2018 ਵਿਚ Google ਨੇ ਖ਼ਬਰਾਂ ਨਾਲ ਕਮਾਏ 33 ਹਜ਼ਾਰ ਕਰੋੜ ਰੁਪਏ
Published : Jun 11, 2019, 3:20 pm IST
Updated : Jun 11, 2019, 3:20 pm IST
SHARE ARTICLE
Google
Google

ਗੁਗਲ ਨੇ ਪਿਛਲੇ ਸਾਲ ਪੱਤਰਕਾਰਾਂ ਦੇ ਕੰਮ ਨਾਲ 4.7 ਅਰਬ ਡਾਲਰ (33 ਹਜ਼ਾਰ ਕਰੋੜ) ਦੀ ਕਮਾਈ ਕੀਤੀ ਹੈ।

ਵਾਸ਼ਿੰਗਟਨ: ਗੁਗਲ ਨੇ ਪਿਛਲੇ ਸਾਲ ਪੱਤਰਕਾਰਾਂ ਦੇ ਕੰਮ ਨਾਲ 4.7 ਅਰਬ ਡਾਲਰ ਦੀ ਕਮਾਈ ਕੀਤੀ ਹੈ। ਇਹ ਕਮਾਈ ਗੁਗਲ ਨੇ ਗੁਗਲ ਨਿਊਜ਼ ਜਾਂ ਗੁਗਲ ਸਰਚ ਦੇ ਰਾਹੀਂ ਕੀਤੀ ਹੈ। ਇਹ ਮੀਡੀਆ ਘਰਾਣਿਆਂ ਦੀ ਆਨਲਾਈਨ ਵਿਗਿਆਪਨ ਨਾਲ ਹੋਣ ਵਾਲੀ ਕਮਾਈ ਵਿਚ ਭਾਰੀ ਕਟੌਤੀ ਹੈ, ਜੋ ਕਿ ਉਹਨਾਂ ਦੀ ਆਮਦਨ ਦਾ ਮੁੱਖ ਸਰੋਤ ਹੈ।

GoogleGoogle

ਨਿਊਜ਼ ਮੀਡੀਆ ਅਲਾਇੰਸ (ਐਨਆਮਏ) ਦੀ ਸੋਮਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਐਨਐਮਏ ਅਮਰੀਕਾ ਦੇ 2 ਹਜ਼ਾਰ ਤੋਂ ਵੀ ਜ਼ਿਆਦਾ ਅਖ਼ਬਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ। ਗੁਗਲ ਦੇ ਕਾਰੋਬਾਰ ਵਿਚ ਖ਼ਬਰਾਂ ਦਾ ਅਹਿਮ ਯੋਗਦਾਨ ਹੈ। ਨਿਊਯਾਰਕ ਟਾਈਮਜ਼ ਨੇ ਐਨਐਮਏ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਡੇਵਿਡ ਸ਼ੇਵਰਨ  ਦੇ ਹਵਾਲੇ ਤੋਂ ਕਿਹਾ ਕਿ ਜਿਨ੍ਹਾਂ ਪੱਤਰਕਾਰਾਂ ਦੇ ਲੇਖ ਅਤੇ ਵੀਡੀਓ ਤਿਆਰ ਕੀਤੇ ਗਏ, ਉਹਨਾਂ ਨੂੰ ਇਸ 4.7 ਅਰਬ ਡਾਲਰ ਦਾ ਕੁੱਝ ਹਿੱਸਾ ਮਿਲਣਾ ਚਾਹੀਦਾ ਹੈ।

Google Made $4.7 Billion From the News Industry in 2018, Says StudyGoogle 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੁਗਲ ਨੇ ਅਪਣੇ ਸਰਚ ਅਤੇ ਗੁਗਲ ਨਿਊਜ਼ ਦੇ ਮਾਧਿਅਮ ਰਾਹੀਂ 2018 ਵਿਚ ਅਖ਼ਬਾਰਾਂ ਅਤੇ ਪ੍ਰਕਾਸ਼ਨਾ ਦੇ ਕੰਮ ਤੋਂ ਇਹ ਕਮਾਈ ਕੀਤੀ ਹੈ। ਐਨਐਮਏ ਨੇ ਸਾਵਧਾਨ ਕੀਤਾ ਕਿ ਇਸ ਅਨੁਮਾਨ ਵਿਚ ਗੁਗਲ ਦੀ ਉਸ ਆਮਦਨ ਦਾ ਮੁੱਲ ਨਹੀਂ ਜੋੜਿਆ ਗਿਆ ਜੋ ਉਸ ਨੂੰ ਕਿਸੇ ਗਾਹਕ ਦੇ ਲੇਖ ਨੂੰ ਪਸੰਦ ਕਰਨ ਜਾਂ ਕਲਿੱਕ ਕਰਨ ‘ਤੇ ਹਰ ਵਾਰ ਇਕੱਠੀ ਕੀਤੀ ਗਈ ਨਿੱਜੀ ਜਾਣਕਾਰੀ ਨਾਲ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement