ਮੂੰਹ ਸੁੱਕਣ ਦੀ ਸਮੱਸਿਆ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
Published : Sep 30, 2021, 5:15 pm IST
Updated : Sep 30, 2021, 5:15 pm IST
SHARE ARTICLE
 These home remedies will get rid of the problem of dry mouth
These home remedies will get rid of the problem of dry mouth

ਸੌਂਫ ਵਿਚ ਫ਼ਲਾਵੋਨਾਈਡਸ ਤੱਤ ਹੁੰਦੇ ਹਨ ਜੋ ਲਾਰ ਦੇ ਉਤਪਾਦਨ ’ਚ ਸਹਾਈ ਹੁੰਦੇ ਹਨ। ਇਸ ਲਈ ਰੋਜ਼ਾਨਾ ਸੌਂਫ ਦੇ ਦਾਣਿਆਂ ਨੂੰ ਚਬਾਉ। ਇਸ ਨਾਲ ਮੂੰਹ ਸੁਕਣਾ ਬੰਦ ਹੋਵੇਗਾ

ਗਰਮੀ ਵਿਚ ਵਾਰ-ਵਾਰ ਮੂੰਹ ਸੁਕਦਾ ਰਹਿੰਦਾ ਹੈ। ਮੂੰਹ ’ਚੋਂ ਲਾਰ ਬਣਨ ਦੀ ਪ੍ਰਕਿਰਿਆ ਹੋਣ ਕਾਰਨ ਮੂੰਹ ਸੁਕਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਇਲਾਵਾ ਥਕਾਵਟ ਅਤੇ ਤਣਾਅ ਜਾਂ ਫਿਰ ਹਾਰਮੋਨ ’ਚ ਬਦਲਾਅ ਆਉਂਦਾ ਹੈ ਜਾਂ ਫਿਰ ਮੂੰਹ ਸੁਕਣ ਦੀ ਸਮੱਸਿਆ ਜ਼ਿਆਦਾ ਸ਼ਰਾਬ ਜਾਂ ਸਿਗਰਟ ਪੀਣ ਕਾਰਨ ਹੋ ਜਾਂਦੀ ਹੈ। ਜੇ ਤੁਸੀਂ ਵੀ ਮੂੰਹ ਸੁਕਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦਸਾਂਗੇ ਜਿਨ੍ਹਾਂ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ:

Fennel TeaFennel 

- ਸੌਂਫ ਵਿਚ ਫ਼ਲਾਵੋਨਾਈਡਸ ਤੱਤ ਹੁੰਦੇ ਹਨ ਜੋ ਲਾਰ ਦੇ ਉਤਪਾਦਨ ’ਚ ਸਹਾਈ ਹੁੰਦੇ ਹਨ। ਇਸ ਲਈ ਰੋਜ਼ਾਨਾ ਸੌਂਫ ਦੇ ਦਾਣਿਆਂ ਨੂੰ ਚਬਾਉ। ਇਸ ਨਾਲ ਮੂੰਹ ਸੁਕਣਾ ਬੰਦ ਹੋਵੇਗਾ ਅਤੇ ਇਹ ਮਾਊਥ ਫ਼ਰੈਸ਼ਨਰ ਦਾ ਕੰਮ ਕਰਦੀ ਹੈ।
- ਜੇ ਤੁਸੀਂ ਜ਼ਿਆਦਾ ਮਾਤਰਾ ’ਚ ਪਾਣੀ ਪੀਉਗੇ ਤਾਂ ਇਸ ਨਾਲ ਮੂੰਹ ਦੀ ਲਾਰ ਬਣੇਗੀ ਅਤੇ ਮੂੰਹ ਸੁਕਣ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਤਾਜ਼ੇ ਫਲਾਂ ਦੇ ਜੂਸ ਦੀ ਵਰਤੋਂ ਕਰੋ। ਇਸ ਨਾਲ ਵੀ ਮੂੰਹ ਸੁਕਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

AleoVeraAleoVera

- ਐਲੋਵੇਰਾ ਦਾ ਇਸਤੇਮਾਲ ਕਈ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਐਲੋਵੇਰਾ ਮੂੰਹ ਦੇ ਸੰਵੇਦਨਸ਼ੀਲ ਉਤਕਾ ਦੀ ਰਖਿਆ ਕਰ ਕੇ ਮੂੰਹ ਨੂੰ ਸੁਕਣ ਤੋਂ ਬਚਾਉਂਦਾ ਹੈ। ਰੋਜ਼ਾਨਾ ਇਕ ਚੌਥਾਈ ਐਲੋਵੇਰਾ ਜੂਸ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਤੁਸੀਂ ਐਲੋਵੇਰਾ ਜੈੱਲ ਨੂੰ ਰੂੰ ਦੀ ਮਦਦ ਨਾਲ ਮੂੰਹ ’ਤੇ ਲਗਾਉ। ਕੁੱਝ ਦੇਰ ਬਾਅਦ ਪਾਣੀ ਨਾਲ ਕੁਰਲੀ ਕਰ ਲਉ।

Cardamom waterCardamom water

- ਜੇ ਤੁਹਾਡਾ ਮੂੰਹ ਹਰ ਸਮੇਂ ਸੁਕਦਾ ਰਹਿੰਦਾ ਹੈ ਤਾਂ ਇਲਾਇਚੀ ਚਬਾਉ। ਇਸ ਨਾਲ ਮੂੰਹ ’ਚ ਗਿੱਲਾਪਨ ਆਵੇਗਾ ਅਤੇ ਸਾਹ ਦੀ ਬਦਬੂ ਵੀ ਦੂਰ ਹੋ ਜਾਵੇਗੀ। ਖਾਣਾ ਖਾਣ ਦੇ ਬਾਅਦ ਇਲਾਇਚੀ ਜ਼ਰੂਰ ਚਬਾਉ।
- ਮੂੰਹ ਦੀ ਲਾਰ ਵਧਾਉਣ ਲਈ ਅਦਰਕ ਨੂੰ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਤਾਜ਼ੇ ਅਦਰਕ ਦੇ ਛੋਟੇ-ਛੋਟੇ ਟੁਕੜੇ ਚਬਾਉ। ਦਿਨ ਵਿਚ ਅਜਿਹਾ 2-3 ਵਾਰ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement