ਡਿਜੀਟਲ ਲੈਣ-ਦੇਣ ਦੇ ਮਾਮਲੇ 'ਚ ਨੰਬਰ ਇਕ ਬਣਿਆ ਪੀਐਨਬੀ
Published : Aug 27, 2018, 1:21 pm IST
Updated : Aug 27, 2018, 1:21 pm IST
SHARE ARTICLE
Punjab National Bank
Punjab National Bank

ਦੇਸ਼ ਦਾ ਦੂਜਾ ਸੱਭ ਤੋਂ ਵੱਡਾ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਡਿਜੀਟਲ ਲੈਣ-ਦੇਣ ਦੇ ਮਾਮਲੇ 'ਚ ਸੱਭ ਸਰਕਾਰੀ ਬੈਂਕਾਂ ਤੋਂ ਅੱਗੇ ਨਿਕਲ ਗਿਆ ਹੈ...........

ਨਵੀਂ ਦਿੱਲੀ: ਦੇਸ਼ ਦਾ ਦੂਜਾ ਸੱਭ ਤੋਂ ਵੱਡਾ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਡਿਜੀਟਲ ਲੈਣ-ਦੇਣ ਦੇ ਮਾਮਲੇ 'ਚ ਸੱਭ ਸਰਕਾਰੀ ਬੈਂਕਾਂ ਤੋਂ ਅੱਗੇ ਨਿਕਲ ਗਿਆ ਹੈ। ਡਿਪਾਰਟਮੈਂਟ ਆਫ਼ ਫ਼ਾਇਨੈਂਸ਼ੀਅਲ ਸਰਵਿਸਜ਼ ਦੀ ਰੀਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਧੋਖਾਧੜੀ ਤੋਂ ਬਾਅਦ ਬੈਂਕ ਦੀ ਦਿਖ 'ਤੇ ਨਕਾਰਾਤਮਕ ਅਸਰ ਪਿਆ ਸੀ। ਡੀਐਫ਼ਐਸ ਨੇ ਹਾਲੀਆ ਰੀਪੋਰਟ ਦੇ ਆਧਾਰ 'ਤੇ ਭਾਰਤ 'ਚ ਡਿਜੀਟਲ ਲੈਣ-ਦੇਣ 'ਚ ਪੀਐਨਬੀ ਨੰਬਰ ਇਕ ਪੀਐਸਯੂ ਬੈਂਕ ਹੈ। ਬੈਂਕ ਡਿਜੀਟਨ ਇੰਡੀਆ ਪਹਿਲਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਬੈਂਕ ਨੇ 71 ਦੇ ਸਕੋਰ ਨਾਲ ਸਰਕਾਰ ਵਲੋਂ 'ਚੰਗਾ' ਦੇ ਰੂਪ 'ਚ ਰੈਂਕ ਪ੍ਰਾਪਤ ਕੀਤਾ ਹੈ, ਜੋ ਪ੍ਰਦਰਸ਼ਨ ਦੀ ਸਰਬੋਤਮ ਸ਼੍ਰੇਣੀ ਹੈ। ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਮੋਬਾਈਲ ਬੈਂਕਿੰਗ ਨੂੰ ਬੇਹੱਦ ਆਸਾਨ ਬਣਾ ਦਿਤਾ ਹੈ। ਹੁਣ ਬਿਨਾਂ ਲਾਈਨ 'ਚ ਲੱਗੇ ਘਰ ਬੈਠਿਆਂ ਹੀ ਐਸਐਮਐਸ 'ਤੇ ਕਿਸੇ ਵੀ ਸਮੇਂ ਖਾਤੇ ਦਾ ਬਕਾਇਆ ਜਾਣ ਸਕਦੇ ਹਾਂ। ਮਿਨੀ ਸਟੇਟਮੈਂਟ ਕਢਵਾਈ ਜਾ ਸਕਦੀ ਹੈ। ਚੈਕ ਦਾ ਸਟੇਟਸ ਪਤਾ ਕੀਤਾ ਜਾ ਸਕਦਾ ਹੈ। ਨਾਲ ਹੀ ਚੈਕ ਦਾ ਭੁਗਤਾਨ ਵੀ ਰੋਕਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਸੱਭ ਜਾਣਕਾਰੀ ਪੀਐਨਬੀ ਦੀ ਵੈਬਸਾਈਟ 'ਤੇ ਉਪਲਬਧ ਹੈ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement