ਸ਼ੂ ਕੰਪਨੀ 'ਨਾਈਕ' ਨੇ ਅਪਣੇ ਆਪ ਤਸਮੇ ਬੰਨ੍ਹੇ ਜਾਣ ਵਾਲੀ ਸਮਾਰਟ ਜੁੱਤੀ ਬਣਾਈ
Published : Jan 17, 2019, 11:41 am IST
Updated : Jan 17, 2019, 11:41 am IST
SHARE ARTICLE
Shoe Company 'Nike' created smart shoes to set up its own strap
Shoe Company 'Nike' created smart shoes to set up its own strap

ਦੁਨੀਆ ਸਮਾਰਟ ਹੋ ਰਹੀ ਹੈ, ਸਾਰਾ ਕੁਝ ਸਮਾਰਟ ਫ਼ੋਨਾਂ ਨੇ ਅਪਣੇ ਨਿਯੰਤਰਣ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ.....

ਔਕਲੈਂਡ  : ਦੁਨੀਆ ਸਮਾਰਟ ਹੋ ਰਹੀ ਹੈ, ਸਾਰਾ ਕੁਝ ਸਮਾਰਟ ਫ਼ੋਨਾਂ ਨੇ ਅਪਣੇ ਨਿਯੰਤਰਣ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ। ਹੁਣ ਪ੍ਰਸਿੱਧ ਕੰਪਨੀ 'ਨਾਈਕ' ਨੇ ਇਕ ਅਜਿਹਾ ਸਪੋਰਟਸ ਸ਼ੂ (ਜੁੱਤੀ) ਬਣਾਈ ਹੈ ਜਿਹੜੀ ਕਿ ਅਪਣੇ ਤਸਮੇ ਆਪ ਹੀ ਸੈੱਟ ਕਰ ਦਿੰਦੀ ਹੈ। ਇਕ ਸਮਾਰਟ ਫ਼ੋਨ ਉਤੇ ਐਪ ਰਾਹੀਂ ਇਸ ਨੂੰ ਨਿੰਯਤਰਣ ਕੀਤਾ ਜਾ ਸਕਦਾ ਹੈ। ਜੁੱਤੀ ਨੂੰ ਹੱਥ ਲਾਉਣ ਦੀ ਹੁਣ ਲੋੜ ਨਹੀਂ ਰਹੇਗੀ। 'ਨਾਈਕ ਅਡਾਪ ਬੀ.ਬੀ.' ਨਾਂਅ ਦੀ ਇਹ ਸੀਰੀਜ਼ ਲਾਂਚ ਕਰ ਦਿਤੀ ਗਈ ਹੈ। 

ਬਲੂਟੁੱਥ ਦੇ ਨਾਲ ਕੰਮ ਕਰਨ ਵਾਲੇ ਇਹ ਸ਼ੂ ਵਾਇਰਲੈਸ ਤਰੀਕੇ ਨਾਲ ਚਾਰਜ ਕੀਤੇ ਜਾ ਸਕਣਗੇ। ਇਕ ਵਾਰ ਚਾਰਜ ਹੋਣ ਦੇ ਨਾਲ ਇਹ ਬੂਟ 10 ਤੋਂ 14 ਦਿਨਾਂ ਤਕ ਫੋਨ ਦੇ ਨਾਲ ਕੰਮ ਕਰਦੇ ਰਹਿਣਗੇ। ਇੰਗਲੈਂਡ ਵਿਚ ਇਹ ਸ਼ੂ 17 ਫਰਵਰੀ ਨੂੰ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਇਸ ਦੀ ਕੀਮਤ ਨਿਊਜ਼ੀਲੈਂਡ ਦੇ 565 ਡਾਲਰ (27,300 ਰੁਪਏ) ਦੇ ਕਰੀਬ ਹੋਵੇਗੀ। ਨਾਈਕ ਨੇ 2016 ਦੇ ਵਿਚ ਵੀ ਅਜਿਹੇ ਸ਼ੂ ਜਾਰੀ ਕੀਤੇ ਸਨ। ਅਜਿਹੇ ਹੋਰ ਸ਼ੂ ਵੀ ਜਲਦੀ ਆ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement