Prevent Fruit from Turning Brown: ਕੱਟੇ ਹੋਏ ਫਲਾਂ ਨੂੰ ਭੂਰਾ ਹੋਣ ਤੋਂ ਬਚਾਉਣ ਦੇ ਉਪਾਅ
Published : May 30, 2024, 8:16 am IST
Updated : May 30, 2024, 8:16 am IST
SHARE ARTICLE
How to Prevent Cut Fruit from Turning Brown
How to Prevent Cut Fruit from Turning Brown

ਫਲ ਖਾਣ ਦੇ ਸ਼ੌਕੀਨ ਹਮੇਸ਼ਾ ਇਸ ਗੱਲ ਤੋਂ ਹੀ ਪ੍ਰੇਸ਼ਾਨ ਰਹਿੰਦੇ ਨੇ ਕਿ ਫਲਾਂ ਨੂੰ ਭੂਰਾ ਹੋਣ ਤੋਂ ਕਿਵੇਂ ਬਚਾਇਆ ਜਾਵੇ।

Prevent Fruit from Turning Brown: ਅਕਸਰ ਅਸੀਂ ਵੇਖਦੇ ਹਾਂ ਕਿ ਕੋਈ ਵੀ ਫਲ ਜਿਵੇਂ ਸੇਬ, ਨਾਸ਼ਪਤੀ ਆਦਿ ਨੂੰ ਕੱਟਣ ਤੋਂ ਥੋੜ੍ਹੀ ਦੇਰ ਬਾਅਦ ਉਹ ਭੂਰਾ ਹੋ ਜਾਂਦਾ ਹੈ ਅਤੇ ਫਲ ਖਾਣ ਦੇ ਸ਼ੌਕੀਨ ਹਮੇਸ਼ਾ ਇਸ ਗੱਲ ਤੋਂ ਹੀ ਪ੍ਰੇਸ਼ਾਨ ਰਹਿੰਦੇ ਨੇ ਕਿ ਫਲਾਂ ਨੂੰ ਭੂਰਾ ਹੋਣ ਤੋਂ ਕਿਵੇਂ ਬਚਾਇਆ ਜਾਵੇ।

ਹੋ ਸਕਦਾ ਹੈ ਕਿ ਤੁਸੀਂ ਬਹੁਤ ਵਾਰ ਬਹੁਤ ਸਾਰੇ ਫਲ ਕੱਟੇ ਤਾਂ ਹੋਣ ਪਰ ਕਿਸੇ ਕਾਰਨ ਉਹ ਖਾਧੇ ਨਾ ਗਏ ਹੋਣ, ਤਾਂ ਅਜਿਹੇ ਵਿਚ ਇਨ੍ਹਾਂ ਨੂੰ ਸੁਰੱਖਿਅਤ ਰਖਣਾ ਸਮੱਸਿਆ ਬਣ ਜਾਂਦੀ ਹੈ ਕਿ ਕੀ ਕਰੀਏ ਜਿਸ ਨਾਲ ਨਾ ਤਾਂ ਉਨ੍ਹਾਂ ਦਾ ਰੰਗ ਬਦਲੇ ਅਤੇ ਨਾ ਹੀ ਉਨ੍ਹਾਂ ਦੀ ਤਾਜ਼ਗੀ ਖ਼ਰਾਬ ਹੋਵੇ।

  •  ਨਿੰਬੂ ਦਾ ਰਸ ਫਲ ਨੂੰ ਭੂਰਾ ਹੋਣ ਤੋਂ ਰੋਕਦਾ ਹੈ ਅਤੇ ਇਸ ਨੂੰ ਲੰਮੇ ਸਮੇਂ ਤਕ ਤਾਜ਼ਾ ਰੱਖਣ ਵਿਚ ਵੀ ਮਦਦ ਕਰਦਾ ਹੈ। ਇਕ ਨਿੰਬੂ ਦੇ ਰਸ ਨਾਲ ਤੁਸੀਂ 1.5 ਕਟੋਰਾ ਭਰ ਕੇ ਫਲਾਂ ਨੂੰ ਲੰਮੇ ਸਮੇਂ ਤਕ ਤਾਜ਼ਾ ਰੱਖ ਸਕਦੇ ਹੋ। ਇਕ ਨਿੰਬੂ ਨੂੰ ਕਟੇ ਹੋਏ ਫਲਾਂ ’ਤੇ ਨਿਚੋੜੋ ਅਤੇ ਹਰ ਟੁਕੜੇ ’ਤੇ ਰਸ ਲਾਉ। ਫਲ ਉਤੇ ਨਿੰਬੂ ਦਾ ਰਸ ਲਗਾਉਣ ਮਗਰੋਂ ਫ਼ਰਿਜ ’ਚ ਰਖਣਾ ਨਾ ਭੁੱਲੋ।
  •  ਫਲਾਂ ਨੂੰ ਕੱਟ ਕੇ ਕਟੋਰੇ ਸਣੇ ਪਲਾਸਟਿਕ ਦੇ ਲਿਫ਼ਾਫ਼ੇ ਜਾਂ ਫਿਰ ਐਲੂਮੀਨੀਅਮ ਦੀ ਫ਼ੋਏਲ ਨਾਲ ਉਪਰ ਤੋਂ ਲਪੇਟ ਕੇ ਰੱਖ ਦਿਉ। ਫਿਰ ਇਸ ਵਿਚ ਛੋਟੀਆਂ-ਛੋਟੀਆਂ ਮੋਰੀਆਂ ਕਰ ਦਿਉ। ਫਲਾਂ ਨੂੰ ਇਸ ਤਰ੍ਹਾਂ ਢੱਕ ਕੇ ਰੱਖਣ ਦਾ ਇਕ ਫ਼ਾਇਦਾ ਇਹ ਵੀ ਹੈ ਕਿ ਇਸ ਨਾਲ ਫ਼ਰਿਜ ਵਿਚ ਪਏ ਬਾਕੀ ਸਮਾਨ ਦੀ ਮਹਿਕ ਫਲਾਂ ਵਿਚ ਨਹੀਂ ਆਉਂਦੀ ਅਤੇ ਨਾ ਹੀ ਫਲਾਂ ਦੀ ਮਹਿਕ ਬਾਕੀ ਸਮਾਨ ਵਿਚ ਜਾਂਦੀ ਹੈ।
  •  ਇਸ ਦੇ ਪ੍ਰਯੋਗ ਨਾਲ ਤੁਸੀਂ ਫਲਾਂ ਨੂੰ 10-12 ਘੰਟੇ ਤਕ ਤਾਜ਼ਾ ਰੱਖ ਸਕਦੇ ਹੋ। ਬਜ਼ਾਰ ਤੋਂ ਤੁਹਾਨੂੰ ਸਿਟਰਿਕ ਐਸਿਡ ਪਾਊਡਰ ਦੇ ਰੂਪ ਵਿਚ ਮਿਲ ਜਾਵੇਗਾ। ਇਸ ਨਾਲ ਤੁਹਾਡੇ ਫਲਾਂ ਦੇ ਸਵਾਦ ਵਿਚ ਵੀ ਕੋਈ ਤਬਦੀਲੀ ਨਹੀਂ ਆਉਂਦੀ।
  •  ਜੇ ਤੁਸੀਂ ਕਿਤੇ ਸਫ਼ਰ ’ਤੇ ਜਾ ਰਹੇ ਹੋ ਤਾਂ ਕਟੇ ਹੋਏ ਫਲਾਂ ਨੂੰ ਬੰਦ ਡੱਬੇ ਵਿਚ ਬਰਫ਼ ਵਾਲੇ ਪਾਣੀ ਵਿਚ ਰੱਖੋ। ਇਸ ਨਾਲ ਤੁਸੀਂ ਫਲਾਂ ਨੂੰ 3-4 ਘੰਟਿਆਂ ਲਈ ਤਾਜ਼ਾ ਰੱਖ ਸਕਦੇ ਹੋ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement