ਅਮਰੀਕੀ ਨਾਗਰਿਕਤਾ ਹਾਸਲ ਕਰਨ 'ਚ ਭਾਰਤੀਆਂ ਨੇ ਦਿਖਾਈ ਵੱਧ ਦਿਲਚਸਪੀ - ਰਿਸਰਚ
Published : Jan 19, 2018, 12:30 pm IST
Updated : Jan 19, 2018, 7:00 am IST
SHARE ARTICLE

ਵਾਸ਼ਿੰਗਟਨ: ਇਕ ਰਿਸਰਚ 'ਚ ਪਤਾ ਚੱਲਿਆ ਹੈ ਕਿ 2005 ਤੋਂ 2015 ਦਰਮਿਆਨ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਿਚ ਜ਼ਿਆਦਾ ਦਿਲਚਸਪੀ ਦਿਖਾਈ। ਪੇਵ ਰਿਸਰਚ ਸੈਂਟਰ ਨੇ ਦੱਸਿਆ ਕਿ 2015 ਤੱਕ ਘੱਟ ਤੋਂ ਘੱਟ 80 ਫੀਸਦੀ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਿਚ ਦਿਲਚਸਪੀ ਦਿਖਾਈ। ਉਥੇ ਹੀ 2005 ਵਿਚ ਇਹ ਅੰਕੜਾ 69 ਫੀਸਦੀ ਸੀ। 10 ਸਾਲਾਂ ਵਿਚ ਇਸ ਵਿਚ 12 ਫੀਸਦੀ ਦਾ ਇਜ਼ਾਫਾ ਹੋਇਆ ਹੈ। 


ਭਾਰਤ ਨਾਲ ਹੀ ਇਕਵਾਡੋਰ ਦੇ ਲੋਕਾਂ ਨੇ ਵੀ ਅਮਰੀਕੀ ਨਾਗਰਿਕ ਬਣਨ ਵਿਚ ਦਿਲਚਸਪੀ ਦਿਖਾਈ ਹੈ। ਇਕਵਾਡੋਰ ਵਿਚ ਵੀ ਇਸ ਮਿਆਦ ਵਿਚ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿਚ 12 ਫੀਸਦੀ ਦਾ ਵਾਧਾ ਹੋਇਆ ਹੈ। ਪੇਵ ਨੇ ਕਿਹਾ, 'ਸਾਲ 2005 ਤੋਂ 2015 ਤੱਕ ਭਾਰਤ ਤੋਂ ਅਮਰੀਕਾ ਦੀ ਨਾਗਰਿਕਤਾ ਲੈਣ ਦੇ ਯੋਗ ਪ੍ਰਵਾਸੀਆਂ ਦੀ ਗਿਣਤੀ 12 ਫੀਸਦੀ ਦੇ ਵਾਧੇ ਨਾਲ 80 ਫੀਸਦੀ ਰਹੀ ਹੈ।' 


ਅਮਰੀਕੀ ਨਾਗਰਿਕਤਾ ਹਾਸਲ ਕਰਨ ਲਈ ਪ੍ਰਵਾਸੀ ਨੂੰ ਘੱਟ ਤੋਂ ਘੱਟ 18 ਸਾਲ ਦਾ ਹੋਣਾ ਚਾਹੀਦਾ ਹੈ, ਕਾਨੂੰਨੀ ਸਥਾਈ ਨਿਵਾਸੀ ਦੇ ਤੌਰ 'ਤੇ ਉਹ ਦੇਸ਼ ਵਿਚ ਘੱਟ ਤੋਂ ਘੱਟ 5 ਸਾਲ ਰਹਿ ਚੁੱਕਾ ਹੋਵੇ ਅਤੇ ਅਮਰੀਕੀ ਨਾਗਰਿਕ ਨਾਲ ਉਸ ਦੇ ਵਿਆਹ ਨੂੰ 3 ਸਾਲ ਬੀਤੇ ਚੁੱਕੇ ਹੋਣ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement