ਕੇਦਾਰਨਾਥ 'ਚ ਹਵਾਈ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ
Published : Apr 3, 2018, 10:20 am IST
Updated : Apr 3, 2018, 10:20 am IST
SHARE ARTICLE
helicopter crash
helicopter crash

ਉਤਰਾਖੰਡ ਦੇ ਕੇਦਾਰਨਾਥ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਇਕ ਐਮ-17 ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਬੁਰੀ ਤਰ੍ਹਾਂ ਤਬਾਹ ਹੋ ਗਿਆ...

ਕੇਦਾਰਨਾਥ : ਉਤਰਾਖੰਡ ਦੇ ਕੇਦਾਰਨਾਥ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਇਕ ਐਮ-17 ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਬੁਰੀ ਤਰ੍ਹਾਂ ਤਬਾਹ ਹੋ ਗਿਆ। ਹਾਲਾਂਕਿ,  ਹਾਦਸੇ ਵਿਚ ਕਿਸੇ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਹੈ। ਦਰਅਸਲ, ਭਾਰਤੀ ਹਵਾਈ ਫੌਜ ਦੇ ਇਸ ਹੈਲੀਕਾਪਟਰ ਵਿਚ ਉਸਾਰੀ ਕੰਮਾਂ ਨਾਲ ਜੁੜਿਆ ਸਮਾਨ ਭਰਿਆ ਹੋਇਆ ਸੀ।  

helicopter creshhelicopter cresh

ਗੁਪਤਕਾਸ਼ੀ ਤੋਂ ਇਹ ਹੈਲੀਕਾਪਟਰ ਕੇਦਾਰਨਾਥ ਜਾ ਰਿਹਾ ਸੀ, ਜਿਥੇ ਉਸਾਰੀ ਲਈ ਸਮਾਨ ਪਹੁੰਚਾਉਣਾ ਸੀ। ਇਸ ਦੌਰਾਨ ਐਮ-17 ਹਾਦਸਾਗ੍ਰਸਤ ਹੋ ਗਿਆ।  ਹੈਲੀਕਾਪਟਰ ਵਿਚ ਜਿੰਨੇ ਇਕ ਵੀ ਲੋਕ ਸਨ, ਉਹ ਸੱਭ ਸੁਰੱਖਿਅਤ ਹਨ। ਪਰ ਹੈਲੀਕਾਪਟਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਦਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

helicopter creshhelicopter cresh

ਜਿਕਰਯੋਗ ਹੈ ਕਿ ਕੇਦਾਰਨਾਥ ਵਿਚ 2013 ਵਿਚ ਕੁਦਰਤ ਆਫ਼ਤ ਨਾਲ ਭਾਰੀ ਨੁਕਸਾਨ ਹੋਇਆ ਸੀ। ਜਿਸ ਦੇ ਬਾਅਦ ਤੋਂ ਹੀ ਉਥੇ ਉਸਾਰੀ ਕਾਰਜ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ੁਦ ਕੇਦਾਰਨਾਥ ਦੇ ਸੁਧਾਰ ਉਤੇ ਜ਼ੋਰ ਦਿੰਦੇ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement