ਕਣਕ ਦੀਆਂ ਪੱਤੀਆਂ ਦਾ ਰਸ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦੈ
Published : Nov 16, 2020, 3:06 pm IST
Updated : Nov 16, 2020, 3:09 pm IST
SHARE ARTICLE
Wheat juice
Wheat juice

ਹਾਨੀਕਾਰਕ ਜੀਵਾਣੂਆਂ ਤੋਂ ਰਖਿਆ ਕਰਨ ਵਿਚ ਸਹਾਇਕ ਹੁੰਦੇ ਹਨ।

 ਮੁਹਾਲੀ: ਕਣਕ ਦੀਆਂ ਪੱਤੀਆਂ ਦਾ ਰਸ ਸਾਧਾਰਣ ਜ਼ੁਕਾਮ ਤੋਂ ਲੈ ਕੇ ਕੈਂਸਰ ਤਕ ਵਰਗੀਆਂ ਲਗਭਗ 350 ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦਾ ਹੈ।  ਸੱਭ ਤੋਂ ਪਹਿਲਾਂ ਇਸ ਨੂੰ ਉਗਾਉਣ ਲਈ ਉਪਜਾਊ ਮਿੱਟੀ ਚਾਹੀਦੀ ਹੈ, ਜਿਸ ਵਿਚ ਕਿਸੇ ਪ੍ਰਕਾਰ ਦੀਆਂ ਕੋਈ ਰਸਾਇਣਕ ਦਵਾਈਆਂ ਨਾ ਵਰਤੀਆਂ ਹੋਣ। ਦੋ ਹਿੱਸੇ ਮਿੱਟੀ ਅਤੇ ਇਕ ਹਿੱਸਾ ਗੋਬਰ ਦੀ ਖਾਦ ਨੂੰ ਮਿਲਾ ਕੇ ਜੈਵਿਕ ਖਾਦ ਤਿਆਰ ਕੀਤੀ ਜਾਵੇ। ਮਿੱਟੀ ਨੂੰ ਦਬਣਾ ਨਹੀਂ ਬਲਕਿ ਹਲਕਾ-ਹਲਕਾ ਰਖਣਾ ਹੈ।

  Wheat juiceWheat juice

100 ਗ੍ਰਾਮ ਕਣਕ ਦੇ ਬੀਜ ਲੈ ਕੇ ਉਨ੍ਹਾਂ ਨੂੰ ਛੇ ਤੋਂ ਅੱਠ ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖੋ। ਇਸ ਤੋਂ ਜ਼ਿਆਦਾ ਦੇਰ ਤਕ ਰਹਿਣ ਤੇ ਇਸ ਵਿਚਲੇ ਜੈਵਿਕ ਤੱਤ ਖ਼ਤਮ ਹੋ ਜਾਂਦੇ ਹਨ। ਫਿਰ ਸੂਤੀ ਜਾਂ ਖੱਦਰ ਦੇ ਕਪੜੇ ਵਿਚ 15-16 ਘੰਟੇ ਲਈ ਬੰਨ੍ਹੋ। ਉਸ ਤੋਂ ਬਾਅਦ ਕਣਕ ਦੇ ਦਾਣਿਆਂ ਨੂੰ ਗਮਲਿਆਂ ਵਿਚ ਇਸ ਤਰ੍ਹਾਂ ਵਿਛਾਉਣਾ ਹੈ ਕਿ ਦਾਣੇ ਉਪਰ ਦਾਣੇ ਨਾ ਚੜ੍ਹਨ। ਪਾਣੀ ਦੇ ਛਿੱਟੇ ਮਾਰ ਕੇ ਉਨ੍ਹਾਂ ਨੂੰ ਹਲਕੀ ਮਿੱਟੀ ਦੀ ਪਰਤ ਨਾਲ ਢੱਕ ਦਿਉ। ਉਸ ਉਪਰ ਸੂਤੀ ਕਪੜਾ ਗਿੱਲਾ ਕਰ ਕੇ ਵਿਛਾ ਦਿਤਾ ਜਾਵੇ ਅਤੇ ਪਾਣੀ ਦੇ ਛਿੱਟੇ ਦਿਨ ਵਿਚ ਦੋ ਤਿੰਨ ਵਾਰ ਦਿਤੇ ਜਾਣ ਅਤੇ ਗਮਲਿਆਂ ਨੂੰ ਠੰਢੀ ਥਾਂ ਤੇ ਰਖਿਆ ਜਾਵੇ ਜਿਥੇ ਤਾਪਮਾਨ 30 ਡਿਗਰੀ ਤੋਂ ਵੱਧ ਨਾ ਹੋਵੇ।

  Wheat juiceWheat juice

ਸੂਰਜ ਦੀ ਸਿੱਧੀ ਰੌਸ਼ਨੀ ਤੋਂ ਇਸ ਨੂੰ ਬਚਾਅ ਕੇ ਰਖਿਆ ਜਾਵੇ। ਲਗਭਗ 36 ਘੰਟੇ ਬਾਅਦ ਕਪੜਾ ਹਟਾ ਦੇਣਾ ਹੈ ਅਤੇ ਮਿੱਟੀ ਵਿਚੋਂ ਸਿਰੇ ਨਿਕਲੇ ਦਿਸਣਗੇ। ਰੋਜ਼ਾਨਾ ਇਕ ਗਮਲੇ ਵਿਚ ਕਣਕ ਬੀਜ ਕੇ ਸਤਵੇਂ ਦਿਨ ਤਕ ਕਣਕ ਦੀਆਂ ਪੱਤੀਆਂ ਹੋ ਜਾਂਦੀਆਂ ਹਨ। ਆਮ ਤੌਰ 'ਤੇ ਸੱਤ ਦਿਨਾਂ ਵਿਚ 5-6 ਇੰਚ ਕਣਕ ਦੀਆਂ ਪੱਤੀਆਂ ਹੋਣ ਤੇ ਇਸ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਜਾਵੇ।

  Wheat juiceWheat juice

ਕੂੰਡੇ ਸੋਟੇ ਨਾਲ ਦੋ-ਤਿੰਨ ਵਾਰ ਕੁੱਟ ਕੇ ਇਸ ਦਾ ਰਸ ਕੱਢ ਲਿਆ ਜਾਵੇ। ਕੋਸ਼ਿਸ਼ ਕੀਤੀ ਜਾਵੇ ਕਿ ਰਸ ਦਾ ਸੇਵਨ ਸਵੇਰੇ ਖ਼ਾਲੀ ਪੇਟ ਕੀਤਾ ਜਾਵੇ ਜਾਂ ਰਸ ਪੀਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਕੁੱਝ ਨਾ ਖਾਧਾ ਜਾਵੇ। ਜਿੰਨਾ ਜਲਦੀ ਹੋ ਸਕੇ ਰਸ ਦਾ ਸੇਵਨ ਕਰ ਲਿਆ ਜਾਵੇ ਕਿਉਂਕਿ ਰਸ ਵਿਚਲੇ ਪੌਸ਼ਟਿਕ ਤੱਤ 3 ਘੰਟਿਆਂ ਦੇ ਅੰਦਰ-ਅੰਦਰ ਖ਼ਤਮ ਹੋ ਜਾਂਦੇ ਹਨ। ਕਣਕ ਦੇ ਰਸ ਵਿਚ ਨਮਕ, ਨਿੰਬੂ, ਚੀਨੀ ਆਦਿ ਨਾ ਮਿਲਾਇਆ ਜਾਵੇ। ਰਸ ਵਿਚਲੇ ਐਂਟੀ ਆਕਸਾਈਡ ਸਰੀਰ ਵਿਚਲੀਆਂ ਅਸ਼ੁਧੀਆਂ ਅਤੇ ਹਾਨੀਕਾਰਕ ਜੀਵਾਣੂਆਂ ਤੋਂ ਰਖਿਆ ਕਰਨ ਵਿਚ ਸਹਾਇਕ ਹੁੰਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement