇਅਰ ਬਣਨ ਦਾ ਮਾਣਾ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਮੇਅਰ ਦੀ ਚੋਣ ਉਸ ਸਮੇਂ ਵਿਵਾਦਤ ਹੋ ਗਈ ਸੀ ਜਦ ਕੁੱਝ ਸ਼ਰਾਰਤੀ ਲੋਕਾਂ ਨੇ ਭੱਲਾ ਨੂੰ ਅਤਿਵਾਦੀ ਕਹਿਣ ਵਾਲੇ ਕਈ ਪੋਸਟਰ ਸ਼ਹਿਰ ਵਿਚ ਲਗਵਾ ਦਿਤੇ ਸਨ। ਭੱਲਾ ਸ਼ਹਿਰ ਦੇ ਮੌਜੂਦਾ ਮੇਅਰ ਡਾਨ ਜ਼ਿੰਮਰ ਦੀ ਸੀਟ ਹਾਸਲ ਕਰਨਗੇ। ਡਾਨ ਨੇ ਜੂਨ ਮਹੀਨੇ ਵਿਚ ਮੇਅਰ ਦੀ ਚੋਣ ਮੁੜ ਤੋਂ ਨਾ ਲੜਨ ਦਾ ਫ਼ੈਸਲਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ। ਲਗਭਗ ਸੱਤ ਸਾਲ ਸਿਟੀ ਕੌਂਸਲ ਦੇ ਮੈਂਬਰ ਰਹਿਣ ਵਾਲੇ ਰਵਿੰਦਰ ਭੱਲਾ ਨੇ ਦਾਅਵਾ ਕੀਤਾ ਕਿ ਮੇਅਰ ਦੀਆਂ ਚੋਣਾਂ ਵਿਚ ਮਿਲੀ ਜਿੱਤ ਸਿਰਫ਼ ਉਨ੍ਹਾਂ ਦੀ ਹੀ ਜਿੱਤ ਨਹੀਂ, ਬਲਕਿ ਆਮ ਲੋਕਾਂ ਦੀ ਜਿੱਤ ਹੈ। 


ਭੱਲਾ ਨੇ ਅਪਣੀ ਜਿੱਤ 'ਤੇ ਹੋਬੋਕੇਨ ਸ਼ਹਿਰ ਦੇ ਲੋਕਾਂ ਦਾ ਧਨਵਾਦ ਕੀਤਾ ਹੈ। ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਮੇਅਰ ਦੀ ਸੀਟ ਲਈ ਛੇ ਵਿਅਕਤੀਆਂ ਨੇ ਚੋਣ ਲੜੀ ਸੀ। ਮੇਅਰ ਦੀ ਚੋਣ ਲਈ ਜੂਨ ਮਹੀਨੇ ਵਿਚ ਡਾਨ ਦੇ ਐਲਾਨ ਤੋਂ ਬਾਅਦ ਹੀ ਪ੍ਰਚਾਰ ਸ਼ੁਰੂ ਹੋ ਗਿਆ ਸੀ। ਇਨ੍ਹਾਂ ਚੋਣਾਂ ਵਿਚ ਭੱਲਾ ਵਿਰੁਧ ਕਾਫ਼ੀ ਪ੍ਰਚਾਰ ਹੋਇਆ। ਕਈ ਪੋਸਟਰਾਂ ਵਿਚ ਉਸ ਨੂੰ ਅਤਿਵਾਦੀ ਵੀ ਲਿਖਿਆ ਗਿਆ ਸੀ। ਪੋਸਟਰਾਂ ਵਿਚ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਸ਼ਹਿਰ ਦੀ ਕਮਾਨ ਅਤਿਵਾਦੀ ਦੇ ਹਵਾਲੇ ਨਾ ਕੀਤੀ ਜਾਵੇ। ਇਹ ਪਹਿਲਾ ਮੌਕਾ ਨਹੀਂ ਹੈ ਜਦਕਿ ਰਵਿੰਦਰ ਭੱਲਾ ਵਿਰੁਧ ਪ੍ਰਚਾਰ ਕੀਤਾ ਗਿਆ ਹੋਵੇ। ਸਿਟੀ ਕੌਂਸਲ ਦਾ ਮੈਂਬਰ ਬਣਨ ਤੋਂ ਪਹਿਲਾਂ ਵੀ ਭੱਲਾ ਵਿਰੁਧ ਪ੍ਰਚਾਰ ਕੀਤਾ ਗਿਆ ਸੀ ਕਿ ਹੋਬੋਕੇਨ ਦੇ ਲੋਕ ਇਸ ਨੂੰ ਕੌਂਸਲ ਮੈਂਬਰ ਨਾ ਬਣਨ ਦੇਣ ਅਤੇ ਉਸ ਨੂੰ ਤਾਂ ਅਮਰੀਕਾ ਵਿਚ ਰਹਿਣ ਦੀ ਵੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ।  (ਪੀ.ਟੀ.ਆਈ.)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement