ਔਰਤਾਂ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਇੰਝ ਕਰਨ ਮਲਾਈ ਦੇ ਫ਼ੇਸਪੈਕ ਦੀ ਵਰਤੋਂ

By : GAGANDEEP

Published : Mar 3, 2026, 6:36 am IST
Updated : Mar 3, 2026, 7:40 am IST
SHARE ARTICLE
Using a cream face pack Beauty Tips
Using a cream face pack Beauty Tips

ਮਲਾਈ ਦਾ ਫ਼ੇਸਪੈਕ ਚਿਹਰੇ ਨੂੰ ਜਿੰਨੀ ਨਮੀ ਅਤੇ ਨਿਖਾਰ ਦੇ ਸਕਦਾ ਹੈ, ਕੋਈ ਮਹਿੰਗੀ ਕਰੀਮ ਨਹੀਂ ਦੇ ਸਕਦੀ

Using a cream face pack Beauty Tips: ਮਲਾਈ ਦਾ ਫ਼ੇਸਪੈਕ ਔਰਤਾਂ ਦੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ, ਜੋ ਚਮੜੀ ਨੂੰ ਮੁਲਾਇਮ ਅਤੇ ਬੇਦਾਗ਼ ਬਣਾਉਂਦਾ ਹੈ। ਮਲਾਈ ਦਾ ਫ਼ੇਸਪੈਕ ਚਿਹਰੇ ਨੂੰ ਜਿੰਨੀ ਨਮੀ ਅਤੇ ਨਿਖਾਰ ਦੇ ਸਕਦਾ ਹੈ, ਕੋਈ ਮਹਿੰਗੀ ਕਰੀਮ ਨਹੀਂ ਦੇ ਸਕਦੀ। ਇਸੇ ਲਈ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਮਲਾਈ ਦਾ ਤੁਸੀਂ ਅਪਣੇ ਚਿਹਰੇ ’ਤੇ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ:

ਧੁੱਪ ਕਾਰਨ ਜੇਕਰ ਤੁਹਾਡਾ ਚਿਹਰਾ ਖ਼ਰਾਬ ਹੋ ਗਿਆ ਹੈ ਤਾਂ ਤੁਸੀਂ ਮਲਾਈ ਦੀ ਵਰਤੋਂ ਕਰੋ। ਚਾਹੋ ਤਾਂ ਤੁਸੀਂ ਮਲਾਈ ਨੂੰ ਇੰਜ ਹੀ ਚਿਹਰੇ ’ਤੇ ਲਾ ਕੇ 10 ਮਿੰਟ ਲਈ ਛੱਡ ਦਿਉ ਜਾਂ ਇਸ ਵਿਚ ਵੇਸਣ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਚਿਹਰੇ ’ਤੇ ਲਗਾਉ। 15-20 ਮਿੰਟ ਬਾਅਦ ਪਾਣੀ ਨਾਲ ਚਿਹਰਾ ਧੋ ਲਉ। ਚੰਗੇ ਨਤੀਜੇ ਲਈ ਹਫ਼ਤੇ ਵਿਚ ਦੋ ਵਾਰ ਫੇਸਪੈਕ ਲਗਾਉ।

ਮਲਾਈ ਵਧੀਆ ਮਾਇਸਚੁਰਾਈਜ਼ਰ ਹੈ। ਇਸ ਲਈ ਖੁਸ਼ਕ ਚਮੜੀ ਵਾਲਿਆਂ ਨੂੰ ਮਲਾਈ ਜ਼ਰੂਰ ਲਗਾਉਣੀ ਚਾਹੀਦੀ ਹੈ। ਮਲਾਈ ਵਿਚ ਸ਼ਹਿਦ ਮਿਲਾ ਕੇ ਚਿਹਰੇ ’ਤੇ ਲਗਾਉ ਅਤੇ 20 ਮਿੰਟ ਲਈ ਛੱਡ ਦਿਉ। ਫਿਰ ਠੰਢੇ ਪਾਣੀ ਨਾਲ ਚਿਹਰਾ ਧੋ ਲਉ। ਖੁਸ਼ਕ ਚਮੜੀ ਵਾਲਿਆਂ ਨੂੰ ਇਸ ਫ਼ੇਸਪੈਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 

 ਮਲਾਈ ਕਲੀਂਜ਼ਰ ਦਾ ਕੰਮ ਕਰਦੀ ਹੈ। ਇਸ ਲਈ 1 ਚਮਚਾ ਮਲਾਈ ਵਿਚ 1 ਚਮਚਾ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਦੀ 4-5 ਮਿੰਟ ਤਕ ਮਸਾਜ ਕਰੋ। ਕੁੱਝ ਦੇਰ ਇੰਜ ਹੀ ਰਹਿਣ ਦਿਉ, ਫਿਰ ਗਿੱਲੇ ਰੂੰ ਨਾਲ ਚਿਹਰਾ ਸਾਫ਼ ਕਰ  ਲਉ, ਜਿਸ ਨਾਲ ਫ਼ਾਇਦਾ ਹੋਵੇਗਾ। 1 ਕੱਪ ਮਲਾਈ ਵਿਚ ਥੋੜ੍ਹਾ ਜਿਹਾ ਕੇਸਰ ਪਾ ਕੇ ਪੇਸਟ ਬਣਾ ਲਉ ਅਤੇ ਇਸ ਨੂੰ ਪੂਰੇ ਸਰੀਰ ’ਤੇ ਲਗਾਉ। ਫਿਰ ਅੱਧੇ ਘੰਟੇ ਬਾਅਦ ਨਹਾ ਲਉ। ਚਮੜੀ ਮੱਖਣ ਵਾਂਗ ਮੁਲਾਇਮ ਹੋ ਜਾਏਗੀ।

ਜੇ ਤੁਹਾਡੀ ਚਮੜੀ ਦੀ ਰੰਗਤ ਫਿੱਕੀ ਪੈ ਗਈ ਅਤੇ ਨਿਖਾਰ ਵੀ ਚਲਾ ਗਿਆ ਹੈ ਤਾਂ ਮਲਾਈ ਵਿਚ ਹਲਦੀ ਅਤੇ ਵੇਸਣ ਮਿਲਾ ਕੇ ਪੇਸਟ ਬਣਾਉ ਅਤੇ ਇਸ ਨੂੰ ਚਿਹਰੇ ’ਤੇ ਲਾ ਕੇ 15 ਮਿੰਟ ਤਕ ਛੱਡ ਦਿਉ। ਉਸ ਦੇ ਬਾਅਦ ਪਾਣੀ ਨਾਲ ਧੋ ਲਉ। ਇਕ ਚਮਚਾ ਮਲਾਈ ਵਿਚ 10 ਬੂੰਦਾਂ ਆਲਿਵ ਤੇਲ ਪਾ ਕੇ ਮਿਕਸ ਕਰੋ। ਇਸ ਪੇਸਟ ਨੂੰ ਚਿਹਰੇ ’ਤੇ ਲਗਾ ਕੇ 10 ਮਿੰਟ ਲਈ ਛੱਡ ਦਿਉ। ਫਿਰ ਪਾਣੀ ਨਾਲ ਚਿਹਰਾ ਧੋ ਲਉ। ਚਮੜੀ ਕੋਮਲ ਹੋ ਜਾਏਗੀ।

ਇਕ ਚਮਚਾ ਮਲਾਈ ਵਿਚ ਇਕ ਚਮਚਾ ਚੌਲਾਂ ਦਾ ਆਟਾ ਪਾ ਕੇ 10 ਬੂੰਦਾਂ ਬਾਦਾਮ ਦਾ ਤੇਲ ਪਾ ਕੇ ਪੇਸਟ ਬਣਾਉ। ਇਸ ਪੇਸਟ ਨੂੰ ਚਿਹਰੇ ’ਤੇ ਲਾ ਕੇ ਸੁਕਣ ਦਿਉ। ਫਿਰ ਹਲਕਾ ਪਾਣੀ ਲਗਾ ਕੇ ਸਕ੍ਰਬ ਦੀ ਤਰ੍ਹਾਂ ਪੈਕ ਨੂੰ ਉਤਾਰੋ। ਇਸ ਨਾਲ ਖੁਸ਼ਕ ਚਮੜੀ ਬਾਹਰ ਨਿਕਲ ਜਾਏਗੀ ਅਤੇ ਚਮੜੀ ’ਚ ਨਿਖਾਰ ਆਏਗਾ।    

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement