ਖੁਸ਼ਖ਼ਬਰੀ! ਲਗਾਤਾਰ ਤੀਜੇ ਦਿਨ ਸਸਤਾ ਹੋਇਆ ਪੈਟਰੋਲ
Published : Aug 3, 2019, 11:21 am IST
Updated : Aug 4, 2019, 10:49 am IST
SHARE ARTICLE
Petrol diesel price
Petrol diesel price

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਸ਼ਨੀਵਾਰ ਨੂੰ ਰਾਹਤ ਮਿਲੀ ਹੈ। ਘਰੇਲੂ ਬਜ਼ਾਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਤੀਜੇ ਦਿਨ ਗਿਰਾਵਟ ਆਈ ਹੈ।

ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਸ਼ਨੀਵਾਰ ਨੂੰ ਰਾਹਤ ਮਿਲੀ ਹੈ। ਘਰੇਲੂ ਬਜ਼ਾਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਤੀਜੇ ਦਿਨ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ 11 ਪੈਸੇ ਪ੍ਰਤੀ ਲੀਟਰ  ਸਸਤਾ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਾਂ ਵਿਚ 7 ਪੈਸੇ ਦੀ ਕਟੌਤੀ ਹੋਈ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਚੌਥੇ ਦਿਨ ਕੋਈ ਬਦਲਾਅ ਨਹੀਂ ਹੋਇਆ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਨੂੰ ਇਕ ਲੀਟਰ ਪੈਟਰੋਲ ਦੀਆਂ ਕੀਮਤਾਂ 72.62 ਰੁਪਏ ਪ੍ਰਤੀ ਲੀਟਰ ਰਹੀਆਂ। ਉੱਥੇ ਹੀ ਡੀਜ਼ਲ 66.00 ਰੁਪਏ ਦੇ ਪੱਧਰ ‘ਤੇ ਰਿਹਾ।

Petrol Diesel Price Petrol Diesel Price

ਸ਼ਨੀਵਾਰ ਨੂੰ ਕੋਲਕਾਤਾ, ਮੁੰਬਈ ਵਿਚ ਪੈਟਰੋਲ ਦੀਆਂ ਕੀਮਤਾਂ 7 ਪੈਸੇ ਅਤੇ ਚੇਨਈ ਵਿਚ 8 ਪੈਸੇ ਪ੍ਰਤੀ ਲੀਟਰ ਘਟ ਗਈਆਂ। ਇਸ ਦੇ ਨਾਲ ਹੀ ਕੋਲਕਾਤਾ, ਮੁੰਬਈ  ਅਤੇ ਚੇਨਈ ਦੀਆਂ ਕੀਮਤਾਂ ਲੜੀਵਾਰ 75.30 ਰੁਪਏ, 78.27 ਰੁਪਏ ਅਤੇ 75.45 ਰੁਪਏ ਪ੍ਰਤੀ ਲੀਟਰ ਦੇ ਪੱਧਰ ‘ਤੇ ਪਹੁੰਚ ਗਈਆਂ। ਡੀਜ਼ਲ ਵਿਚ ਕੋਈ ਬਦਲਾਅ ਨਹੀਂ ਹੋਇਆ, ਇਸ ਲਈ ਇਹ ਪੁਰਾਣੇ ਪੱਧਰ ਲੜੀਵਾਰ 68.19 ਰੁਪਏ, 69.17 ਰੁਪਏ ਅਤੇ 69.72 ਰੁਪਏ ਪ੍ਰਤੀ ਲੀਟਰ ‘ਤੇ ਹੀ ਬਣਿਆ ਰਿਹਾ।

petrol DieselPetrol Diesel

ਐਸਐਮਐਸ ਰਾਹੀਂ ਗਾਹਕ ਕਿਸੇ ਖ਼ਾਸ ਰਜਿਸਟਰਡ ਨੰਬਰ ‘ਤੇ ਐਸਐਮਐਸ ਭੇਜ ਕੇ ਕੀਮਤਾਂ ਸਬੰਧੀ ਅਪਡੇਟ ਦੀ ਜਾਂਚ ਕਰ ਸਕਦੇ ਹਨ ਅਤੇ ਉਹਨਾਂ ਨੂੰ ਮੌਜੂਦਾ ਕੀਮਤ ਬਾਰੇ  ਮੈਸੇਜ ਰਾਹੀਂ ਸੂਚਿਤ ਕੀਤਾ ਜਾਵੇਗਾ। ਹਾਲਾਂਕਿ ਮੈਸੇਜ ਭੇਜਣ ਤੋਂ ਪਹਿਲਾਂ ਤੁਹਾਨੂੰ ਕਿਸੇ ਵੀ ਪੈਟਰੋਲ ਪੰਪ ਤੋਂ ਡੀਲਰ ਕੋਡ ਲੈਣਾ ਹੋਵੇਗਾ ਜੋ ਕਿ ਮੈਸੇਜ ਭੇਜਣ ਤੋਂ ਪਹਿਲਾਂ ਜਰੂਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement