ਡਾਲਰ ਦੇ ਮੁਕਾਬਲੇ ਰੁਪਈਆ ਆਇਆ 72 ਦੇ ਹੇਠਾਂ 
Published : Nov 19, 2018, 4:02 pm IST
Updated : Nov 19, 2018, 4:02 pm IST
SHARE ARTICLE
Rupee
Rupee

ਸੋਮਵਾਰ ਦੇ ਸ਼ੁਰੂਆਤੀ ਕੰਮ-ਕਾਜ ਵਿਚ ਰੁਪਿਆ 9 ਪੈਸੇ ਟੁੱਟ ਕੇ 72.02 ਦੇ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ ਕੁੱਝ ਦੇਰ ਬਾਅਦ ਇਸ ਵਿਚ ਸੁਧਾਰ ਦੇਖਣ ਨੂੰ ਮਿਲਿਆ ਅਤੇ ...

ਨਵੀਂ ਦਿੱਲੀ (ਭਾਸ਼ਾ) :- ਸੋਮਵਾਰ ਦੇ ਸ਼ੁਰੂਆਤੀ ਕੰਮ-ਕਾਜ ਵਿਚ ਰੁਪਿਆ 9 ਪੈਸੇ ਟੁੱਟ ਕੇ 72.02 ਦੇ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ ਕੁੱਝ ਦੇਰ ਬਾਅਦ ਇਸ ਵਿਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਇਹ ਇਕ ਵਾਰ ਫਿਰ ਤੋਂ 72 ਦੇ ਪੱਧਰ ਦੇ ਹੇਠਾਂ ਆ ਗਿਆ। ਸਵੇਰੇ 10:55 'ਤੇ ਡਾਲਰ ਦੇ ਮੁਕਾਬਲੇ ਰੁਪਿਆ 71.97 ਦੇ ਪੱਧਰ ਉੱਤੇ ਕੰਮ-ਕਾਜ ਕਰਦਾ ਵੇਖਿਆ ਗਿਆ।  ਬੀਤੇ ਸ਼ੁੱਕਰਵਾਰ ਦੇ ਕੰਮ-ਕਾਜ ਵਿਚ ਰੁਪਿਆ 71.93 ਦੇ ਪੱਧਰ 'ਤੇ ਬੰਦ ਹੋਇਆ ਸੀ।

RupeeRupee

ਕੇਡਿਆ ਕਮੋਡਿਟੀ ਦੇ ਪ੍ਰਮੁੱਖ ਅਜੈ ਕੇਡੀਆ ਦੇ ਮੁਤਾਬਕ ਦਸੰਬਰ 2018 ਤੱਕ ਦੀ ਗੱਲ ਕਰੋ ਤਾਂ ਜੇਕਰ ਰੁਪਏ ਵਿਚ ਅਜਿਹਾ ਹੀ ਸਮਰਥਨ ਜਾਰੀ ਰਿਹਾ ਤਾਂ ਉਹ ਡਾਲਰ ਦੇ ਮੁਕਾਬਲੇ 70.40 ਦਾ ਘੱਟ ਤੋਂ ਘੱਟ ਅਤੇ ਜੇਕਰ ਵਿਧਾਨ ਸਭਾ ਚੋਣ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਇਹ 74 ਦਾ ਉੱਚਤਮ ਪੱਧਰ ਛੂ ਸਕਦਾ ਹੈ। ਰੁਪਏ ਦੀ ਮਜਬੂਤੀ ਦਾ ਇਕਮਾਤਰ ਹੋਰ ਵੱਡਾ ਕਾਰਨ ਕਰੂਡ ਦੀਆਂ ਕੀਮਤਾਂ ਵਿਚ ਆ ਰਹੀ ਲਗਾਤਾਰ ਗਿਰਾਵਟ ਹੈ।

Crude Oil Crude Oil

ਸਤੰਬਰ 2018 ਤੋਂ ਹੁਣ ਤੱਕ ਕਰੂਡ ਦੀਆਂ ਕੀਮਤਾਂ ਵਿਚ 30 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਚੁੱਕੀ ਹੈ। ਭਾਰਤ ਦੇ ਆਯਾਤ ਬਿਲ ਵਿਚ ਕਰੂਡ ਦੀ ਵੱਡੀ ਹਿੱਸੇਦਾਰੀ ਹੁੰਦੀ ਹੈ, ਕਿਉਂਕਿ ਅਸੀਂ ਆਪਣੀ ਜ਼ਰੂਰਤ ਦਾ 80 ਫੀਸਦੀ ਤੇਲ ਆਯਾਤ ਕਰਦੇ ਹਾਂ। ਲਿਹਾਜਾ ਕਰੂਜ ਦੇ ਸਸਤੇ ਹੋਣ ਨਾਲ ਸਾਡਾ ਆਯਾਤ ਵੀ ਸਸਤਾ ਹੋਇਆ ਹੈ ਜਿਸ ਵਜ੍ਹਾ ਨਾਲ ਰੁਪਏ ਵਿਚ ਮਜਬੂਤੀ ਵਿੱਖ ਰਹੀ ਹੈ। ਦੁਨੀਆ ਵਿਚ ਦੋ ਤਰ੍ਹਾਂ ਦੇ ਕਰੂਡ ਆਇਲ ਦੀ ਸਪਲਾਈ ਹੁੰਦੀ ਹੈ। ਇਕ ਡਬਲਿਯੂਟੀਆਈ ਕਰੂਡ ਅਤੇ ਦੂਜਾ ਬਰੈਂਟ ਕਰੂਡ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement