ਤੁਹਾਡੇ ਵਾਲਾਂ ਨੂੰ ਕੁਦਰਤੀ ਕਾਲਾ ਕਰ ਦੇਵੇਗਾ ਮੁਲਤਾਨੀ ਮਿੱਟੀ ਦਾ ਇਹ ਨੁਸਖ਼ਾ

By : GAGANDEEP

Published : Apr 6, 2023, 7:15 am IST
Updated : Apr 6, 2023, 8:58 am IST
SHARE ARTICLE
photo
photo

ਵਾਲਾਂ ’ਤੇ ਮੁਲਤਾਨੀ ਮਿੱਟੀ ਲਗਾਉਣ ਨਾਲ ਕੰਡੀਸ਼ਨਿੰਗ ਵੀ ਹੁੰਦੀ ਹੈ

 

 ਮੁਹਾਲੀ: ਮੁਲਤਾਨੀ ਮਿੱਟੀ ਦਾ ਪ੍ਰਯੋਗ ਸਾਲਾਂ ਤੋਂ ਖ਼ੂਬਸੂਰਤੀ ਨਿਖਾਰਨ ਅਤੇ ਬਲੀਚ ਦੇ ਤੌਰ ’ਤੇ ਕੀਤਾ ਜਾ ਰਿਹਾ ਹੈ। ਇਹ ਚਮੜੀ ਦੀਆਂ ਕਈ ਅਸ਼ੁੱਧੀਆਂ ਜਿਵੇਂ ਦਾਗ਼-ਧੱਬੇ, ਕਿਲ-ਮੁਹਾਸੇ, ਤੇਲਯੁਕਤ ਚਮੜੀ ਦੀ ਪ੍ਰੇਸ਼ਾਨੀ ਆਦਿ ਨੂੰ ਦੂਰ ਕਰਨ ਦੇ ਕੰਮ ਵਿਚ ਆਉਂਦੀ ਹੈ। ਇਹ ਇਕ ਕੁਦਰਤੀ ਕੰਡੀਸ਼ਨਰ ਹੈ ਅਤੇ ਬਹੁਤ ਹੀ ਆਸਾਨੀ ਨਾਲ ਹਰ ਕਿਤੇ ਉਪਲਭਦ ਹੋ ਜਾਂਦੀ ਹੈ।ਇਸ ਵਿਚ ਨੈਚੁਰਲੀ ਐਲੁਮਿਨਾ, ਸਿਲਿਕਾ, ਆਇਰਨ ਆਕਸਾਈਡਜ਼ ਵਰਗੇ ਤੱਤ ਹੁੰਦੇ ਹਨ ਜੋ ਅਸ਼ੁਧੀਆਂ ਸੁਕਾਉਣ ਦੀ ਤਾਕਤ ਰਖਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਚਮੜੀ ਦੇ ਨਾਲ-ਨਾਲ ਮੁਲਤਾਨੀ ਮਿੱਟੀ ਤੁਹਾਡੇ ਵਾਲਾਂ ਲਈ ਵੀ ਬਹੁਤ ਹੀ ਲਾਭਦਾਇਕ ਸਾਬਤ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਕਿਵੇਂ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੁਲਤਾਨੀ ਮਿੱਟੀ ਦੀ ਵਰਤੋਂ ਕਰ ਸਕਦੇ ਹੋ।

ਜਿਥੇ ਕੈਮੀਕਲ ਬੇਸਡ ਸ਼ੈਂਪੂ ਵਾਲਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ ਉਥੇ ਹੀ ਮੁਲਤਾਨੀ ਮਿੱਟੀ ਇਕ ਕੋਮਲ ਕਲੀਂਜ਼ਰ ਦੀ ਤਰ੍ਹਾਂ ਕੰਮ ਕਰਦੀ ਹੈ। ਜੇਕਰ ਤੁਹਾਡੇ ਵਾਲ ਤੇਲਯੁਕਤ ਹਨ ਤਾਂ ਤੁਸੀਂ ਸ਼ੈਪੂ ਦੀ ਤਰ੍ਹਾਂ ਇਸ ਨੂੰ ਅਪਣੇ ਵਾਲਾਂ ਵਿਚ ਲਗਾ ਸਕਦੇ ਹੋ। ਇਹ ਤੁਹਾਡੇ ਤੇਲਯੁਕਤ ਸਕੈਲਪ ਨੂੰ ਬਿਨਾਂ ਡਰਾਈ ਕੀਤੇ ਹੀ ਧੋ ਦੇਵੇਗੀ ਅਤੇ ਕੁਦਰਤੀ ਤੇਲ ਬਰਕਰਾਰ ਰੱਖੇਗੀ। 3 ਚਮਚ ਮੁਲਤਾਨੀ ਮਿੱਟੀ, 3 ਚਮਚ ਰੀਠਾ ਪਾਊਡਰ ਨੂੰ 1 ਕੱਪ ਪਾਣੀ ਵਿਚ ਮਿਲਾ ਕੇ ਦੋ ਘੰਟੇ ਤਕ ਰੱਖ ਦਿਉ। ਫਿਰ ਇਸ ਨੂੰ ਸਕੈਲਪ ’ਤੇ ਲਗਾ ਕੇ 20 ਮਿੰਟ ਲਈ ਛੱਡ ਦਿਉ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਵੋ। ਅਜਿਹਾ ਹਫ਼ਤੇ ਵਿਚ ਤਿੰਨ ਵਾਰ ਕਰੋ ਅਤੇ ਫ਼ਰਕ ਦੇਖੋ। ਮੁਲਤਾਨੀ ਮਿੱਟੀ ਨੂੰ ਪਾਣੀ ਵਿਚ ਭਿਉਂ ਕੇ ਕੁੱਝ ਦੇਰ ਰੱਖੋ ਅਤੇ ਫਿਰ ਇਸ ਨੂੰ ਖੋਪੜੀ ’ਤੇ ਲਗਾਉ। ਕੁੱਝ ਸਮੇਂ ਬਾਅਦ ਧੋ ਲਵੋ। ਇਸ ਨਾਲ ਖ਼ੂਨ ਸੰਚਾਰ ਬਿਹਤਰ ਹੁੰਦਾ ਹੈ ਅਤੇ ਜੜ੍ਹਾਂ ਤਕ ਪੋਸ਼ਣ ਪਹੁੰਚਦਾ ਹੈ ਅਤੇ ਵਾਲ ਸਿਹਤਮੰਦ ਹੁੰਦੇ ਹਨ।

ਵਾਲਾਂ ’ਤੇ ਮੁਲਤਾਨੀ ਮਿੱਟੀ ਲਗਾਉਣ ਨਾਲ ਕੰਡੀਸ਼ਨਿੰਗ ਵੀ ਹੁੰਦੀ ਹੈ। ਇਸ ਨਾਲ ਵਾਲ ਰੇਸ਼ਮੀ ਬਣਦੇ ਹਨ। ਨਾਲ ਹੀ ਇਸ ਤੋਂ ਝੜਦੇ ਵਾਲਾਂ ਦੀ ਰੋਕਥਾਮ ਵੀ ਹੁੰਦੀ ਹੈ। ਮੁਲਤਾਨੀ ਮਿੱਟੀ ਨੂੰ ਹਫ਼ਤੇ ਵਿਚ ਦੋ-ਵਾਰ ਲਗਾਉਣ ਨਾਲ ਚਿੱਟੇ ਵਾਲ ਵੀ ਕਾਲੇ ਹੋਣ ਲਗਦੇ ਹਨ। ਲਗਾਤਾਰ ਘੱਟ ਤੋਂ ਘੱਟ ਤਿੰਨ ਮਹੀਨੇ ਅਜਿਹਾ ਕਰਨ ਨਾਲ ਤੁਹਾਨੂੰ ਅਪਣੇ ਆਪ ਫ਼ਰਕ ਦਿਖਾਈ ਦੇਣ ਲਗੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement