ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ
Published : Jun 27, 2019, 6:09 pm IST
Updated : Jun 27, 2019, 6:09 pm IST
SHARE ARTICLE
Petrol Diesel Price
Petrol Diesel Price

ਦੋ ਦਿਨਾਂ ਤੱਕ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ...

ਨਵੀਂ ਦਿੱਲੀ : ਦੋ ਦਿਨਾਂ ਤੱਕ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਾ ਹੋਣ ਤੋਂ ਬਾਅਦ ਵੀਰਵਾਰ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ। ਵੀਰਵਾਰ ਭਾਵ 27 ਜੂਨ 2019 ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਅੱਜ ਰਾਜਧਾਨੀ ਦਿੱਲੀ 'ਚ ਸੱਤ ਪੈਸੇ ਦੇ ਵਾਧੇ ਨਾਲ ਪਟਰੌਲ 70.12 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਉੱਧਰ ਡੀਜ਼ਲ ਦੀ ਕੀਮਤ ਪੰਜ ਪੈਸੇ ਦੇ ਵਾਧੇ ਨਾਲ 63.95 ਰੁਪਏ ਪ੍ਰਤੀ ਲੀਟਰ ਹੈ।

Petrol, diesel prices increasedPetrol, diesel prices 

ਐਤਵਾਰ ਅਤੇ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਦੇ ਬਾਅਦ ਮੰਗਲਵਾਰ ਨੂੰ ਬੁੱਧਵਾਰ ਨੂੰ ਆਇਲ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਸੀ। ਮੁੰਬਈ 'ਚ ਸੱਤ ਪੈਸੇ ਦੇ ਵਾਧੇ ਨਾਲ ਪਟਰੌਲ 75.82 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਧਰ ਡੀਜ਼ਲ ਛੇ ਪੈਸੇ ਦੇ ਵਾਧੇ ਨਾਲ 67.05 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

petrol and diesel pricespetrol and diesel prices

ਚੇਨਈ 'ਚ ਪਟਰੌਲ ਦੀ ਕੀਮਤ ਸੱਤ ਪੈਸੇ ਦੇ ਵਾਧੇ ਨਾਲ 72.85 ਰੁਪਏ ਅਤੇ ਡੀਜ਼ਲ ਪੰਜ ਪੈਸੇ ਦੇ ਵਾਧੇ ਨਾਲ 67.65 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ 'ਚ ਪਟਰੌਲ ਸੱਤ ਪੈਸੇ ਦੇ ਵਾਧੇ ਨਾਲ 72.38 ਰੁਪਏ ਅਤੇ ਡੀਜ਼ਲ ਪੰਜ ਪੈਸੇ ਦੇ ਵਾਧੇ ਨਾਲ 65.87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪਿਛਲੇ ਮਹੀਨਿਆਂ 'ਚ ਕੌਮਾਂਤਰੀ ਬਾਜ਼ਾਰ 'ਚ ਕਰੂਡ ਦੀ ਕੀਮਤ ਵਧੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement