ਹੁਣ ਸਮਾਰਟਫ਼ੋਨ ਦੇ ਕੈਮਰੇ ਨਾਲ ਖੇਡੋ ਗੂਗਲ ਦੀ ਨਵੀਂ ਗੇਮ
Published : May 9, 2018, 7:25 pm IST
Updated : May 9, 2018, 7:25 pm IST
SHARE ARTICLE
Emoji game
Emoji game

ਹੁਣ ਤੁਹਾਡੇ ਸਮਾਰਟਫ਼ੋਨ ਦਾ ਕੈਮਰਾ ਸਿਰਫ਼ ਸੈਲਫ਼ੀ ਲੈਣ ਭਰ ਲਈ ਨਹੀਂ। ਜੇਕਰ ਤੁਸੀਂ ਗੇਮ ਖੇਡਣ ਦੇ ਸ਼ੌਕੀਨ ਹਨ ਤਾਂ ਗੂਗਲ ਇਕ ਚੰਗੇਰੇ ਮੋਬਾਈਲ ਗੇਮ ਲਿਆਇਆ ਹੈ। ਗੂਗਲ...

ਨਵੀਂ ਦਿੱਲੀ : ਹੁਣ ਤੁਹਾਡੇ ਸਮਾਰਟਫ਼ੋਨ ਦਾ ਕੈਮਰਾ ਸਿਰਫ਼ ਸੈਲਫ਼ੀ ਲੈਣ ਭਰ ਲਈ ਨਹੀਂ। ਜੇਕਰ ਤੁਸੀਂ ਗੇਮ ਖੇਡਣ ਦੇ ਸ਼ੌਕੀਨ ਹਨ ਤਾਂ ਗੂਗਲ ਇਕ ਚੰਗੇਰੇ ਮੋਬਾਈਲ ਗੇਮ ਲਿਆਇਆ ਹੈ। ਗੂਗਲ ਨੇ ‘ਇਮੋਜੀ ਸਕਾਵੇਂਜਰ ਹੰਟ’ ਗੇਮ ਲਾਂਚ ਕੀਤਾ ਹੈ। ਗੇਮ 'ਚ ਪਲੇਅਰ ਨੂੰ ਇਮੋਜੀ ਦਿਖਾਈਆ ਜਾਂਦਾ ਹੈ ਅਤੇ ਕੈਮਰੇ ਦੀ ਮਦਦ ਨਾਲ ਰਿਅਲ ਵਰਲਡ 'ਚ ਉਸ ਇਮੋਜੀ ਦੇ ਜਿਵੇਂ ਦਿਖਣ ਵਾਲੇ ਆਬਜੈਕਟ ਲਭਣ ਦਾ ਟਾਸਕ ਦਿਤਾ ਜਾਂਦਾ ਹੈ।

Emoji gameEmoji game

ਹਰ ਟਾਸਕ ਦਾ ਨਿਸ਼ਚਿਤ ਸਮਾਂ ਹੈ, ਜੋ ਪਲੇਅਰ ਦੇ ਸਟੇਜ ਪਾਰ ਕਰਦੇ - ਕਰਦੇ ਵਧਦਾ ਜਾਵੇਗਾ। ਗੂਗਲ ਨੇ ਇਸ ਗੇਮ ਨੂੰ ਕੰਪਨੀ ਦੇ ਆਰਟਿਫਿਸ਼ਿਅਲ ਇੰਟੈਲਿਜੈਂਸ ਪ੍ਰਯੋਗ ਦੀ ਨਵੀਂ ਪਹਿਲ ਦਸਿਆ ਹੈ।  emojiscavengerhunt.withgoogle.com ਲਿੰਕ 'ਤੇ ਜਾ ਕੇ ਇਹ ਗੇਮ ਖੇਡਿਆ ਜਾ ਸਕਦਾ ਹੈ। ਇਹ ਗੇਮ ਸਿਰਫ਼ ਮੋਬਾਈਲ ਡਿਵਾਇਸ 'ਤੇ ਚੱਲੇਗਾ, ਐਂਡਰਾਇਡ ਅਤੇ ਆਈਫ਼ੋਨ ਬਰਾਊਜ਼ਰ ਨਾਲ ਇਸ ਨੂੰ ਖੇਡਿਆ ਜਾ ਸਕਦਾ ਹੈ। ਗੂਗਲ ਨੇ ਅਪਣੀ ਵੈਬਸਾਈਟ 'ਤੇ ਇਸ ਗੇਮ ਦੇ ਦੂਜੇ ਰੋਚਕ ਫ਼ੀਚਰ ਬਾਰੇ ਦਸਿਆ ਹੈ। ਇਸ ਵਿਚ ਸਮਾਰਟਫ਼ੋਨ ਦੇ ਕੈਮਰੇ ਜ਼ਰੀਏ ਇਕ ਨਿਊਰਲ ਨੈੱਟਵਰਕ ਕੰਮ ਕਰਦਾ ਹੈ ਜੋ ਗੇਮ 'ਚ ਦਿਖਾਈ ਗਈ ਇਮੋਜੀ ਦੇ ਵਾਂਗ ਦਿਖਣ ਵਾਲੇ ਰਿਅਲ ਵਰਲਡ ਆਬਜੈਕਟ ਲੱਭਣ 'ਚ ਪਲੇਅਰ ਦੀ ਮਦਦ ਕਰਦੇ ਹਨ।

Emoji gameEmoji game

ਇਸ ਆਪਸ਼ਨ ਦੇ ਪ੍ਰਯੋਗ ਲਈ ਮੋਬਾਈਲ ਦਾ ਸਾਊਂਡ ਆਨ ਹੋਣਾ ਜ਼ਰੂਰੀ ਹੈ। ਮੰਨ ਲਉ ਜੇਕਰ ਗੇਮ 'ਚ ਜੁਤੇ ਦੀ ਇਮੋਜੀ ਦਿਖਾਈ ਗਈ ਹੈ ਤਾਂ ਤੁਹਾਨੂੰ ਮੋਬਾਇਲ ਦੇ ਕੈਮਰੇ ਤੋਂ ਅਪਣੇ ਆਲੇ ਦੁਆਲੇ ਜੁਤੇ ਲੱਭ ਕੇ ਉਸ ਦੀ ਤਸਵੀਰ ਖਿਚਣੀ ਹੋਵੇਗੀ। ਨਿਊਰਲ ਨੈੱਟਵਰਕ ਉਸ ਤਸਵੀਰ ਨੂੰ ਮਨਜ਼ੂਰ ਕਰੇਗਾ ਕਿ ਇਹ ਇਮੋਜੀ 'ਚ ਦਿਖ ਰਹੇ ਆਬਜੈਕਟ ਵਰਗਾ ਹੈ ਜਾਂ ਨਹੀਂ। ਜੇਕਰ ਇਹ ਮਨਜ਼ੂਰ ਹੋਇਆ ਤਾਂ ਤੁਸੀਂ ਅਪਣਾ ਟਾਸਕ ਜਿਤ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement