ਟਰਾਈ ਵਲੋਂ ਨਿਯਮਾਂ 'ਚ ਵੱਡਾ ਬਦਲਾਅ, ਅਣਚਾਹੀਆਂ ਕਾਲਾਂ ਤੇ ਮੈਸੇਜ ਤੋਂ ਮਿਲੇਗੀ ਮੁਕਤੀ
Published : Jul 21, 2018, 3:32 am IST
Updated : Jul 21, 2018, 3:32 am IST
SHARE ARTICLE
Telecom Regulatory Authority of India
Telecom Regulatory Authority of India

ਅਪਣਚਾਹੀਆਂ ਕਾਲਾਂ ਅਤੇ ਮੈਸੇਜ ਦੀ ਪ੍ਰੇਸ਼ਾਨੀ ਹੁਣ ਖ਼ਤਮ ਹੋ ਸਕਦੀ ਹੈ। ਟੈਲੀਕਾਮ ਰੈਗੁਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਨੇ ਪ੍ਰੇਸ਼ਾਨ ਕਰਨ ਵਾਲੀਆਂ ਕਾਲਾਂ...........

ਨਵੀਂ ਦਿੱਲੀ : ਅਪਣਚਾਹੀਆਂ ਕਾਲਾਂ ਅਤੇ ਮੈਸੇਜ ਦੀ ਪ੍ਰੇਸ਼ਾਨੀ ਹੁਣ ਖ਼ਤਮ ਹੋ ਸਕਦੀ ਹੈ। ਟੈਲੀਕਾਮ ਰੈਗੁਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਨੇ ਪ੍ਰੇਸ਼ਾਨ ਕਰਨ ਵਾਲੀਆਂ ਕਾਲਾਂ ਅਤੇ ਸਪੈਮ ਸਬੰਧੀ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਟੈਲੀਮਾਰਕੀਟਿੰਗ ਮੈਸੇਜ ਭੇਜਣ ਲਈ ਯੂਜ਼ਰ ਦੀ ਸਹਿਮਤੀ ਨੂੰ ਜ਼ਰੂਰੀ ਕਰ ਦਿਤਾ ਗਿਆ ਹੈ। ਰੈਗੁਲੇਟਰ ਨੇ ਟੈਲੀਕਾਮ ਆਪ੍ਰੇਟਰਜ਼ ਨੂੰ ਇਹ ਵੀ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ ਕਿ ਕਮਰਸ਼ਲ ਕਮਿਊਨੀਕੇਸ਼ਨ ਕੇਵਲ ਰਜਿਸਟਰਡ ਸੈਂਡਰਜ਼ ਵਲੋਂ ਹੀ ਹੋਵੇ। ਟਰਾਈ ਨੇ ਬਿਆਨ 'ਚ ਕਿਹਾ ਕਿ ਰੈਗੁਲੇਸ਼ਨ 'ਚ ਪੂਰੀ ਤਰ੍ਹਾਂ ਬਦਲਾਅ ਜ਼ਰੂਰੀ ਹੋ ਗਿਆ ਸੀ।

ਨਵੇਂ ਨਿਯਮ ਦਾ ਉਦੇਸ਼ ਯੂਜ਼ਰ ਨੂੰ ਸਪੈਮ ਤੋਂ ਹੋ ਰਹੀਆਂ ਪ੍ਰੇਸ਼ਾਨੀਆਂ ਨੂੰ ਪ੍ਰਭਾਵੀ ਤੌਰ 'ਤੇ ਰੋਕਣਾ ਹੈ। ਨਵੇਂ ਨਿਯਮਾਂ ਤਹਿਤ ਮੈਸੇਜ ਸੈਂਡਰਜ਼, ਹੇਡਰਜ਼ (ਵੱਖ-ਵੱਖ ਤਰੀਕੇ ਨਾਲ ਮੈਸੇਜ ਨੂੰ ਅਲੱਗ ਕਰਨ ਵਾਲੇ) ਦੇ ਰਜਿਸਟ੍ਰੇਸ਼ਨ ਅਤੇ ਸੱਭ ਤੋਂ ਵਧ ਕੇ ਸਬਸਕ੍ਰਾਈਬਰ ਦੀ ਸਹਿਮਤੀ ਨੂੰ ਜ਼ਰੂਰੀ ਕੀਤਾ ਗਿਆ ਹੈ। ਟਰਾਈ ਨੇ ਕਿਹਾ ਕਿ ਕੁਝ ਟੈਲੀ ਮਾਰਕੀਟ ਕੰਪਨੀਆਂ ਇਸ ਅਧਾਰ 'ਤੇ ਗਾਹਕਾਂ ਦੀ ਮਨਜ਼ੂਰੀ ਦਾ ਦਾਅਵਾ ਕਰਦੀਆਂ ਹਨ, ਜੋ ਉਨ੍ਹਾਂ ਨੇ ਚੋਰੀ-ਛੁਪੇ ਤਰੀਕੇ ਨਾਲ ਹਾਸਲ ਕੀਤੀਆਂ ਹੁੰਦੀਆਂ ਹਨ। ਨਵੇਂ ਨਿਯਮਾਂ ਤਹਿਤ ਇਹ ਵਿਵਸਥਾ ਹੋਵੇਗੀ ਕਿ ਉਪਭੋਗਤਾਵਾਂ ਦਾ ਅਪਣੀ ਮਨਜ਼ੂਰੀ 'ਤੇ ਪੂਰਾ ਕੰਟਰੋਲ ਹੋਵੇ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement