ਕਿਸ਼ਮਿਸ਼ ਦੇ ਫ਼ਾਇਦੇ
Published : Nov 12, 2020, 6:06 pm IST
Updated : Nov 12, 2020, 6:06 pm IST
SHARE ARTICLE
The benefits of raisins
The benefits of raisins

ਹਮੇਸ਼ਾ ਰਹੋਗੇ ਤੰਦਰੁਸਤ

ਮੁਹਾਲੀ: ਸੁੱਕੇ ਮੇਵਿਆਂ ਵਿਚ ਕਿਸ਼ਮਿਸ਼ ਕਾਫ਼ੀ ਫ਼ਾਇਦੇਮੰਦ ਅਤੇ ਊਰਜਾ ਨਾਲ ਭਰਪੂਰ ਘੱਟ ਚਰਬੀ ਵਾਲਾ ਭੋਜਨ ਹੈ। ਕਿਸ਼ਮਿਸ਼ ਦੇ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਅਤੇ ਖਣਿਜ ਮੌਜੂਦ ਹੁੰਦੇ ਹਨ। ਇਸ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਿਹਤ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਕਿਸ਼ਮਿਸ਼ ਦੇ ਪਾਣੀ ਨੂੰ ਸਵੇਰੇ ਖ਼ਾਲੀ ਪੇਟ ਪੀਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ।

Enhanced eyesight with raisins raisins

 ਕਿਸ਼ਮਿਸ਼ ਦੇ ਪਾਣੀ ਨੂੰ ਬਣਾਉਣ ਲਈ ਇਕ ਬਰਤਨ ਵਿਚ ਥੋੜ੍ਹਾ ਪਾਣੀ ਲੈ ਕੇ ਇਸ ਵਿਚ ਥੋੜ੍ਹੀ ਕਿਸ਼ਮਿਸ਼ ਪਾ ਕੇ ਘੱਟ ਤੋਂ ਘੱਟ 20 ਮਿੰਟ ਤਕ ਉਬਾਲੋ। ਇਸ ਤੋਂ ਬਾਅਦ ਇਸ ਪਾਣੀ ਨੂੰ ਇਕ ਗਲਾਸ ਵਿਚ ਰਾਤ ਭਰ ਲਈ ਰੱਖ ਦਿਉ ਅਤੇ ਇਸ ਨੂੰ ਸਵੇਰੇ ਪੀ ਲਉ। ਇਸ ਦੇ ਫ਼ਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ।

Raisins waterRaisins water

ਕਿਸ਼ਮਿਸ਼ ਦੇ ਪਾਣੀ ਨੂੰ ਰੋਜ਼ ਪੀਣ ਨਾਲ ਕੋਲੇਸਟਰਾਲ ਦਾ ਪੱਧਰ ਠੀਕ ਰਹਿੰਦਾ ਹੈ ਜੋ ਕਿ ਜ਼ਿਆਦਾਤਰ ਲੋਕਾਂ ਨੂੰ ਅਨਿਯਮਿਤ ਰੂਪ ਵਿਚ ਭੋਜਨ ਕਰਨ ਕਰ ਕੇ ਹੋ ਜਾਂਦਾ ਹੈ। ਇਹ ਸਰੀਰ ਦੇ ਟਰਾਈਗਲਿਸੇਰੀਏਟਸ ਦੇ ਪੱਧਰ ਨੂੰ ਵੀ ਘੱਟ ਕਰਨ ਵਿਚ ਮਦਦ ਵੀ ਕਰਦਾ ਹੈ।

RaisinsRaisins

ਕਿਸ਼ਮਿਸ਼ ਖਾਣ ਨਾਲ ਤੁਹਾਡੀ ਉਮਰ ਵੱਧ ਜਾਂਦੀ ਹੈ। ਇਹ ਤੁਹਾਡੀ ਚਮੜੀ ਵਿਚ ਵੀ ਕਸਾਅ ਪੈਦਾ ਕਰਦੀ ਹੈ। ਇਸ ਲਈ ਇਸ ਦੇ ਪਾਣੀ ਨੂੰ ਰੋਜ਼ ਸਵੇਰੇ ਪੀਉ ਅਤੇ ਹਮੇਸ਼ਾ ਜਵਾਨ ਦਿਸੋ।

RaisinsRaisins

ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਤੁਹਾਡੀ ਪਾਚਨ ਸ਼ਕਤੀ ਤੰਦਰੁਸਤ ਰਹੇਗੀ। ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ। ਜੇਕਰ ਤੁਹਾਨੂੰ ਕਬਜ਼, ਐਸੀਡਿਟੀ ਅਤੇ ਥਕਾਨ ਦੀ ਸਮੱਸਿਆ ਹੈ ਤਾਂ ਇਹ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।

RaisinsRaisins

ਰੋਜ਼ਾਨਾ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਲਿਵਰ ਵੀ ਠੀਕ ਰਹਿੰਦਾ ਹੈ ਅਤੇ ਇਹ ਪਾਚਨ ਦੇ ਪੱਧਰ ਨੂੰ ਵੀ ਕਾਬੂ ਕਰਨ ਵਿਚ ਸਹਾਈ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement