ਜੇਕਰ ਤੁਸੀਂ ਵਾਲ ਝੜਨ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਕਰੋ ਅਨਾਰ ਦੇ ਬੀਜਾਂ ਦੇ ਤੇਲ ਦੀ ਵਰਤੋਂ

By : GAGANDEEP

Published : Feb 3, 2023, 9:52 am IST
Updated : Feb 3, 2023, 9:52 am IST
SHARE ARTICLE
 PHOTO
PHOTO

ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਨਾਰ ਦਾ ਤੇਲ ਬਹੁਤ ਫ਼ਾਇਦੇਮੰਦ ਹੁੰਦਾ ਹੈ।

 

 ਮੁਹਾਲੀ:  ਅੱਜ ਦੇ ਯੁੱਗ ਵਿਚ ਵਾਲ ਝੜਨਾ ਇਕ ਆਮ ਸਮੱਸਿਆ ਹੈ ਅਤੇ ਹਰ ਦੂਜਾ ਜਾਂ ਤੀਜਾ ਵਿਅਕਤੀ ਇਸ ਮੁਸ਼ਕਲ ਤੋਂ ਪ੍ਰੇਸ਼ਾਨ ਹੈ। ਇਹ ਸੁੰਦਰਤਾ ਤੇ ਦਾਗ ਲਗਾਉਣ ਦੇ ਬਰਾਬਰ ਹੈ। ਦਰਅਸਲ ਪ੍ਰਦੂਸ਼ਣ ਅਤੇ ਤਣਾਅ ਦਾ ਵਾਲਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਵਾਲ ਕਮਜ਼ੋਰ ਹੋਣ ਤੋਂ ਬਾਅਦ ਵਾਲ ਝੜਨਾ ਸ਼ੁਰੂ ਹੋ ਜਾਂਦੇ ਹਨ, ਅਜਿਹੀ ਸਥਿਤੀ ਵਿਚ, ਤੁਸੀਂ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੁਦਰਤੀ ਉਪਚਾਰ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਨਾਰ ਨਾਲ ਵਾਲਾਂ ਦੀ ਦੇਖਭਾਲ ਕਰਨ ਦਾ ਨੁਸਖ਼ਾ ਦਸਾਂਗੇ।

 ਇਹ ਵੀ ਪੜ੍ਹੋ:  ਦਿਨ ਚੜ੍ਹਦੇ ਹੀ ਲੋਕਾਂ ਨੂੰ ਲੱਗਿਆ ਮਹਿੰਗਾਈ ਦਾ ਝਟਕਾ, ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ ਕੀਤਾ ਵਾਧਾ 

ਅਨਾਰ ਦੇ ਬੀਜਾਂ ਦਾ ਤੇਲ ਵਾਲਾਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਹਰ ਤਰ੍ਹਾਂ ਦੇ ਵਾਲਾਂ ਦੀ ਦੇਖਭਾਲ ਅਤੇ ਸੁੰਦਰਤਾ ਉਤਪਾਦ ਬਣਾਉਣ ਲਈ ਕੀਤੀ ਜਾਂਦੀ ਹੈ। ਵਾਲਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਅਨਾਰ ਦਾ ਤੇਲ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਐਰੋਮਾਥੈਰੇਪੀ ਅਤੇ ਕਈ ਤਰ੍ਹਾਂ ਦੇ ਆਯੁਰਵੈਦਿਕ ਇਲਾਜ ਵਿਚ ਕੀਤੀ ਜਾਂਦੀ ਹੈ।

 ਇਹ ਵੀ ਪੜ੍ਹੋ: ਤਿੰਨ ਮਹੀਨੇ ਪਹਿਲਾਂ ਮੌਰਿਸ਼ਸ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ 

ਅਨਾਰ ਦੇ ਬੀਜ ਦੇ ਤੇਲ ਵਿਚ ਔਸ਼ਧੀ ਗੁਣ ਹੁੰਦੇ ਹਨ। ਇਸ ਵਿਚ ਵਿਟਾਮਿਨ ਸੀ, ਓਲੀਕ ਐਸਿਡ, ਫ਼ਲੇਵੋਨਾਈਡ, ਲਿਨੋਲਿਕ ਐਸਿਡ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਅਨਾਰ ਦੇ ਬੀਜ ਵਿਚ ਐਂਟੀਆਕਸੀਡੈਂਟ ਕਾਫ਼ੀ ਮਾਤਰਾ ਵਿਚ ਮਿਲ ਜਾਂਦੇ ਹਨ। ਇਸ ਦੀ ਨਿਯਮਤ ਵਰਤੋਂ ਕਰਨ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਵਿਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਰ ਕੇ ਇਹ ਵਾਲਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਨਾਰ ਦਾ ਤੇਲ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸੁੱਕੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਅਤੇ ਵਾਲਾਂ ਨੂੰ ਮੁੜ ਵਧਾਉਣ ਲਈ ਵੀ ਇਸ ਦੀ ਵਰਤੋਂ ਬਹੁਤ ਫ਼ਾਇਦੇਮੰਦ ਹੁੰਦੀ ਹੈ। ਵਾਲਾਂ ਨੂੰ ਵਧਾਉਣ ਲਈ ਅਨਾਰ ਦੇ ਬੀਜਾਂ ਦੇ ਤੇਲ ਬਹੁਤ ਲਾਭਦਾਇਕ ਹੈ। ਸੁੱਕੇ ਸਕੈਲਪ ਅਤੇ ਡੈਂਡਰਫ਼ ਦੀ ਸਮੱਸਿਆ ਵਿਚ ਅਨਾਰ ਦੇ ਬੀਜਾਂ ਦਾ ਤੇਲ ਲਗਾਉਣਾ ਬਹੁਤ ਚੰਗਾ ਹੁੰਦਾ ਹੈ। ਇਸ ਤੋਂ ਇਲਾਵਾ ਅਨਾਰ ਦੇ ਬੀਜਾਂ ਤੋਂ ਬਣੇ ਤੇਲ ਦੀ ਵਰਤੋਂ ਹੇਅਰ ਟੌਨਿਕ ਦੇ ਤੌਰ ’ਤੇ ਕਰਨਾ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਅਨਾਰ ਦੇ ਬੀਜ ਦੇ ਤੇਲ ਨੂੰ ਅਰੰਡੀ ਦੇ ਤੇਲ ਵਿਚ ਮਿਲਾ ਕੇ ਲਾਉਣਾ ਚਾਹੀਦਾ ਹੈ। ਇਹ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਬਹੁਤ ਫ਼ਾਇਦੇਮੰਦ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਨਿਯਮਤ ਤੌਰ ’ਤੇ ਅਪਣੇ ਵਾਲਾਂ ਨੂੰ ਅਨਾਰ ਦੇ ਬੀਜਾਂ ਦਾ ਤੇਲ ਲਾਉਂਦੇ ਹੋ, ਤਾਂ ਇਹ ਵੀ ਬਹੁਤ ਫ਼ਾਇਦੇਮੰਦ ਹੈ।
ਇਸ ਤੋਂ ਇਲਾਵਾ ਅਨਾਰ ਦੇ ਪੱਤੇ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਤੁਸੀਂ ਨਾਰੀਅਲ ਦੇ ਤੇਲ ਵਿਚ ਅਨਾਰ ਦੇ ਪੱਤਿਆਂ ਦਾ ਰਸ ਮਿਲਾ ਕੇ ਸਿਰ ਦੀ ਮਾਲਿਸ਼ ਕਰੋ, ਜਿਸ ਨਾਲ ਨਵੇਂ ਵਾਲ ਆਉਣਗੇ ਅਤੇ ਤੁਹਾਡੇ ਵਾਲ ਵਧਣੇ ਸ਼ੁਰੂ ਹੋ ਜਾਣਗੇ। ਅਨਾਰ ਦੇ ਪੱਤਿਆਂ ਦਾ ਰਸ ਮਿਲਾ ਕੇ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਜੇਕਰ ਤੁਸੀਂ ਗੰਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਨਾਰ ਦੇ ਪੱਤਿਆਂ ਦਾ ਰਸ ਕੱਢ ਕੇ ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਸਿਰ ’ਤੇ ਲਗਾਉ। ਇਸ ਨਾਲ ਗੰਜੇਪਨ ਦੀ ਸਮੱਸਿਆ ਦੂਰ ਹੋ ਜਾਵੇਗੀ। ਜੇਕਰ ਤੁਸੀਂ ਵੀ ਵਾਲ ਝੜਨ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਅਜਿਹਾ ਕਰਨਾ ਫ਼ਾਇਦੇਮੰਦ ਹੋ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement