ਅਮਰੀਕਾ ਪੁੱਜਾ 'ਇਰਮਾ', 50 ਲੱਖ ਲੋਕ ਫ਼ਲੋਰਿਡਾ ਛਡਣਗੇ
Published : Sep 9, 2017, 10:55 pm IST
Updated : Sep 9, 2017, 5:25 pm IST
SHARE ARTICLE



ਵਾਸ਼ਿੰਗਟਨ, 9 ਸਤੰਬਰ : ਕੈਰੇਬੀਆਈ ਟਾਪੂ ਤੋਂ ਸ਼ੁਰੂ ਹੋਇਆ 'ਇਰਮਾ' ਤੂਫ਼ਾਨ ਅਮਰੀਕਾ ਦੇ ਦਖਣੀ ਸੂਬੇ ਫ਼ਲੋਰਿਡਾ ਦੇ ਤੱਟ 'ਤੇ ਪਹੁੰਚ ਗਿਆ ਹੈ। ਫ਼ਲੋਰਿਡਾ 'ਚ ਰਹਿਣ ਵਾਲੇ 50 ਲੱਖ ਤੋਂ ਵੱਧ ਲੋਕਾਂ ਨੂੰ ਅਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸ ਪੂਰੀ ਘਟਨਾ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਤੂਫ਼ਾਨ ਕਾਰਨ ਹੁਣ ਤਕ 22 ਲੋਕਾਂ ਦੀ ਮੌਤ ਹੋ ਚੁਕੀ ਹੈ। ਮੌਸਮ ਵਿਭਾਗ ਅਨੁਸਾਰ ਇਹ ਫ਼ਲੋਰਿਡਾ ਤੋਂ ਗੁਜਰ ਕੇ ਜਾਰਜਿਆ ਵਲ ਜਾਵੇਗਾ।

ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ 'ਇਰਮਾ' ਜਿਸ ਗਤੀ ਨਾਲ ਅੱਗੇ ਵੱਧ ਰਿਹਾ ਹੈ, ਇਹ ਸਮੁੱਚੇ ਫ਼ਲੋਰਿਡਾ ਅਤੇ ਨੇੜਲੇ ਇਲਾਕਿਆਂ 'ਚ ਭਾਰੀ ਤਬਾਹੀ ਮਚਾ ਸਕਦਾ ਹੈ। ਫ਼ਲੋਰਿਡਾ 'ਚ ਭਾਰਤੀਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿਤੀ ਹੈ ਕਿ ਜਿਹੜੇ ਲੋਕ ਅਪਣੇ ਮਕਾਨ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਨਹੀਂ ਜਾਣਗੇ, ਉਹ 'ਇਰਮਾ' ਦੇ ਆਉਣ ਤੋਂ ਬਾਅਦ ਬਚਾਅ ਸੇਵਾ ਦੀ ਉਮੀਦ ਨਹੀਂ ਕਰ ਸਕਦੇ।

ਫ਼ੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਮੁਖੀ ਬ੍ਰਾਕ ਲਾਂਗ ਨੇ ਕਿਹਾ ਕਿ ਸਵਾਲ ਇਹ ਨਹੀਂ ਕਿ ਫ਼ਲੋਰਿਡਾ ਪ੍ਰਭਾਵਤ ਹੋਵੇਗਾ। ਸਵਾਲ ਇਹ ਹੈ ਕਿ ਕਿੰਨੀ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਵੇਗਾ। ਲਾਂਗ ਨੇ ਕਿਹਾ ਕਿ ਤੂਫ਼ਾਨ ਇਕ ਵੱਡਾ ਖ਼ਤਰਾ ਬਣਿਆ ਹੋਇਆ ਹੈ ਜੋ ਅਮਰੀਕਾ ਅਤੇ ਫ਼ਲੋਰਿਡਾ ਜਾਂ ਦੱਖਣ ਪੂਰਬੀ ਸੂਬਿਆਂ 'ਚ ਤਬਾਹੀ ਮਚਾਉਣ ਜਾ ਰਿਹਾ ਹੈ। ਇਹ ਇਕ ਮੁਸ਼ਕਲ ਭਵਿੱਖਬਾਣੀ ਹੈ।

ਅਲਬਾਮਾ ਤੋਂ ਉੱਤਰ ਕੈਰੋਲੀਨਾ ਤਕ ਹਰ ਕਿਸੇ ਨੂੰ ਇਸ ਤੂਫ਼ਾਨ ਦੀ ਹਲਚਲ 'ਤੇ ਨੇੜੇ ਤੋਂ ਨਜ਼ਰ ਰਖਣੀ ਚਾਹੀਦੀ ਹੈ। ਫ਼ਲੋਰਿਡਾ 'ਚ ਹਜ਼ਾਰਾਂ ਭਾਰਤੀ-ਅਮਰੀਕੀ ਰਹਿੰਦੇ ਹਨ। ਇਸ ਤੋਂ ਇਲਾਵਾ ਸਮੁੰਦਰੀ ਕੰਢੇ ਸਥਿਤ ਫ਼ਲੋਰਿਡਾ 'ਚ ਇਰਮਾ ਦੇ ਆਉਣ ਤੋਂ ਬਾਅਦ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਰੱਖਿਆ ਵਿਭਾਗ ਨੇ ਹਜ਼ਾਰਾਂ ਫ਼ੈਡਰਲ ਮੁਲਾਜ਼ਮਾਂ ਅਤੇ ਕਈ ਹਜ਼ਾਰ ਫ਼ੌਜੀ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ।

ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅੱਜ ਇਰਮਾ ਬਾਰੇ ਜਾਣਕਾਰੀ ਦਿਤੀ ਗਈ। ਉਨ੍ਹਾਂ ਨੂੰ ਹਾਲ ਹੀ 'ਚ ਅਮਰੀਕਾ ਦੇ ਟਾਪੂਆਂ, ਪਿਊਰਤੋ ਰਿਕੋ ਅਤੇ ਨੇੜਲੇ ਟਾਪੂਆਂ 'ਤੇ ਤੂਫ਼ਾਨ ਦੇ ਪ੍ਰਭਾਵ ਬਾਰੇ ਵਿਚ ਵਿਸਥਾਰਤ ਜਾਣਕਾਰੀ ਦਿਤੀ ਗਈ। ਫ਼ਲੋਰਿਡਾ 'ਚ ਆਪਾਤਕਾਲ ਐਲਾਨ ਦਿਤਾ ਗਿਆ ਹੈ। ਰਾਹਤ ਕਾਰਜਾਂ ਲਈ ਟਰੰਪ ਨੇ 15.26 ਬਿਲੀਅਨ ਡਾਲਰ (96 ਹਜ਼ਾਰ ਕਰੋੜ ਰੁਪਏ) ਤੋਂ ਵੱਧ ਦਾ ਐਡੀਸ਼ਨਲ ਫੰਡ ਦੇਣ ਲਈ ਹਸਤਾਖ਼ਰ ਕੀਤੇ ਹਨ। (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement