ਹੈਕਿੰਗ ਕਾਰਨ ਭਾਰਤੀ ਕੰਪਨੀਆਂ ਨੂੰ ਹਰ ਸਾਲ ਹੁੰਦਾ ਹੈ 70 ਕਰੋਡ਼ ਤੋਂ ਵੱਧ ਦਾ ਨੁਕਸਾਨ
Published : Dec 5, 2018, 7:50 pm IST
Updated : Dec 5, 2018, 7:50 pm IST
SHARE ARTICLE
Cyber Attack
Cyber Attack

ਮਾਈਕਰੋਸਾਫਟ ਦੀ ਫਰਮ ਫਰਾਸਟ ਐਂਡ ਸੁਲਿਵਾਨ ਕਮੀਸ਼ਨ ਨੇ ਅਪਣੇ ਅਧਿਐਨ ਵਿਚ ਇਸ ਗੱਲ ਦੀ ਜਾਣਕਾਰੀ ਦਿਤੀ ਹੈ ਕਿ ਭਾਰਤ ਦੀ ਵੱਡੀ ਕੰਪਨੀਆਂ ਨੂੰ ਹਰ ...

ਨਵੀਂ ਦਿੱਲੀ : (ਭਾਸ਼ਾ) ਮਾਈਕਰੋਸਾਫਟ ਦੀ ਫਰਮ ਫਰਾਸਟ ਐਂਡ ਸੁਲਿਵਾਨ ਕਮੀਸ਼ਨ ਨੇ ਅਪਣੇ ਅਧਿਐਨ ਵਿਚ ਇਸ ਗੱਲ ਦੀ ਜਾਣਕਾਰੀ ਦਿਤੀ ਹੈ ਕਿ ਭਾਰਤ ਦੀ ਵੱਡੀ ਕੰਪਨੀਆਂ ਨੂੰ ਹਰ ਸਾਲ ਹੈਕਿੰਗ ਕਾਰਨ 10.3 ਮਿਲੀਅਨ ਡਾਲਰ (ਲਗਭੱਗ 72.55 ਕਰੋਡ਼ ਰੁਪਏ) ਦਾ ਨੁਕਸਾਨ ਹੁੰਦਾ ਹੈ ਜਦੋਂ ਕਿ ਛੋਟੀ ਕੰਪਨੀਆਂ ਨੂੰ 10 ਹਜ਼ਾਰ ਡਾਲਰ (7.04 ਲੱਖ ਰੁਪਏ) ਦਾ ਨੁਕਸਾਨ ਚੁੱਕਣਾ ਪੈਂਦਾ ਹੈ।

Cyber AttackCyber Attack

ਫਰਾਸਟ ਐਂਡ ਸੁਲਿਵਾਨ ਨੇ ਅੰਡਰਸਟੈਂਡਿਗ ਦ ਸਾਈਬਰ ਸੁਰੱਖਿਆ ਥਰੈਟ ਲੈਂਡਸਕੇਪ ਇਨ ਦ ਏਸ਼ੀਆ ਪੈਸਿਫਿਕ : ਸਿਕਯੋਰਿੰਗ ਦ ਮਾਡਰਨ ਐਂਟਰਪ੍ਰਾਈਜ਼ ਇਨ ਅ ਡਿਜਿਟਲ ਵਰਲਡ ਨਾਮ ਤੋਂ ਇਕ ਸਰਵੇ ਕੀਤਾ ਸੀ। ਇਸ ਸਰਵੇ ਵਿਚ ਛੋਟੀ ਕੰਪਨੀਆਂ (250 ਤੋਂ 499 ਕਰਮਚਾਰੀ) ਅਤੇ ਵੱਡੀ ਕੰਪਨੀਆਂ (500 ਤੋਂ ਜ਼ਿਆਦਾ ਕਰਮਚਾਰੀ) ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਰਿਸਰਚ ਵਿਚ ਇਹ ਵੀ ਪਤਾ ਚਲਿਆ ਕਿ ਸਾਈਬਰ ਸੁਰੱਖਿਆ ਅਟੈਕ ਦੀ ਵਜ੍ਹਾ ਨਾਲ ਨੌਕਰੀਆਂ ਦੀ ਵੀ ਕਮੀ ਆਉਂਦੀ ਹੈ।  

Cyber AttackCyber Attack

ਇਸ ਰਿਸਰਚ ਵਿਚ ਸ਼ਾਮਲ 5 ਵਿਚੋਂ ਤਿੰਨ (64 ਫ਼ੀ ਸਦੀ) ਕੰਪਨੀਆਂ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਹੈਕਿੰਗ ਅਤੇ ਸਾਈਬਰ ਅਟੈਕ ਦੀ ਵਜ੍ਹਾ ਨਾਲ ਇੰਸਟੀਟਿਊਟ ਵਿਚ ਨੌਕਰੀ ਦੀ ਵੀ ਕਮੀ ਆਉਂਦੀ ਹੈ। ਇਸ ਸਰਵੇ ਵਿਚ ਸ਼ਾਮਲ 62 ਫ਼ੀ ਸਦੀ (ਹਰ 5 ਵਿਚੋਂ 3 ਇੰਸਟੀਟਿਊਟ) ਵਿਚੋਂ 30 ਫ਼ੀ ਸਦੀ ਨੇ ਕਦੇ ਨਾ ਕਦੇ ਸਾਈਬਰ ਹਮਲਿਆਂ ਦਾ ਸਾਹਮਣਾ ਕੀਤਾ ਹੈ ਜਦੋਂ ਕਿ ਬਾਕੀ ਬਚੇ 32 ਫ਼ੀ ਸਦੀ ਇੰਸਟੀਟਿਊਟ ਅਪਣੇ ਆਪ ਉਤੇ ਹੋਏ ਹਮਲਿਆਂ ਨੂੰ ਲੈ ਕੇ ਤੈਅ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਕਦੇ ਫੋਰੈਂਸਿਕ ਜਾਂ ਡੇਟਾ ਬਰੀਚ ਅਸੈਸਮੈਂਟ ਦੇ ਜ਼ਰੀਏ ਇਸ ਦੀ ਜਾਂਚ ਨਹੀਂ ਕੀਤੀ।

Cyber AttackCyber Attack

ਇਸ ਸਰਵੇ ਵਿਚ ਪਤਾ ਚਲਿਆ ਹੈ ਕਿ 92 ਫ਼ੀ ਸਦੀ ਇੰਸਟੀਟਿਊਟ ਸਾਈਬਰ ਸੁਰੱਖਿਆ ਸਟਰੈਟਜੀ ਨੂੰ ਵਧਾਉਣ ਲਈ ਆਰਟੀਫਿਸ਼ੀਅਲ ਇੰਟੈਲਿਜੈਂਸ (ਏਆਈ) ਦੀ ਮਦਦ ਲੈਣ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ 22 ਫ਼ੀ ਸਦੀ ਇੰਸਟੀਟਿਊਟ ਨੇ ਮੰਨਿਆ ਹੈ ਕਿ ਸਾਈਬਰ ਅਟੈਕ ਦੀ ਤੇਜ ਅਤੇ ਸਟੀਕ ਪਹਿਚਾਣ ਕਰਨ ਵਿਚ ਏਆਈ ਕਾਫ਼ੀ ਮਦਦਗਾਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement