ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਾਸਤੇ 8 ਮੈਂਬਰੀ ਐਡਹਾਕ ਪੀ.ਏ.ਸੀ ਦਾ ਐਲਾਨ
Published : Aug 7, 2018, 3:50 pm IST
Updated : Aug 7, 2018, 3:50 pm IST
SHARE ARTICLE
AAP announces 8-member Ad-hoc PAC for Punjab
AAP announces 8-member Ad-hoc PAC for Punjab

ਆਮ ਆਦਮੀ ਪਾਰਟੀ ਦੇ ਢਾਂਚੇ ਦੇ ਪੁਨਰ ਗਠਨ ਦਾ ਆਗਾਜ਼ ਕਰਦੇ ਹੋਏ ਅੱਜ ਪੰਜਾਬ ਵਾਸਤੇ 8 ਮੈਂਬਰੀ ਐਡਹਾਕ

ਚੰਡੀਗੜ, 7 ਅਗਸਤ, ਆਮ ਆਦਮੀ ਪਾਰਟੀ ਦੇ ਢਾਂਚੇ ਦੇ ਪੁਨਰ ਗਠਨ ਦਾ ਆਗਾਜ਼ ਕਰਦੇ ਹੋਏ ਅੱਜ ਪੰਜਾਬ ਵਾਸਤੇ 8 ਮੈਂਬਰੀ ਐਡਹਾਕ ਪੋਲੀਟੀਕਲ ਅਫੇਅਰਸ ਕਮੇਟੀ (ਪੀ.ਏ.ਸੀ) ਦਾ ਐਲਾਨ ਕਰ ਦਿੱਤਾ ਗਿਆ ਹੈ। ਕਮੇਟੀ ਦੇ 8 ਮੈਂਬਰ ਸ. ਸੁਖਪਾਲ ਸਿੰਘ ਖਹਿਰਾ ਸਾਬਕਾ ਵਿਰੋਧੀ ਧਿਰ ਨੇਤਾ (ਐਮ.ਐਲ.ਏ. ਭੁਲੱਥ), ਸ. ਕੰਵਰ ਸੰਧੂ (ਐਮ.ਐਲ.ਏ. ਖਰੜ), ਸ. ਨਾਜਰ ਸਿੰਘ ਮਾਨਸਾਹੀਆ (ਐਮ.ਐਲ.ਏ. ਮਾਨਸਾ), ਸ. ਜਗਦੇਵ ਸਿੰਘ ਕਮਾਲੂ (ਐਮ.ਐਲ.ਏ. ਮੋੜ), ਮਾਸਟਰ ਬਲਦੇਵ ਸਿੰਘ (ਐਮ.ਐਲ.ਏ. ਜੈਤੋਂ), ਸ. ਪਿਰਮਲ ਸਿੰਘ ਖਾਲਸਾ (ਐਮ.ਐਲ.ਏ. ਭਦੋੜ),

Sukhpal Singh KhairaSukhpal Singh Khaira

ਸ. ਜਗਤਾਰ ਸਿੰਘ ਜੱਗਾ ਹਿੱਸੋਵਾਲ (ਐਮ.ਐਲ.ਏ. ਰਾਏਕੋਟ) ਅਤੇ ਸ. ਜੈ ਕ੍ਰਿਸਨ ਸਿਮਘ ਰੋੜੀ (ਐਮ.ਐਲ.ਏ. ਗੜਸ਼ੰਕਰ) ਹਨ। ਸ. ਮਾਨਸਾਹੀਆ ਐਡਹਾਕ ਕਮੇਟੀ ਦੇ ਮੈਂਬਰ ਸੈਕਟਰੀ ਹੋਣਗੇ। ਅੱਜ ਇਸ ਦਾ ਇਥੇ ਐਲਾਨ ਕਰਦੇ ਹੋਏ ਐਮ.ਐਲ.ਏ ਖਰੜ ਸ. ਕੰਵਰ ਸੰਧੂ ਨੇ ਦੱਸਿਆ ਕਿ ਐਡਹਾਕ ਪੀ.ਏ.ਸੀ ਵਿੱਚ ਅੱਠ ਸਪੈਸ਼ਲ ਇਨਵਾਇਟੀ ਵੀ ਹੋਣਗੇ। ਇਹ ਅੱਠ ਸ. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ (ਗੁਰਦਾਾਸਪੁਰ), ਸ. ਦਲਜੀਤ ਸਿੰਘ ਸਦਰਪੁਰਾ (ਧਰਮਕੋਟ), ਸ. ਐਨ.ਐਸ.ਚਾਹਲ ਐਡਵੋਕੇਟ (ਮੋਗਾ), ਸ਼੍ਰੀ ਦੀਪਕ ਬੰਸਲ (ਬਠਿੰਡਾ), ਸ. ਪਰਮਜੀਤ ਸਿੰਘ ਸਚਦੇਵਾ (ਹੁਸ਼ਿਆਰਪੁਰ),

Kanwar SandhuKanwar Sandhu

ਸ. ਪ੍ਰਗਟ ਸਿੰਗ ਚੁਗਾਂਵਾ (ਅੰਮ੍ਰਿਤਸਰ ਦਿਹਾਤੀ), ਸ਼੍ਰੀ ਸੁਰੇਸ਼ ਸ਼ਰਮਾ (ਅੰਮ੍ਰਿਤਸਰ ਅਰਬਨ) ਅਤੇ ਕਰਮਜੀਤ ਕੋਰ ਮਾਨਸਾ ਹਨ। ਐਡਹਾਕ ਪੀ.ਏ.ਸੀ ਦੇ ਸਾਰੇ ਮੈਂਬਰ ਅਤੇ ਸਪੈਸ਼ਲ ਇਨਵਾਇਟੀ ਪ੍ਰਸਤਾਵਿਤ ਐਡਹਾਕ ਸਟੇਟ ਐਗਜੀਕਿਊਟਿਵ ਕਮੇਟੀ ਦੇ ਵੀ ਮੈਂਬਰ ਹੋਣਗੇ। ਸ. ਸੰਧੂ ਨੇ ਕਿਹਾ ਕਿ ਇਸ ਦਾ ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਂਚੇ ਦਾ ਪੁਨਰ ਗਠਨ ਐਡਹਾਕ ਸਟੇਟ ਪੀ.ਏ.ਸੀ ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜਿਲਾ, ਵਿਧਾਨ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਢਾਂਚਾ ਵੀ ਖੜਾ ਕਰੇਗੀ।

AAPAAP

ਸੂਬਾ ਯੂਨਿਟ ਨੂੰ ਮਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜਿਲਾ ਪੱਧਰੀ ਪਾਰਟੀ ਵਲੰਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੇਗੀ। “ਸੂਬੇ ਦੇ ਸਿਆਸੀ ਢਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ ਅਤੇ ਐਡਹਾਕ ਸਟੇਟ ਐਗਜੀਕਿਊਟਿਵ ਨੂੰ ਭੰਗ ਕਰ ਦਿੱਤਾ ਜਾਵੇਗਾ। ਇੱਕ ਨਵੀਂ ਸਟੇਟ ਐਗਜੀਕਿਊਟਿਵ ਅਤੇ ਸਟੇਟ ਪੀ.ਏ.ਸੀ ਦਾ ਗਠਨ ਕੀਤਾ ਜਾਵੇਗਾ”, ਸ. ਸੰਧੂ ਨੇ ਕਿਹਾ। ਬਠਿੰਡਾ ਵਿਖੇ ਆਪ ਵਲੰਟੀਅਰਸ ਕਨਵੈਨਸ਼ਨ ਦੇ ਬਾਅਦ ਪੰਜਾਬ ਵਿੱਚ ਆਪ ਦੇ ਢਾਂਚੇ ਦੇ ਮੁੜ ਗਠਨ ਵੱਲ ਇਹ ਪਹਿਲਾ ਕਦਮ ਹੈ।

Nazar Singh ManshahiaNazar Singh Manshahia

ਕਨਵੈਨਸ਼ਨ ਵਿੱਚ ਪੰਜਾਬ ਯੂਨਿਟ ਦੀ ਖੁਦਮੁਖਤਿਆਰੀ ਦੇ ਐਲਾਨ ਸਮੇਤ ਛੇ ਮਤੇ ਪਾਸ ਕੀਤੇ ਗਏ ਸਨ। ਕਨਵੈਨਸ਼ਨ ਨੇ ਪਾਰਟੀ ਦੇ ਮੋਜੂਦਾ ਸੂਬਾ ਢਾਂਚੇ ਨੂੰ ਭੰਗ ਕਰ ਦਿੱਤਾ ਸੀ ਅਤੇ ਨਵੇਂ ਢਾਂਚੇ ਦੇ ਜਲਦ ਬਣਾਏ ਜਾਣ ਦਾ ਐਲਾਨ ਕੀਤਾ ਸੀ।  ਸੰਧੂ ਨੇ ਕਿਹਾ ਕਿ “ ਸਮੁੱਚੀ ਪ੍ਰਕਿਿਰਆ ਸਾਡੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਵਾਲੇ ਸਵਰਾਜ ਦੀ ਤਰਜ਼ ਉੱਪਰ ਪੂਰੀ ਕੀਤੀ ਜਾਵੇਗੀ।“

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement