ਗਣਤੰਤਰ ਦਿਵਸ ‘ਤੇ Twitter ਨੇ ਪੇਸ਼ ਕੀਤਾ ਖ਼ਾਸ ਈਮੋਜੀ
Published : Jan 25, 2020, 3:36 pm IST
Updated : Apr 9, 2020, 7:49 pm IST
SHARE ARTICLE
Photo
Photo

ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ‘ਤੇ ਟਵਿਟਰ ਨੇ ਸਪੈਸ਼ਲ ਟ੍ਰਾਈ ਕਲਰ ਇੰਡੀਆ ਗੇਟ ਲਾਂਚ ਕੀਤਾ ਹੈ।

ਨਵੀਂ ਦਿੱਲੀ: ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ‘ਤੇ ਟਵਿਟਰ ਨੇ ਸਪੈਸ਼ਲ ਟ੍ਰਾਈ ਕਲਰ ਇੰਡੀਆ ਗੇਟ ਲਾਂਚ ਕੀਤਾ ਹੈ। ਦੇਸ਼ਭਰ ਵਿਚ 26 ਜਨਵਰੀ 2020 ਨੂੰ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ। ਜਾਰੀ ਕੀਤੇ ਗਏ ਈਮੋਜੀ ਵਿਚ ਇੰਡੀਆ ਗੇਟ ਨੂੰ ਕੇਸਰੀ, ਸਫੈਦ ਅਤੇ ਹਰੇ ਰੰਗ ਵਿਚ ਦੇਖਿਆ ਜਾ ਸਕਦਾ ਹੈ।

ਇਹ ਈਮੋਜੀ ਉਸ ਸਮੇਂ ਨਜ਼ਰ ਆਵੇਗਾ ਜਦੋਂ ਯੂਜ਼ਰ #RepublicDay, #RepublicDayIndia ਅਤੇ #RDay71 ਆਦਿ ਹੈਸ਼ਟੈਗ ਟਾਈਪ ਕਰਨਗੇ। ਟਵਿਟਰ ਦਾ ਰਿਪਬਲਿਕ ਡੇ ਈਮੋਜੀ ਪਹਿਲਾਂ ਤੋਂ ਹੀ ਲਾਂਚ ਕਰ ਦਿੱਤਾ ਗਿਆ ਹੈ ਅਤੇ ਇਹ 30 ਜਨਵਰੀ 2020 ਤੱਕ ਲਾਈਵ ਰਹੇਗਾ।

ਅੰਗ੍ਰੇਜ਼ੀ ਤੋਂ ਇਲਾਵਾ ਈਮੋਜੀ ਉਸ ਸਮੇਂ ਵੀ ਦਿਖਾਈ ਦੇਵੇਗਾ ਜਦੋਂ ਯੂਜ਼ਰ ਹਿੰਦੀ, ਬੰਗਾਲੀ, ਉਰਦੂ, ਤੇਲਗੂ, ਤਮਿਲ, ਗੁਜਰਾਤੀ, ਗੁਰਮੁਖੀ, ਕੰਨੜ, ਮਲਿਆਲਮ ਅਤੇ ਮਰਾਠੀ ਸਮੇਤ ਦਸ ਦੂਜੀਆਂ ਭਾਸ਼ਾਵਾਂ ਵਿਚ ਟਵੀਟ ਕਰਨਗੇ।

ਉਦਾਹਰਣ ਦੇ ਤੌਰ ‘ਤੇ ਯੂਜ਼ਰ ਪੰਜਾਬੀ ਵਿਚ #ਗਣਤੰਤਰ ਦਿਵਸ ਟਾਈਪ ਕਰ ਸਕਦੇ ਹਨ। ਇਸ ਨਾਲ ਟਵਿਟਰ ਦਾ ਰਿਪਬਲਿਕ ਡੇ ਈਮੋਜੀ ਉਹਨਾਂ ਦੇ ਟਵੀਟ ਵਿਚ ਨਜ਼ਰ ਆਉਣ ਲੱਗੇਗਾ।

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਵਿਚ ਟਵਿਟਰ ‘ਤੇ ਰਿਪਬਲਿਕ ਡੇ ਈਮੋਜੀ ਨਜ਼ਰ ਆ ਰਿਹਾ ਹੈ। ਸਾਲ 2016 ਵਿਚ ਪਹਿਲੀ ਵਾਰ 25 ਜਨਵਰੀ ਨੂੰ ਟਵਿਟਰ ਦਾ ਰਿਪਬਲਿਕ ਡੇ ਈਮੋਜੀ ਲਾਈਵ ਆਇਆ ਸੀ। ਉਸ ਸਮੇਂ ਇਹ ਯੂਜ਼ਰ ਵੱਲੋਂ ਹੈਸ਼ਟੈਗ #RepublicDay  ਟਾਈਪ ਕਰਨ ‘ਤੇ ਨਜ਼ਰ ਆ ਰਿਹਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement