ਠੰਢੀ ਛਾਂ ਦੇਣ ਦੇ ਨਾਲ ਕਈ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਪਿੱਪਲ ਦਾ ਦਰੱਖ਼ਤ !
Published : May 10, 2020, 2:41 pm IST
Updated : May 10, 2020, 2:41 pm IST
SHARE ARTICLE
File Photo
File Photo

ਪਿੱਪਲ ਦੇ ਦਰੱਖਤ ਦੇ ਪੱਤੇ ਬਲੱਡ ਬਾਈਲ, ਖੂਨ ਦੀ ਸ਼ੁੱਧਤਾ, ਸੋਜ ਮਿਟਾਉਣ ਲਈ ਅਤੇ ਰੰਗ ਨਿਖਾਰਣ ਲਈ ਮੰਨੇ ਜਾਂਦੇ ਹਨ।

ਗਰਮੀਆਂ ਦੇ ਮੌਸਮ ‘ਚ ਠੰਡੀਆਂ ਹਵਾਵਾਂ ਦੇਣ ਵਾਲਾ ਰੁੱਖ ਆਪਣੇ ਅੰਦਰ ਗੁਣਾਂ ਦਾ ਭੰਡਾਰ ਲਕੋ ਕੇ ਰੱਖਦਾ ਹੈ। ਅਜਿਹਾ ਹੀ ਇੱਕ ਰੁੱਖ ਹੈ ਪਿੱਪਲ। ਪਿੱਪਲ ਨੂੰ ਸਾਡੇ ਦੇਸ਼ ਵਿਚ ਸ਼ਰਧਾ ਅਤੇ ਵਿਸ਼ਵਾਸ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਪਿੱਪਲ ਨੂੰ ਹਜ਼ਾਰਾਂ ਸਾਲਾਂ ਤੋਂ ਦਵਾਈਆਂ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦਰੱਖਤ ਦਾ ਹਰ ਹਿੱਸਾ ਖਾਸ ਹੈ ਅਤੇ ਬਹੁਤ ਬਿਮਾਰੀਆਂ ਦੇ ਇਲਾਜ ਵਿਚ ਵੀ ਲਾਭਦਾਇਕ ਹੈ।

File photoFile photo

ਪਿੱਪਲ ਦੇ ਦਰੱਖਤ ਦੇ ਪੱਤੇ ਬਲੱਡ ਬਾਈਲ, ਖੂਨ ਦੀ ਸ਼ੁੱਧਤਾ, ਸੋਜ ਮਿਟਾਉਣ ਲਈ ਅਤੇ ਰੰਗ ਨਿਖਾਰਣ ਲਈ ਮੰਨੇ ਜਾਂਦੇ ਹਨ। ਪਿੱਪਲ ਦੇ ਦਰੱਖਤ ਦੀ ਬਾਰਕ ਦੇ ਅੰਦਰ ਦੇ ਹਿੱਸੇ ਨੂੰ ਕੱਢ ਲਵੋ ਅਤੇ ਇਸਨੂੰ ਸੁੱਕਾ ਲਵੋ। ਸੁੱਕਣ ਦੇ ਬਾਅਦ ਇਸਦਾ ਬਰੀਕ ਪਾਊਡਰ ਬਣਾ ਲਵੋ ਅਤੇ ਪਾਣੀ ਦੇ ਨਾਲ ਦਮਾ ਦੇ ਰੋਗੀ ਨੂੰ ਦਿਓ। ਪਿੱਪਲ ਦਾ ਰੁੱਖ ਐਨਾ ਗੁਣਕਾਰੀ ਹੈ ਕਿ ਮਨੁੱਖ ਇਸਦੇ ਪੱਤਿਆਂ, ਜੜ੍ਹਾਂ, ਬੀਆਂ ਦਾ ਇਸਤੇਮਾਲ ਕਰਕੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੈ। 

stomach painstomach pain

ਪਿੱਪਲ ਦੇ ਰੁੱਖ ਦੇ ਫਾਇਦੇ 
ਪੇਟ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ: ਪਿੱਪਲ ਦੇ ਪੱਤੇ ਪੇਟ ਦੀਆਂ ਸਮੱਸਿਆਵਾਂ ਜਿਵੇਂ ਗੈਸ, ਕਬਜ਼ ਅਤੇ ਪੇਟ ਦੀ ਇਨਫੈਕਸ਼ਨ ਨੂੰ ਖ਼ਤਮ ਕਰਨ ‘ਚ ਸਹਾਈ ਹੁੰਦੇ ਹਨ, ਪਿੱਪਲ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਸਵੇਰੇ ਖਾਲੀ ਪੇਟ ਲੈਣ ਨਾਲ ਪੇਟ ਦੀਆਂ ਕਾਫ਼ੀ ਸਮੱਸਿਆਵਾਂ ਹੱਲ ਹੁੰਦੀਆਂ ਹਨ। ਜੇਕਰ ਤੁਹਾਡੇ ਪੇਟ ਅੰਦਰ ਕੀੜੇ ਹਨ ਤਾਂ ਪਿੱਪਲ ਦੇ ਪੱਤੇ ਦੇ ਚੂਰਨ ‘ਚ ਇਕੋ ਜਿਹੀ ਮਾਤਰਾ ਦਾ ਗੁੜ ਅਤੇ ਸੌਂਫ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਵੀ ਖ਼ਤਮ ਹੋ ਜਾਂਦੇ ਹਨ।

File photoFile photo

ਦਮੇ ਦੇ ਮਰੀਜ਼ਾਂ ਲਈ ਲਾਹੇਵੰਦ: ਪਿੱਪਲ ਜਿਹੇ ਗੁਣਕਾਰੀ ਰੁੱਖ ਦੀ ਸੁੱਕੀ ਛਿੱਲ ਦਮੇ ਦੀ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਤਾਕਤ ਰੱਖਦੀ ਹੈ। ਇਸਦੀ ਸੁੱਕੀ ਛਿੱਲ ਨੂੰ ਪੀਸ ਕੇ ਚੂਰਨ ਬਣਾਓ ਅਤੇ ਗਰਮ ਜਾਂ ਕੋਸੇ ਪਾਣੀ ਨਾਲ ਇਸਦਾ ਸੇਵਨ ਕਰਨ ਨਾਲ ਦਮੇ ਦੀ ਬਿਮਾਰੀ ਤੋਂ ਰਾਹਤ ਮਿਲੇਗੀ।
ਦੰਦ ਦਰਦ ‘ਚ ਮਿਲਦੀ ਰਾਹਤ: ਪਿੱਪਲ ਦੀ ਛਿੱਲ ਦੇ ਚੂਰਨ ਨੂੰ ਕੋਸੇ ਪਾਣੀ ‘ਚ ਮਿਲਾ ਕੇ ਕੁਰਲੀ ਕਰਨ ਨਾਲ ਦੰਦ ਅਤੇ ਮਸੂੜੇ ਦੇ ਦਰਦ ‘ਚ ਰਾਹਤ ਮਿਲਦੀ ਹੈ।

File photoFile photo

ਜ਼ਖਮ ਠੀਕ ਕਰੇ - ਜੇਕਰ ਕਿਸੇ ਵਿਅਕਤੀ ਨੂੰ ਜ਼ਹਿਰੀਲਾ ਜਾਨਵਰ ਕੱਟ ਜਾਵੇ ਤਾਂ ਉਸ ਉੱਤੇ ਉਬਾਲੇ ਹੋਏ ਪਿੱਪਲ ਦੇ ਪੱਤਿਆਂ ਨੂੰ ਲਗਾਉਣ ਨਾਲ ਕਾਫ਼ੀ ਫਰਕ ਪੈਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement