ਏ.ਸੀ ‘ਚ ਬੈਠਣ ਦੇ ਸ਼ੌਂਕੀਨਾਂ ਲਈ ਆਈ ਮਾੜੀ ਖ਼ਬਰ, ਜਾਣੋ
Published : Nov 23, 2019, 11:20 am IST
Updated : Nov 23, 2019, 11:34 am IST
SHARE ARTICLE
Ac and Fridge
Ac and Fridge

ਫਰਿੱਜ ਤੇ ਏ. ਸੀ. ਖਰੀਦਣ ਦੀ ਯੋਜਨਾ ਹੈ ਤਾਂ ਜਲਦ ਹੀ ਖਰੀਦ ਲਓ ਕਿਉਂਕਿ ਨਵੇਂ ਊਰਜਾ...

ਨਵੀਂ ਦਿੱਲੀ: ਫਰਿੱਜ ਤੇ ਏ. ਸੀ. ਖਰੀਦਣ ਦੀ ਯੋਜਨਾ ਹੈ ਤਾਂ ਜਲਦ ਹੀ ਖਰੀਦ ਲਓ ਕਿਉਂਕਿ ਨਵੇਂ ਊਰਜਾ ਨਿਯਮ ਲਾਗੂ ਹੋਣ ਨਾਲ ਇਨ੍ਹਾਂ ਦੀ ਕੀਮਤ 'ਚ ਭਾਰੀ ਵਾਧਾ ਹੋਣ ਜਾ ਰਿਹਾ ਹੈ। ਨਵਾਂ ਸਾਲ ਚੜ੍ਹਨ 'ਤੇ ਯਾਨੀ ਜਨਵਰੀ ਤੋਂ ਫਰਿੱਜ ਤੇ ਏ. ਸੀ. ਖਰੀਦਣੇ ਮਹਿੰਗੇ ਹੋਣ ਜਾ ਰਹੇ ਹਨ। ਕੀਮਤਾਂ 'ਚ ਕਟੌਤੀ ਤੇ ਭਾਰੀ ਛੋਟ ਦੇਣ ਤੋਂ ਇਕ ਸਾਲ ਬਾਅਦ ਕੰਜ਼ਿਊਮਰ ਸਮਾਨਾਂ ਦੇ ਨਿਰਮਾਤਾ ਪਹਿਲੀ ਜਨਵਰੀ ਤੋਂ ਇਨ੍ਹਾਂ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੇ ਹਨ। ਨਵੇਂ ਸਾਲ ਦੀ ਸ਼ੁਰੂਆਤ 'ਚ ਫਰਿੱਜਾਂ ਤੇ ਏ.ਸੀ ਦੀਆਂ ਕੀਮਤਾਂ 'ਚ 8 ਫੀਸਦੀ ਤਕ ਵਾਧਾ ਹੋ ਸਕਦਾ ਹੈ।

Ac and FridgeAc and Fridge

ਸਟੀਲ ਵਰਗੇ ਪ੍ਰਮੁੱਖ ਕੱਚੇ ਮਾਲ ਦੇ ਮੁੱਲ ਘਟਣ ਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਸਥਿਰ ਰਹਿਣ ਦੇ ਬਾਵਜੂਦ ਨਵੇਂ ਊਰਜਾ ਨਿਯਮਾਂ ਕਾਰਨ 5 ਸਟਾਰ ਰੇਟਿੰਗ ਵਾਲੇ ਰੈਫੀਜਰੇਟਰ ਯਾਨੀ ਫਰਿੱਜਾਂ ਅਤੇ ਏ. ਸੀਜ਼. ਦੀ ਨਿਰਮਾਣ ਲਾਗਤ ਕਾਫੀ ਵਧ ਜਾਵੇਗੀ, ਜਿਸ ਕਾਰਨ ਇਨ੍ਹਾਂ ਦੇ ਮੁੱਲ ਤਕਰੀਬਨ 6,000 ਰੁਪਏ ਤਕ ਵਧ ਸਕਦੇ ਹਨ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 5 ਸਟਾਰ ਫਰਿੱਜਾਂ 'ਚ ਕੂਲਿੰਗ ਲਈ ਰਿਵਾਇਤੀ ਫੋਮ ਦੀ ਜਗ੍ਹਾ ਵੈਕਿਊਮ ਪੈਨਲ ਦਾ ਇਸਤੇਮਾਲ ਕਰਨਾ ਪਵੇਗਾ। ਇਹ ਇੰਡਸਟਰੀ ਲਈ ਇਕ ਚੁਣੌਤੀ ਹੋਵੇਗੀ।

Ac and FridgeAc and Fridge

ਇਸ ਬਦਲਾਅ ਕਾਰਨ ਫਰਿੱਜਾਂ ਅਤੇ ਏ. ਸੀਜ਼. ਦੀ ਨਿਰਮਾਣ ਲਾਗਤ 'ਚ 6 ਹਜ਼ਾਰ ਰੁਪਏ ਤਕ ਦਾ ਵਾਧਾ ਹੋਵੇਗਾ। ਵਰਲਪੂਲ ਦਾ ਕਹਿਣਾ ਹੈ ਕਿ ਵੱਖ-ਵੱਖ ਮਾਡਲਾਂ ਦੇ ਮੁੱਲ ਕਿੰਨੇ ਵਧਾਏ ਜਾਣਗੇ, ਇਸ ਬਾਰੇ ਕੰਪਨੀ ਨੇ ਹੁਣ ਤਕ ਫੈਸਲਾ ਨਹੀਂ ਕੀਤਾ ਹੈ ਪਰ ਕੀਮਤਾਂ ਦਾ ਵਧਣਾ ਨਿਰਧਾਰਤ ਹੈ। ਉੱਥੇ ਹੀ, ਇੰਡਸਟਰੀ ਸੰਗਠਨ ਨੇ 5-ਸਟਾਰ ਫਰਿੱਜਾਂ ਤੇ ਏ.ਸੀ ਕੀਮਤਾਂ 'ਚ ਉਕਤ ਵਾਧਾ ਹੋਣ ਦੀ ਸੰਭਾਵਨਾ ਜਤਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement