ਭਾਰਤ ਖਰੀਦਣ ਜਾ ਰਿਹਾ ਹੈ ਅਮਰੀਕਾ ਤੋਂ ਅਪਾਚੀ ਹੈਲੀਕਾਪਟਰ,
Published : Jun 13, 2018, 1:35 pm IST
Updated : Jun 13, 2018, 1:35 pm IST
SHARE ARTICLE
Apache helicopter
Apache helicopter

ਅਮਰੀਕਾ ਅਤੇ ਭਾਰਤ ਵਿਚ ਅਪਾਚੀ ਹੈਲੀਕਾਪਟਰ ਦੇ ਸੌਦੇ ਦੀ ਗਲਬਾਤ ਚਲ ਰਹੀ ਹੈ। ਅਮਰੀਕਾ ਨੇ ਭਾਰਤ...

ਵਾਸ਼ਿੰਗਟਨ, ਅਮਰੀਕਾ ਅਤੇ ਭਾਰਤ ਵਿਚ ਅਪਾਚੀ ਹੈਲੀਕਾਪਟਰ ਦੇ ਸੌਦੇ ਦੀ ਗਲਬਾਤ ਚਲ ਰਹੀ ਹੈ। ਅਮਰੀਕਾ ਨੇ ਭਾਰਤ ਨੂੰ 93 ਕਰੋੜ ਡਾਲਰ ਵਿਚ 6 ਏ ਐਚ - 64 ਈ ਅਪਾਚੀ ਅਟੈਕ ਹੈਲੀਕਾਪਟਰ ਵੇਚਣ ਦੇ ਸੌਦੇ ਨੂੰ ਮਨਜ਼ੂਰੀ ਦੇ ਦਿਤੀ ਹੈ। ਅਮਰੀਕੀ ਰੱਖਿਆ ਵਿਭਾਗ ਦੇ ਮੁਖ ਦਫਤਰ ਪੈਂਟਾਗਨ ਨੇ ਕਿਹਾ ਕਿ ਇਸ ਤੋਂ ਅੰਦਰੂਨੀ ਅਤੇ ਖੇਤਰੀ ਦੁਸ਼ਮਣਾਂ ਨਾਲ ਮੁਕਾਬਲੇ ਵਿਚ ਭਾਰਤ ਦੀ ਸਮਰੱਥਾ ਮਜ਼ਬੂਤ ਹੋਵੇਗੀ। ਅਪਾਚੀ ਅਟੈਕ ਹੈਲੀਕਾਪਟਰ ਹਮਲੇ ਅਤੇ ਬਚਾਅ ਲਈ ਸੈਨਾ ਦਾ ਇਕ ਮਹੱਤਵਪੂਰਨ ਅੰਗ ਹੈ। ਇਸ ਦੀ ਆਧੁਨਿਕ ਤਕਨੀਕ ਭਾਰਤੀ ਹਵਾਈ ਸੈਨਾ ਦੀ ਤਾਕਤ ਨੂੰ ਵਧਾਉਣ ਵਿਚ ਬਹੁਤ ਲਾਹੇਵੰਦ ਸਾਬਤ ਹੋਵੇਗੀ।Apache helicopter Apache helicopter

ਅਪਾਚੀ ਦੇ ਅੱਗੇ ਲੱਗੇ ਸੈਂਸਰ ਦੀ ਮਦਦ ਨਾਲ ਰਾਤ ਵਿਚ ਉਡ਼ਾਨ ਭਰੀ ਜਾ ਸਕਦੀ ਹੈ। ਪੈਂਟਾਗਨ ਦੀ ਡਿਫੈਂਸ ਸਿਕਿਓਰਿਟੀ ਕੋਆਪਰੇਸ਼ਨ ਏਜੰਸੀ ਨੇ ਇਸ ਸਬੰਧ ਵਿਚ ਵਿਦੇਸ਼ ਮੰਤਰਾਲਾ ਦੇ ਫੈਸਲੇ ਨੂੰ ਲੈ ਕੇ ਕਾਂਗਰਸ ਨੂੰ ਸੁਚੇਤ ਕੀਤਾ ਹੈ। ਦੱਸ ਦਈਏ ਕਿ ਜੇਕਰ ਕੋਈ ਸੰਸਦ ਇਸਦਾ ਵਿਰੋਧ ਨਹੀਂ ਕਰਦਾ ਹੈ ਤਾਂ ਇਸ ਸੌਦੇ ਦੇ ਅੱਗੇ ਵਧਣ ਦੀ ਉਮੀਦ ਹੈ। ਅਟੈਕ ਹੈਲੀਕਪਟਰ ਤੋਂ ਇਲਾਵਾ ਇਸ ਸੰਧੀ ਵਿਚ ਅੱਗ ਕਾਬੂ ਰਡਾਰ ‘ਹੈਲਫਾਇਰ ਲਾਂਗਬੋ ਮਿਸਾਇਲ’, ਸਟਿੰਗਰ ਬਲਾਕ I-92 H ਮਿਸਾਇਲ, ਰਾਤ ਨੂੰ ਨਜ਼ਰ ਰੱਖਣ ਵਿਚ ਸਮਰੱਥਾ ਵਾਨ ਨਾਇਟ ਵਿਜ਼ਨ ਸੇਂਸਰ ਦੀ ਵਿਕਰੀ ਵੀ ਸ਼ਾਮਿਲ ਹੈ। indian air forceindian air force

ਕਾਂਗਰਸ ਨੂੰ ਭੇਜੇ ਗਏ ਆਪਣੇ ਸੂਚਨਾ ਪੱਤਰ ਵਿਚ ਪੈਂਟਾਗਨ ਨੇ ਕਿਹਾ, ‘ਇਸ ਤੋਂ ਅੰਦਰੂਨੀ ਅਤੇ ਖੇਤਰੀ ਦੁਸ਼ਮਣਾਂ ਨਾਲ ਮੁਕਾਬਲੇ ਵਿਚ ਭਾਰਤ ਨੂੰ ਬਹੁਤ ਮਦਦ ਮਿਲੇਗੀ’। ਪੈਂਟਾਗਨ, ‘ਏ ਐਚ-64 ਈ ਦੇ ਸਹਿਯੋਗ ਨਾਲ ਜ਼ਮੀਨੀ ਹਥਿਆਰਬੰਦ ਦੁਸ਼ਮਣਾਂ ਨਾਲ ਮੁਕਾਬਲੇ ਭਾਰਤ ਲਈ ਬਹੁਤ ਸੌਖਾ ਹੋ ਜਾਵੇਗਾ। ਅਮਰੀਕਾ ਦੀ ਪ੍ਰਣਾਲੀ ਦੇ ਆਧੁਨਿਕ ਹਥਿਆਰ ਦੁਨੀਆ ਭਰ ਵਿਚ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕੇ ਹਨ। ਹੁਣ ਅਮਰੀਕਾ ਦੀ ਇਹ ਪ੍ਰਣਾਲੀ ਭਾਰਤ ਵਿਚ ਪ੍ਰਵੇਸ਼ ਹੋਣ ਜਾ ਰਹੀ ਹੈ ਜਿਸ ਨਾਲ ਭਾਰਤ ਦੀ ਹਵਾਈ ਸੈਨਾ ਦੇ ਨਾਲ ਨਾਲ ਜਲ ਤੇ ਥਲ ਸੈਨਾ ਨੂੰ ਵੀ ਕਾਫੀ ਸਹਾਇਤਾ ਮਿਲੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement