ਦੇਸ਼ ਦਾ ਪਹਿਲਾ ਡਿਜੀਟਲ ਉਦਯੋਗਿਕ ਖੇਤਰ ਬਣਾਏਗੀ ਰਿਲਾਇੰਸ
Published : Feb 19, 2018, 10:20 pm IST
Updated : Feb 19, 2018, 4:50 pm IST
SHARE ARTICLE

ਨਵੀਂ ਦਿੱਲੀ, 19 ਫ਼ਰਵਰੀ: ਦੇਸ਼ ਦੇ ਦਿੱਗਜ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਮਹਾਂਰਾਸ਼ਟਰ 'ਚ ਦੇਸ਼ ਦਾ ਪਹਿਲਾ ਡਿਜੀਟਲ ਖੇਤਰ ਪੂਰੀ ਤਰ੍ਹਾਂ ਵਿਕਸਿਤ ਕਰੇਗੀ। ਕੰਪਨੀ ਇਸ 'ਤੇ ਤਕਰੀਬਨ 60,000 ਕਰੋੜ ਰੁਪਏ ਦਾ ਨਿਵੇਸ਼ ਨਿਵੇਸ਼ ਕਰੇਗੀ, ਜਿਸ 'ਚ ਉਸ ਦੇ ਕੌਮਾਂਤਰੀ ਸਹਿਯੋਗੀ ਵੀ ਪੂਰੀ ਤਰ੍ਹਾਂ ਸ਼ਾਮਲ ਹੋਣਗੇ।'ਮੈਗਨੇਟਿਕ ਮਹਾਂਰਾਸ਼ਟਰ' ਨਿਵੇਸ਼ਕ ਸੰਮੇਲਨ ਦੇ ਉਦਘਾਟਨ ਦੌਰਾਨ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਅਪਣੇ ਕੌਮਾਂਰਤੀ ਸਹਿਯੋਗੀਆਂ ਨਾਲ ਆਗਾਮੀ 10 ਸਾਲ 'ਚ ਮਹਾਂਰਾਸ਼ਟਰ ਵਿਚ ਤਕਰੀਬਨ 60,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਦੇਸ਼ ਦਾ ਪਹਿਲਾ ਇਕਹਿਰਾ ਡਿਜੀਟਲ ਉਦਯੋਗਿਕ ਖੇਤਰ ਹੋਵੇਗਾ। ਹਾਲਾਂ ਕਿ ਉਨ੍ਹਾਂ ਨੇ ਇਸ ਸਬੰਧੀ ਪ੍ਰਸਤਾਵਿਤ ਨਿਵੇਸ਼ ਦੇ ਸਥਾਨ ਜਾਂ ਪਹਿਲੇ ਪੜਾਅ ਦੇ ਸ਼ੁਰੂ ਹੋਣ ਦੀ ਤਰੀਕ ਆਦਿ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ।


ਜ਼ਿਕਰਯੋਗ ਹੈ ਕਿ ਸੰਮੇਲਨ ਦਾ ਉਦਘਾਟਨ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਅੰਬਾਨੀ ਨੇ ਇਹ ਕਿਹਾ ਕਿ ਇਹ ਯੋਜਨਾ 'ਚ ਨਿਵੇਸ਼ ਲਈ ਰਿਲਾਇਸ ਨੂੰ ਕਈ ਕੌਮਾਂਤਰੀ ਤਕਨੀਕੀ ਕੰਪਨੀਆਂ ਵਲੋਂ ਪੂਰੀ ਤਰ੍ਹਾਂ  ਪ੍ਰਸਤਾਵ ਮਿਲਿਆ ਹੈ। ਅੰਬਾਨੀ ਨੇ ਕਿਹਾ ਕਿ ਕੁਝ ਹੀ ਹਫ਼ਤਿਆਂ 'ਚ ਤਕਰੀਬਨ 20 ਤੋਂ ਜ਼ਿਆਦਾ ਕੌਮਾਂਤਰੀ ਕੰਪਨੀਆਂ ਨੇ ਸਾਡੇ ਨਾਲ ਇੱਥੇ ਨਿਵੇਸ਼ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਇਨ੍ਹਾਂ 'ਚ ਸਿਸਕੋ, ਸੀਮੇਂਸ, ਐਚ.ਪੀ., ਡੈੱਲ, ਨੋਕੀਆ ਅਤੇ ਐਨਵੀਡੀਆ ਆਦਿ ਪੂਰੀ ਤਰ੍ਹਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਜੋ ਅਪਣੀ ਵਿਨਿਰਮਾਣ ਕ੍ਰਾਂਤੀ ਪ੍ਰਾਪਤ ਕੀਤੀ ਹੈ, ਭਾਰਤ ਉਸ ਨੂੰ ਜਲਦੀ ਅਤੇ ਤੇਜ਼ੀ ਨਾਲ ਪ੍ਰਾਪਤ ਕਰ ਸਕਦਾ ਹੈ।     (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement