WhatsApp ਵਿਚ ਆ ਰਿਹਾ ਹੈ Link Device ਦਾ ਫੀਚਰ, ਇਸ ਤਰ੍ਹਾਂ ਕਰੇਗਾ ਕੰਮ
Published : May 7, 2020, 4:37 pm IST
Updated : May 7, 2020, 4:37 pm IST
SHARE ARTICLE
Photo
Photo

ਵਟਸਐਪ ਜਲਦ ਹੀ ਇਕ ਜ਼ਰੂਰੀ ਫੀਚਰ ਲਾਂਚ ਕਰਨ ਦੀ ਤਿਆਰੀ ਵਿਚ ਹੈ।

ਨਵੀਂ ਦਿੱਲੀ: ਵਟਸਐਪ ਜਲਦ ਹੀ ਇਕ ਜ਼ਰੂਰੀ ਫੀਚਰ ਲਾਂਚ ਕਰਨ ਦੀ ਤਿਆਰੀ ਵਿਚ ਹੈ। ਇਸ ਫੀਚਰ ਦੇ ਤਹਿਤ ਇਕ ਵਟਸਐਪ ਅਕਾਊਂਟ ਨੂੰ ਮਲਟੀਪਲ ਡਿਵਾਇਸ ਨਾਲ ਲਿੰਕ ਕੀਤਾ ਜਾ ਸਕੇਗਾ। ਮਲਟੀ ਡਿਵਾਇਸ ਸਪੋਰਟ ਦਾ ਫੀਚਰ ਪਿਛਲੇ ਕੁਝ ਸਮੇਂ ਤੋਂ ਟੈਸਟਿੰਗ ਦੌਰ ਵਿਚ ਹੈ।

WhatsAPPPhoto

ਇਕ ਰਿਪੋਰਟ ਮੁਤਾਬਕ Linked Device ਦਾ ਇਕ ਆਪਸ਼ਨ ਵੇਖਿਆ ਗਿਆ ਹੈ ਜਿਸ ਦਾ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ ਗਿਆ ਹੈ। ਵਟਸਐਪ ਦੇ ਤਾਜ਼ਾ ਬੀਟਾ 'ਚ ਲਿੰਕਡ ਡਿਵਾਈਸ ਦੀ ਸਕਰੀਨ ਦਿੱਤੀ ਗਈ ਹੈ। ਦੱਸ ਦਈਏ ਕਿ ਇਹ Android 2.20.143 ਦਾ ਅਪਡੇਟ ਹੈ।

PhotoPhoto

ਮਲਟੀ ਡਿਵਾਈਸ ਸਪੋਰਟ ਤੋਂ ਬਾਅਦ, ਵਟਸਐਪ ਇਕੋ ਸਮੇਂ ਇਕ ਤੋਂ ਵੱਧ ਸਮਾਰਟਫੋਨ ਵਿਚ ਚਲਾਇਆ ਜਾ ਸਕਦਾ ਹੈ। ਇਸ ਸਕਰੀਨ ਸ਼ਾਟ 'ਚ ਲਿਖਿਆ ਹੈ, 'ਹੋਰ ਡਿਵਾਈਸਾਂ 'ਤੇ ਵੀ ਵਟਸਐਪ ਦੀ ਵਰਤੋਂ ਕਰੋ। ਆਪਣੇ ਕੰਪਿਊਟਰ ਜਾਂ ਫੇਸਬੁੱਕ ਪੋਰਟਲ ਤੋਂ ਸੁਨੇਹੇ ਭੇਜੋ ਜਾਂ ਪ੍ਰਾਪਤ ਕਰੋ'।

New features in whatsappPhoto

ਇਸ ਸਕਰੀਨਸ਼ਾਟ ਵਿਚ ਇਕ ਹਰਾ ਬਟਨ ਦਿਖ ਰਿਹਾ ਹੈ, ਜਿੱਥੇ ਲਿੰਕ ਡਿਵਾਇਸ ਲਿਖਿਆ ਹੈ। ਰਿਪੋਰਟ ਮੁਤਾਬਕ ਹਾਲੇ ਵੀ ਇਸ ਫੀਚਰ ਦਾ ਵਿਕਾਸ ਜਾਰੀ ਹੈ ਅਤੇ ਹੁਣ ਤੱਕ ਕੰਪਨੀ ਨੇ ਸਾਫ ਨਹੀਂ ਕੀਤਾ ਹੈ ਕਿ ਇਹ ਕਦੋਂ ਤੱਕ ਜਾਰੀ ਕੀਤਾ ਜਾਵੇਗਾ। ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਲਟੀ ਡਿਵਾਇਸ ਸਪੋਟ ਆਮ ਐਪ ਨਾਲੋਂ ਥੋੜਾ ਵੱਖਰਾ ਹੋਵੇਗਾ, ਇਸ ਦੇ ਲਈ ਵਾਈਫਾਈ ਦੀ ਲੋੜ ਪੈ ਸਕਦੀ ਹੈ।

WhatsAPPPhoto

ਕਿਹਾ ਗਿਆ ਹੈ ਕਿ ਇਸ ਨਾਲ ਮੋਬਾਇਲ ਡਾਟਾ ਦੀ ਜ਼ਿਆਦਾ ਖਪਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿਚ ਤੁਸੀਂ ਇਕ ਮੋਬਾਇਲ 'ਤੇ ਇਕ ਹੀ ਵਟਸਐਪ ਚਲਾ ਸਕਦੇ ਹੋ। ਇਸ ਤੋਂ ਇਲਾਵਾ ਡੇਸਕਟਾਪ ਐਪ ਜਾਂ ਫਿਰ ਵਟਸਐਪ ਵੈੱਬ ਯੂਜ਼ ਕਰ ਸਕਦੇ ਹੋ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement