ਗਰਮੀਆਂ 'ਚ ਇਹ ਜੂਸ ਸਰੀਰ ਨੂੰ ਠੰਢਕ ਦੇਣ ਦੇ ਨਾਲ-ਨਾਲ ਦਿਵਾਉਣਗੇ ਬਿਮਾਰੀਆਂ ਤੋਂ ਵੀ ਰਾਹਤ 
Published : Jun 29, 2021, 4:42 pm IST
Updated : Jun 29, 2021, 4:42 pm IST
SHARE ARTICLE
Summer Season
Summer Season

ਇਹਨਾਂ ਡਰਿੰਕਸ ਦਾ ਅਨੰਦ ਲੈਣ ਦੇ ਨਾਲ-ਨਾਲ ਆਪਣੀ ਸਿਹਤ ਵੀ ਬਣਾਈ ਰੱਖ ਸਕਦੇ ਹੋ। 

ਗਰਮੀ ਦੇ ਮੌਸਮ ਵਿਚ ਠੰਡੀਆਂ ਚੀਜ਼ਾਂ ਖਾਣ ਜਾਂ ਪੀਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਤੇ ਉੱਥੇ ਹੀ ਕੋਲਡ ਡਰਿੰਕ, ਪੈਕਡ ਜੂਸ ਜਾਂ ਹੋਰ ਠੰਢੇ ਜੂਸ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਪਰ ਇਸ ਨਾਲ ਭਾਰ ਵਧਣ, ਪਾਚਨ ਤੰਤਰ ਹੌਲੀ ਹੋਣ ਅਤੇ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਇਹ ਤਾਂ ਸਭ ਜਾਣਦੇ ਹਨ ਕਿ ਪਿਛਲੇ ਸਾਲ ਤੋਂ ਦੁਨੀਆਂ ਭਰ ‘ਚ ਫੈਲੇ ਕੋਰੋਨਾ ਤੋਂ ਬਚਣ ਲਈ ਹਰ ਕਿਸੇ ਨੂੰ ਡਾਇਟ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਵਧੀਆ ਡ੍ਰਿੰਕ ਦੀ ਜਾਣਕਾਰੀ ਦੇਵਾਂਗੇ ਜਿਸ ਦਾ ਸੇਵਨ ਕਰਕੇ ਤੁਸੀਂ ਇਹਨਾਂ ਡਰਿੰਕਸ ਦਾ ਅਨੰਦ ਲੈਣ ਦੇ ਨਾਲ-ਨਾਲ ਆਪਣੀ ਸਿਹਤ ਵੀ ਬਣਾਈ ਰੱਖ ਸਕਦੇ ਹੋ। 

lauki juicelauki juice

ਲੌਕੀ ਦਾ ਜੂਸ: ਅਕਸਰ ਲੋਕ ਲੌਕੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਪਰ ਲੌਕੀ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ ਨਾਲ ਹੀ ਇਸ ‘ਚ ਕੂਲਿੰਗ ਪ੍ਰਾਪਿਟੀਜ਼ ਹੋਣ ਨਾਲ ਕਬਜ਼, ਐਸਿਡਿਟੀ, ਬਲੋਟਿੰਗ ਆਦਿ ਦੀਆਂ ਸਮੱਸਿਆਵਾਂ ਦੂਰ ਹੋਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਇਸ ਦਾ ਜੂਸ ਬਣਾਕੇ ਪੀਣਾ ਲਾਭਦਾਇਕ ਹੈ। ਇਸ ਨਾਲ ਗਰਮੀ ਤੋਂ ਬਚਾਅ ਹੋਣ ਦੇ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋਣਗੀਆਂ। ਵਧੀਆ ਸਰੀਰਕ ਵਿਕਾਸ ਹੋਣ ਦੇ ਨਾਲ ਚਿਹਰੇ ‘ਤੇ ਕੁਦਰਤੀ ਨਿਖਾਰ ਵੀ ਆਵੇਗਾ। ਤੁਸੀਂ ਇਸ ਨੂੰ ਸਵੇਰੇ ਜਾਂ ਸ਼ਾਮ ਨੂੰ ਪੀ ਸਕਦੇ ਹੋ।

Smoothie Juice Smoothie Juice

ਸਮੂਦੀ: ਤੁਸੀਂ ਸਮੂਦੀ ਦਾ ਸੇਵਨ ਵੀ ਕਰ ਸਕਦੇ ਹੋ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਦਾ ਸੇਵਨ ਬਹੁਤ ਸ਼ੌਕ ਨਾਲ ਕਰਦਾ ਹੈ। ਉੱਥੇ ਹੀ ਤਾਜ਼ੇ ਫਲ ਅਤੇ ਸਬਜ਼ੀਆਂ ਨਾਲ ਤਿਆਰ ਸਮੂਦੀ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਸਰੀਰ ਦਾ ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਠੰਡਕ ਦਾ ਅਹਿਸਾਸ ਹੋਵੇਗਾ। ਨਾਲ ਹੀ ਇਸ ਦੇ ਸੇਵਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਇਹ ਭਾਰ ਨੂੰ ਕੰਟਰੋਲ ਕਰਨ ‘ਚ ਵੀ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਥਕਾਵਟ, ਕਮਜ਼ੋਰੀ ਦੂਰ ਕਰ ਕੇ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਕਰੋਗੇ। ਇਸ ਨੂੰ ਨਾਸ਼ਤੇ, ਵਰਕਆਊਟ ਤੋਂ ਬਾਅਦ ਜਾਂ ਸ਼ਾਮ ਨੂੰ ਪੀਤਾ ਜਾ ਸਕਦਾ ਹੈ।

Juice Juice

ਜੂਸ: ਤੁਸੀਂ ਘਰ ‘ਚ ਆਸਾਨੀ ਨਾਲ ਖੀਰੇ, ਸੈਲਰੀ ਅਤੇ ਪੁਦੀਨੇ ਦੇ ਪੱਤਿਆਂ ਦਾ ਜੂਸ ਬਣਾਕੇ ਪੀ ਸਕਦੇ ਹੋ। ਇਨ੍ਹਾਂ ਚੀਜ਼ਾਂ ‘ਚ 95 ਪ੍ਰਤੀਸ਼ਤ ਤੱਕ ਪਾਣੀ ਹੋਣ ਨਾਲ ਡੀਹਾਈਡਰੇਸ਼ਨ ਤੋਂ ਬਚਾਅ ਰਹੇਗਾ। ਸਰੀਰ ਦੀ ਗਰਮੀ ਦੂਰ ਹੋਵੇਗੀ ਅਤੇ ਠੰਡਕ ਮਹਿਸੂਸ ਹੋਵੇਗੀ। ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਖੀਰੇ ਅਤੇ ਸੈਲਰੀ ਦਾ ਜੂਸ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਕਰੇਗਾ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਹੋਣ ਦੇ ਨਾਲ ਤੁਹਾਡਾ ਸਰੀਰਕ ਵਿਕਾਸ ਵਧੀਆ ਹੋਵੇਗਾ। ਤੁਸੀਂ ਸਵੇਰੇ ਨਾਸ਼ਤੇ ਜਾਂ ਸ਼ਾਮ ਨੂੰ ਭੁੱਖ ਲੱਗਣ ‘ਤੇ ਜੂਸ ਪੀ ਸਕਦੇ ਹੋ।

LassiLassi

ਛਾਛ: ਗਰਮੀਆਂ ‘ਚ ਦਹੀਂ ਤੋਂ ਬਣੀ ਛਾਛ ਪੀਣਾ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ‘ਚ ਮੌਜੂਦ ਪੌਸ਼ਟਿਕ ਤੱਤ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਜਿਵੇਂ ਐਸਿਡਿਟੀ, ਕਬਜ਼, ਆਦਿ ਰਹਿੰਦੀ ਹੈ ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਪਾਚਨ ਤੰਤਰ ਤੰਦਰੁਸਤ ਹੋ ਕੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਛਾਛ ਯਾਨੀ ਲੱਸੀ ਨੂੰ ਸੁੱਕੇ ਅਦਰਕ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾਕੇ ਖਾਣ ਤੋਂ ਬਾਅਦ ਪੀਣਾ ਸਹੀ ਰਹੇਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement