ਰਿਕਸ਼ੇਵਾਲੇ ਦੇ ਇਸ Style ‘ਤੇ ਫਿਦਾ ਹੋਏ ਆਨੰਦ ਮਹਿੰਦਰਾ, ਗਿਫਟ ਕਰਨਗੇ ਨਵੀਂ ਗੱਡੀ
Published : Nov 29, 2019, 3:29 pm IST
Updated : Nov 29, 2019, 4:41 pm IST
SHARE ARTICLE
Anand Mahindra
Anand Mahindra

ਦੇਸ਼ ਦੀ ਪ੍ਰਸਿੱਧ ਆਟੋਮੋਬਾਈਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਅਨੰਦ ਮਹਿੰਦਰਾ ਅਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ।

ਨਵੀਂ ਦਿੱਲੀ: ਦੇਸ਼ ਦੀ ਪ੍ਰਸਿੱਧ ਆਟੋਮੋਬਾਈਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਅਨੰਦ ਮਹਿੰਦਰਾ ਅਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ‘ਤੇ ਵੀ ਹਮੇਸ਼ਾਂ ਐਕਟਿਵ ਰਹਿੰਦੇ ਹਨ। ਉਹਨਾਂ ਦੇ ਟਵੀਟਸ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਵਾਰ ਉਹ ਇਕ ਰਿਕਸ਼ੇਵਾਲੇ ਦੇ ਜੁਗਾੜ ‘ਤੇ ਫਿਦਾ ਹੋ ਗਏ ਹਨ।

Anand Mahindra gift a vehicle to rikshawala for mahindra logoAnand Mahindra gift a vehicle to rikshawala for mahindra logo

ਰਿਕਸ਼ੇਵਾਲੇ ਨੇ ਰਿਕਸ਼ੇ ਪਿੱਛੇ ਮਹਿੰਦਰਾ ਗਰੁੱਪ ਦਾ ਲੋਗੋ ਲਗਾਇਆ ਸੀ, ਜਿਸ ਨੂੰ ਦੇਖ ਕੇ ਆਨੰਦ ਮਹਿੰਦਰਾ ਦੇ ਚੇਹਰੇ ‘ਤੇ ਮੁਸਕਾਨ ਆ ਗਈ। ਉਹਨਾਂ ਨੇ ਰਿਕਸ਼ੇਵਾਲੇ ਨੂੰ ਅਪਗ੍ਰੇਡੇਡ ਵਾਹਨ ਦੇਣ ਦਾ ਫੈਸਲਾ ਕੀਤਾ ਹੈ। ਟਵਿਟਰ ਯੂਜ਼ਰ ਨੀਰਜ ਪ੍ਰਤਾਪ ਸਿੰਘ ਨੇ ਆਨੰਦ ਮਹਿੰਦਰਾ ਨੂੰ ਟੈਗ ਕਰਦੇ ਹੋਏ ਰਿਕਸ਼ੇ ਦੀ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਰਿਕਸ਼ੇ ‘ਤੇ ਮਹਿੰਦਰਾ ਦਾ ਲੋਗੋ ਲੱਗਿਆ ਸੀ।

 


 

ਨੀਰਜ ਨੇ ਆਨੰਦ ਮਹਿੰਦਰਾ ਤੋਂ ਇਸ ਫੋਟੋ ‘ਤੇ ਪ੍ਰਤੀਕਿਰਿਆ ਮੰਗੀ ਸੀ, ਜਿਸ ‘ਤੇ ਆਨੰਦ ਮਹਿੰਦਰਾ ਨੇ ਸ਼ਾਨਦਾਰ ਪ੍ਰਤੀਕਿਰਿਆ ਦਿੱਤੀ ਹੈ। ਆਨੰਦ ਮਹਿੰਦਰਾ ਨੇ ਲਿਖਿਆ, ‘ਨੀਰਜ ਸ਼ਾਇਦ ਤੁਹਾਨੂੰ ਮਜ਼ਾਕ ਲੱਗ ਰਿਹਾ ਹੋਵੇਗਾ ਤੇ ਇਹ ਹੈ ਵੀ। ਖ਼ਾਸਤੌਰ ‘ਤੇ ਜਦੋਂ ਲੋਗੋ ਹੇਠਾਂ ਵਾਲੇ ਪਾਸੇ ਲਗਾਇਆ ਗਿਆ ਹੈ ਪਰ ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹਾਂ ਅਤੇ ਅਸੀਂ ਉਸ  ਨੂੰ ਚਲਾਉਣ ਲਈ ਇਕ ਨਵਾਂ ਅਪਗ੍ਰੇਡਡ ਵਾਹਨ ਦੇਵਾਂਗੇ ਤਾਂ ਜੋ ਉਹ ਜ਼ਿੰਦਗੀ ਵਿਚ ਅੱਗੇ ਵਧ ਸਕੇ।

 


 

ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਆਨੰਦ ਮਹਿੰਦਰਾ ਰਿਕਸ਼ਾ ਚਾਲਕ ਨੂੰ ਕਿਹੜੀ ਗੱਡੀ ਦੇਣਗੇ। ਉਹਨਾਂ ਨੇ ਟਵੀਟ ਵਿਚ Rise ਸ਼ਬਦ ਦੀ ਵਰਤੋਂ ਕੀਤੀ ਹੈ। ਮਹਿੰਦਰਾ ਰਾਈਜ਼ ਦੇ ਨਾਂਅ ਨਾਲ ਉਹਨਾਂ ਦੀ ਇਕ ਕੰਪਨੀ ਵੀ ਹੈ। ਇਹ ਕੰਪਨੀ ਇਲੈਕਟ੍ਰਿਕ ਵਾਹਨ ਬਣਾਉਣ ਲਈ ਜਾਣੀ ਜਾਂਦੀ ਹੈ।

Ready to be hanged for hanging rapists: Anand MahindraAnand Mahindra

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement