ਬਿਕਸਬਾਈ ਨੂੰ ਆਈਓਟੀ ਹੋਮ ਡਿਵਾਇਸਾਂ ਲਈ ਤਿਆਰ ਕਰਨ 'ਚ ਜੁਟਿਆ ਸੈਮਸੰਗ
Published : May 15, 2018, 11:45 am IST
Updated : May 15, 2018, 11:45 am IST
SHARE ARTICLE
Working on Bixby For IoT Home Devices
Working on Bixby For IoT Home Devices

ਗੂਗਲ, ਐਮਾਜ਼ੋਨ ਅਤੇ ਐਪਲ ਵਰਗੇ ਤਕਨੀਕੀ ਦਿੱਗਜ ਅਪਣੇ ਵਾਇਸ - ਇਨੇਬਲਡ ਡਿਜੀਟਲ ਸਹਾਇਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਡਿਵਾਇਸਾਂ ਵਿਚ ਇੰਟੀਗਰੇਟਿਡ ਕਰ ਰਹੇ ਹਨ। ਉਥੇ ਹੀ...

ਗੂਗਲ, ਐਮਾਜ਼ੋਨ ਅਤੇ ਐਪਲ ਵਰਗੇ ਤਕਨੀਕੀ ਦਿੱਗਜ ਅਪਣੇ ਵਾਇਸ - ਇਨੇਬਲਡ ਡਿਜੀਟਲ ਸਹਾਇਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਡਿਵਾਇਸਾਂ ਵਿਚ ਇੰਟੀਗਰੇਟਿਡ ਕਰ ਰਹੇ ਹਨ। ਉਥੇ ਹੀ, ਸੈਮਸੰਗ ਅਪਣੇ ਭਾਰਤੀ ਖੋਜ ਅਤੇ ਵਿਕਾਸ ਸੰਸਥਾ ਦੀ ਅਗੁਵਾਈ ਵਿਚ ਆਰਟੀਫ਼ੀਸ਼ੀਅਲ ਇਨਟੈਲੀਜੈਂਸ (ਏਆਈ) ਨੂੰ ਅਪਣੇ ਵਰਚੁਅਲ ਸਹਾਇਕ ਬਿਕਸਬਾਈ ਵਿਚ ਪਾਉਣ 'ਚ ਜੁਟਿਆ ਹੋਇਆ ਹੈ ਤਾਕਿ ਘਰ 'ਤੇ ਚੀਜ਼ਾਂ ਦਾ ਇਨਟਰਨੈਟ ਆਫ਼ ਥਿੰਗਸ (ਆਈਓਟੀ) ਤਜ਼ਰਬਾ ਉਪਲਬਧ ਕਰਾਇਆ ਜਾ ਸਕੇ।

Working on Bixby For IoT Home DevicesWorking on Bixby For IoT Home Devices

ਸਮਾਰਟਫ਼ੋਨਜ਼ ਤੋਂ ਬਾਅਦ, ਸੈਮਸੰਗ ਦਾ ਟੀਚਾ ਸਾਲ 2020 ਤਕ ਉਸ ਦੇ ਸਾਰੇ ਘਰਾਂ ਦੇ ਉਪਕਰਣਾਂ ਨੂੰ ਸਮਾਰਟ ਬਣਾਉਣ ਦਾ ਹੈ। ਸੈਮਸੰਗ ਖੋਜ ਇੰਸਟੀਟਿਊਟ (ਐਸਆਰਆਈ) - ਬੈਂਗਲੁਰੂ ਦੇ ਮੁੱਖ ਤਕਨੀਕੀ ਅਧਿਕਾਰੀ ਨੇ ਦਸਿਆ ਕਿ ਅਸੀਂ ਪਹਿਲਾਂ ਤੋਂ 30 - 40 ਫ਼ੀ ਸਦੀ ਏਆਈ ਅਧਾਰਿਤ ਗਤੀਵਿਧੀਆਂ ਕਰ ਰਹੇ ਹਾਂ। ਜਿਸ ਵਿਚ ਸੋਚ, ਅਵਾਜ਼ ਅਤੇ ਟੈਕਸਟ ਲਈ ਡੀਪ ਨਿਊਰਲ ਨੈੱਟਵਰਕ ਦਾ ਸਿਖਲਾਈ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਬਿਕਸੀ ਇਕ ਆਵਾਜ਼ ਇਨਟਰਫ਼ੇਸ ਹੈ। ਜਿਸ ਨੂੰ ਅਸੀਂ ਪਹਿਲਾਂ ਹੀ ਸਮਾਰਟਫ਼ੋਨਜ਼ ਦੇ ਇਲਾਵਾ ਹੋਰ ਆਈਓਟੀ ਡਿਵਾਇਸਾਂ ਵਿਚ ਸ਼ਾਮਲ ਕੀਤਾ ਹੈ।

Working on Bixby For IoT Home DevicesWorking on Bixby For IoT Home Devices

ਬਿਕਸਵਾਈ ਹੁਣ ਭਾਰਤ ਵਿਚ ਵਿਅਕਤੀਗਤ ਆਵਾਜ਼ ਦੀਆਂ ਸਮਰਥਾਵਾਂ ਨਾਲ ਲੈਸ ਹੈ, ਜੋ ਮਕਾਮੀ ਉਚਾਰਣ ਨੂੰ ਸਮਝਦਾ ਹੈ ਅਤੇ ਗਾਹਕਾਂ ਨਾਲ ਉਨ੍ਹਾਂ ਦੇ ਸਮਾਰਟਫ਼ੋਨਜ਼ ਦੀ ਤੁਲਨਾ ਵਿਚ ਬਿਹਤਰ ਤਰੀਕੇ ਨਾਲ ਗਲਬਾਤ ਕਰਦਾ ਹੈ। ਬਿਕਸਬਾਈ ਦਾ ਇਕ ਭਾਰੀ ਹਿੱਸਾ ਐਸਆਰਆਈ ਬੈਂਗਲੁਰੂ ਵਿਚ ਵਿਕਸਿਤ ਹੋਇਆ ਹੈ, ਜੋ ਕੰਪਨੀ ਦਾ ਦੱਖਣ ਕੋਰੀਆ ਦੇ ਬਾਹਰ ਸੱਭ ਤੋਂ ਵੱਡਾ ਵਿਕਾਸ ਅਤੇ ਖੋਜ ਕੰਪਲੈਕਸ ਹੈ। ਕੰਪਨੀ ਦੇ ਦੋ ਹੋਰ ਖੋਜ ਅਤੇ ਵਿਕਾਸ ਕੰਪਲੈਕਸ ਨੋਇਡਾ 'ਚ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement